ਲੁਧਿਆਣਾ: ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ (Anniversary of Operation Blue Star) ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬੀਤੇ ਦਿਨੀਂ ਹੀ ਲੁਧਿਆਣਾ (Ludhiana) ਦੇ ਵਿੱਚ ਇਤਿਹਾਦ ਦੇ ਤੌਰ ‘ਤੇ 144 ਧਾਰਾ ਲਾਗੂ ਕਰ ਦਿੱਤੀ ਗਈ ਸੀ। ਜਿਸ ਕਰਕੇ ਹੁਣ ਲੁਧਿਆਣਾ ਪੁਲਿਸ (Ludhiana Police) ਤੋਂ ਇਲਾਵਾ ਸੰਵੇਦਨਸ਼ੀਲ ਇਲਾਕਿਆਂ ਦੇ ਅੰਦਰ ਬੀ.ਐੱਸ.ਐੱਫ. ਸਪੈਸ਼ਲ ਕਮਾਂਡੋ (BSF Special Commando) ਅਤੇ ਦੰਗਾ ਵਿਰੋਧੀ ਫੋਰਸ (Anti-riot force) ਵੀ ਤਾਇਨਾਤ ਕੀਤੀ ਗਈ ਹੈ। ਖ਼ਾਸ ਕਰਕੇ ਜਿਨ੍ਹਾਂ ਕੁਝ ਧਾਰਮਿਕ ਆਗੂਆਂ 'ਤੇ ਪੁਲਿਸ ਨੂੰ ਗੜਬੜੀ ਫੈਲਾਉਣ ਜਾਂ ਫਿਰ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਦਾ ਸ਼ੱਕ ਸੀ, ਉਨ੍ਹਾਂ ਨੂੰ ਪਹਿਲਾਂ ਹੀ ਗੱਲਬਾਤ ਕਰਕੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਕਹਿ ਦਿੱਤਾ ਗਿਆ। ਜਿਸ ਕਰਕੇ ਲੁਧਿਆਣਾ (Ludhiana) ਵਿੱਚ ਅੱਜ ਕਿਸੇ ਤਰ੍ਹਾਂ ਦਾ ਵਿਸ਼ਾਲ ਕੋਈ ਪ੍ਰਦਰਸ਼ਨ ਨਹੀਂ ਹੋਇਆ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ (Commissioner of Police, Ludhiana) ਨੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ (Anniversary of Operation Blue Star) ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬਾਹਰ ਤੋਂ ਉਸ ਵੀ ਮੰਗਾਈ ਗਈ ਹੈ ਅਤੇ ਨਾਕੇਬੰਦੀ ਕਰਕੇ ਆਉਣ ਜਾਣ ਵਾਲਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਅੰਦਰ ਧਾਰਮਿਕ ਥਾਵਾਂ ਦੇ ਬਾਹਰ ਵੀ ਸੁਰੱਖਿਆ ਦੇ ਚਾਕ ਚੌਬੰਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਹਥਿਆਰ ਫੜ੍ਹੇ ਜਾਣ ਦੇ ਮਾਮਲੇ ਵਿੱਚ ਗੈਂਗਸਟਰ ਤੋਂ ਪੁੱਛਗਿੱਛ
ਉਨ੍ਹਾਂ ਕਿਹਾ ਲਗਪਗ ਸਾਰੇ ਹੀ ਮੰਦਰਾਂ ਅਤੇ ਗੁਰਦੁਆਰਿਆਂ ਦੇ ਬਾਹਰ ਫੋਰਸ ਲਗਾਈ ਗਈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਲੁਧਿਆਣਾ (Ludhiana) ਦੇ ਅੰਦਰ ਉਨ੍ਹਾਂ ਨੂੰ 2 ਬੀ.ਐੱਸ.ਐੱਫ. ਦੀਆਂ ਟੁਕੜੀਆਂ ਵੀ ਮਿਲੀਆਂ ਸਨ। ਜਿਨ੍ਹਾਂ ਨੂੰ ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਵਰਤਿਆ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਕੋਈ ਵੀ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਜਿਸ ਨਾਲ ਸ਼ਹਿਰ ਜਾ ਫਿਰ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ।
ਇਹ ਵੀ ਪੜ੍ਹੋ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਮਿਲੀਆਂ ਧਮਕੀਆਂ !