ਲੁਧਿਆਣਾ : ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਗਠਜੋੜ ਦੀ ਰਾਜਨੀਤੀ ਵੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਲੈ ਕੇ ਰਵਾਇਤੀ ਪਾਰਟੀਆਂ ਵੱਲੋਂ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ।
ਇਸੇ ਸਬੰਧ ਵਿੱਚ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਨਵੀਂਆਂ ਸਿਆਸੀ ਪਾਰਟੀਆਂ ਵੰਡ ਰਹੀਆਂ ਹਨ ਅਤੇ ਇੰਨ੍ਹਾਂ ਦਾ ਆਪਸੀ 'ਚ ਗਠਜੋੜ ਸਿਰਫ ਰਾਜਨੀਤੀ ਅਤੇ ਕੁਰਸੀ ਦੀ ਭੁੱਖ ਹੈ। ਬਿੱਟੂ ਨੇ ਕਿਹਾ ਕਿ ਸਿਆਸਤ ਬਲਿਦਾਨ ਮੰਗਦੀ ਹੈ ਅਤੇ ਬਲਿਦਾਨ ਦੇਣ ਨੂੰ ਕੋਈ ਵੀ ਤਿਆਰ ਨਹੀਂ ਹੈ।
ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਸਭਾ ਦੀਆਂ ਸੀਟਾਂ ਤਾਂ ਓਨੀਆਂ ਹੀ ਹਨ ਪਰ ਬਣ ਰਹੇ ਗਠਜੋੜਾਂ ਵਿਚਕਾਰ ਸੀਟਾਂ ਨੂੰ ਲੈ ਕੇ ਹੀ ਸਹਿਮਤੀ ਨਹੀਂ ਬਣ ਰਹੀ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇਸ ਵਾਰ ਨੰਬਰ ਦੋ ਦੀ ਲੜਾਈ ਵਿੱਚ ਅਕਾਲੀ ਦਲ-ਭਾਜਪਾ ਅਤੇ ਅਕਾਲੀ ਦਲ (ਟਕਸਾਲੀ) ਵਿਚਾਲੇ ਹੀ ਕਰੜੀ ਟੱਕਰ ਚੱਲ ਰਹੀ ਹੈ, ਉੱਧਰ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਵੀ ਕੋਈ ਵਿਅਕਤੀ ਸਹੀ ਕੰਮ ਕਰਨ ਲੱਗਦਾ ਹੈ ਅਤੇ ਜਦੋਂ ਲੋਕ ਉਸ ਨੂੰ ਪਸੰਦ ਕਰਨ ਲੱਗਦੇ ਨੇ ਤਾਂ ਬਾਦਲ ਪਰਿਵਾਰ ਨੂੰ ਚਿੰਤਾ ਹੋਣ ਲੱਗ ਜਾਂਦੀ ਹੈ ਅਤੇ ਇਸੇ ਕਰਕੇ ਉਨ੍ਹਾਂ ਨੇ ਮਨਜੀਤ ਸਿੰਘ ਜੀ.ਕੇ ਦੀ ਥਾਂ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ।