ਲੁਧਿਆਣਾ: ਕੋਰੋਨਾ ਮਹਾਂਮਾਰੀ ਕਰਕੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਨੂੰ ਲੈ ਕੇ ਲੋਕਾਂ 'ਚ ਸਹਿਮ ਹੈ ਅਤੇ ਉਹ ਦੂਜੇ ਸ਼ਹਿਰਾਂ ਚ ਜਾਣ ਤੋਂ ਕਤਰਾਉਂਦੇ ਹਨ ਅਤੇ ਧਾਮਾਂ ਦੀ ਯਾਤਰਾ ਨਹੀਂ ਕਰ ਸਕਦੇ। ਇਸੇ ਨੂੰ ਲੈ ਕੇ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ ਹੁਣ ਡਾਕ ਘਰਾਂ ਵਿੱਚ ਗੰਗਾ ਜਲ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਹੈ। ਜੇਕਰ ਕਿਸੇ ਨੂੰ ਗੰਗਾ ਜਲ ਚਾਹੀਦਾ ਹੈ ਤਾਂ ਉਹ ਆਪਣੇ ਨੇੜੇ ਦੇ ਡਾਕ ਖਾਨੇ ਤੋਂ ਲੈ ਸਕਦੇ ਹਨ ਜਾਂ ਫਿਰ ਆਰਡਰ ਕਰਕੇ ਆਪਣੇ ਘਰ ਵੀ ਮੰਗਵਾ ਸਕਦੇ ਹਨ।
ਇਸ ਸਬੰਧੀ ਲੁਧਿਆਣਾ ਮੁੱਖ ਡਾਕਘਰ ਦੇ ਸੁਪਰਡੈਂਟ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਕੰਪਨੀਆਂ ਨਾਲ ਇਹ ਟਾਈ ਅੱਪ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਉਨ੍ਹਾਂ ਤੱਕ ਗੰਗਾ ਜਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਬੋਤਲ ਦੀ ਕੀਮਤ 30 ਰੁਪਏ ਰੱਖੀ ਗਈ ਹੈ ਅਤੇ ਜੇਕਰ ਕਿਸੇ ਨੂੰ ਲੋੜ ਹੈ ਤਾਂ ਉਹ ਆਪਣੇ ਨੇੜੇ ਦਾ ਘਰ ਤੋਂ ਲੈ ਸਕਦਾ ਹੈ ਇਸ ਤੋਂ ਇਲਾਵਾ ਆਰਡਰ ਦੇ ਕੇ ਵੀ ਮੰਗਵਾ ਸਕਦਾ ਹੈ, ਉਸ ਨੂੰ ਇੱਕ ਦਿਨ ਵਿੱਚ ਹੀ ਇਹ ਗੰਗਾ ਜਲ ਦੀ ਬੋਤਲ ਮੁਹੱਈਆ ਕਰਵਾ ਦਿੱਤੀ ਜਾਵੇਗੀ। ਧਾਮਾਂ ਦੀ ਯਾਤਰਾ ਬੰਦ ਹੈ ਜਿਸ ਕਰਕੇ ਧਾਰਮਿਕ ਭਾਵਨਾਵਾਂ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।