ਲੁਧਿਆਣਾ/ਖੰਨਾ- ਸੂਬੇ ਵਿੱਚ ਦਿਨੋਂ ਦਿਨ ਵੱਧ ਰਹੀਆਂ ਦੁਰਘਟਨਾਵਾਂ ਨੂੰ ਕਾਬੂ ਕਰਨ ਲਈ ਖੰਨਾ ਪੁਲਿਸ ਨੇ ਇੱਕ ਖ਼ਾਸ ਤੇ ਜ਼ਰੂਰੀ ਉਪਰਾਲਾ ਸ਼ੁਰੂ ਕੀਤਾ ਹੈ। ਪੁਲਿਸ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਲਈ ਉਨ੍ਹਾਂ ਨੋਟਿਸ ਜਾਰੀ ਕਰ ਦੁਕਾਨਦਾਰਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਹੈ।
ਏਐਸਆਈ ਕੁਲਦੀਪ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਬਾਹਰ ਰੱਖਿਆ ਗਿਆ ਸਮਾਨ ਦੁਰਘਟਨਾਵਾਂ ਨੂੰ ਸੱਦਾ ਦਿੰਦਾ ਹੈ। ਇਸ ਕਾਰਨ ਉਨ੍ਹਾਂ ਦੀ ਪੁਲਿਸ ਟੀਮ ਨੇ ਮਿਲ ਕੇ ਨਾਜਾਇਜ਼ ਕਬਜ਼ੇ ਖ਼ਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਇਸ ਮੁਹਿੰਮ ਦਾ ਸਕਾਰਾਤਮਕ ਪੱਖ ਦੱਸਦਿਆਂ ਕੁਲਦੀਪ ਸਿੰਘ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਦੁਕਾਨਦਾਰ ਵੀ ਇਸ ਸਮੱਸਿਆ ਨੂੰ ਸਮਝ ਰਹੇ ਹਨ ਅਤੇ ਪੁਲਿਸ ਦਾ ਸਾਥ ਦੇ ਰਹੇ ਹਨ। ਇਸ ਲਈ ਹੁਣ ਤਕ ਪੁਲਿਸ ਕਰੀਬ 55 ਦੁਕਾਨਦਾਰਾਂ ਨੂੰ ਨੋਟਿਸ ਦੇ ਚੁੱਕੀ ਹੈ ਜਿਸ 'ਚ 2 ਦਿਨਾਂ ਅੰਦਰ ਦੁਕਾਨ ਤੋਂ ਬਾਹਰ ਰੱਖੇ ਸਮਾਨ ਚੁੱਕਣ ਦੀ ਚੇਤਾਵਨੀ ਦਿੱਤੀ ਗਈ ਹੈ। ਕੁਲਦੀਪ ਸਿੰਘ ਨੇ ਮੀਡੀਆ ਰਾਹੀਂ ਲੋਕਾਂ ਨੂੰ ਆਖਿਆ ਕਿ ਉਹ ਨੋਟਿਸ ਅਨੁਸਾਰ ਆਪਣਾ ਸਮਾਨ ਸਮੇਂ ਸਿਰ ਚੁੱਕ ਲੈਣ ਨਹੀਂ ਤਾਂ 2 ਦਿਨਾਂ ਬਾਅਦ ਦੁਕਾਨਦਾਰਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।
ਇਹ ਵੀ ਪੜ੍ਹੋ- ਜਲੰਧਰ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਜ਼ਿਕਰਯੋਗ ਹੈ ਕਿ ਪੰਜਾਬ 'ਚ ਟ੍ਰੈਫ਼ਿਕ ਦੀ ਸਮੱਸਿਆ ਗੰਭੀਰ ਸਮੱਸਿਆ ਹੈ, ਜਿਸ ਕਾਰਨ ਦੁਰਘਟਨਾਵਾਂ ਦਾ ਅੰਕੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਪਰ ਖੰਨਾ ਪੁਲਿਸ ਵੱਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ।