ETV Bharat / state

ਹਸਪਤਾਲ ਤੋਂ ਫਿਰੌਤੀ ਮੰਗਣ ਵਾਲੇ ਪੁਲਿਸ ਨੇ ਕੀਤੇ ਕਾਬੂ - ਚੱਕਰਵਰਤੀ ਚਾਈਲਡ ਹਸਪਤਾਲ

ਜਗਰਾਓਂ ਪੁਲਿਸ ਨੇ ਗੈਂਗਸਟਰ ‘ਸੁੱਖਾ ਫਰੀਦਕੋਟ’ ਬਣ ਕੇ ਨਾਮੀ ਡਾਕਟਰ ਤੋਂ 5 ਲੱਖ ਦੀ ਫਿਰੌਤੀ ਮੰਗਣ ਵਾਲੇ ਮਾਮੇ- ਭਾਣਜੇ ਨੂੰ ਵਿਉਂਤਬੰਦੀ ਅਨੁਸਾਰ ਕੁਝ ਘੰਟਿਆਂ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਜਗਰਾਓਂ ਦੇ ਸੂਆ ਰੋਡ ’ਤੇ ਸਥਿਤ ਚੱਕਰਵਰਤੀ ਚਾਈਲਡ ਹਸਪਤਾਲ ਦੇ ਡਾ. ਅਮਿਤ ਚਕਰਵਰਤੀ ਨੂੰ ਬੀਤੀ 28 ਜੁਲਾਈ ਨੂੰ ਰਾਤ ਕਰੀਬ 8:30 ਵਜੇ ਉਸ ਦੇ ਦੋਨੇਂ ਨੰਬਰਾਂ ’ਤੇ ਫੋਨ ਆਇਆ। ਫੋਨ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਸੁੱਖਾ ਫਰੀਦਕੋਟ ਦੱਸਦਿਆਂ ਕਿਹਾ ਕਿ ਮੈਂ ਜ਼ੇਲ ’ਚੋਂ ਬੋਲਦਾ ਹਾਂ ਅਤੇ ਉਸ ਨੇ ਉਸ ਤੋਂ 5 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ।

ਹਸਪਤਾਲ ਤੋਂ ਫਿਰੌਤੀ ਮੰਗਣ ਵਾਲੇ ਪੁਲਿਸ ਨੇ ਕੀਤੇ ਕਾਬੂ

author img

By

Published : Aug 10, 2021, 12:22 PM IST

ਲੁਧਿਆਣਾ: ਲੁਧਿਆਣਾ ਪੁਲਿਸ ਨੇ ਗੈਂਗਸਟਰ ‘ਸੁੱਖਾ ਫਰੀਦਕੋਟ’ ਬਣ ਕੇ ਨਾਮੀ ਡਾਕਟਰ ਤੋਂ 5 ਲੱਖ ਦੀ ਫਿਰੌਤੀ ਮੰਗਣ ਵਾਲੇ ਮਾਮੇ- ਭਾਣਜੇ ਨੂੰ ਵਿਉਂਤਬੰਦੀ ਅਨੁਸਾਰ ਕੁਝ ਘੰਟਿਆਂ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਜਗਰਾਓਂ ਦੇ ਸੂਆ ਰੋਡ ’ਤੇ ਸਥਿਤ ਚੱਕਰਵਰਤੀ ਚਾਈਲਡ ਹਸਪਤਾਲ (Chakravarti Child Hospital) ਦੇ ਡਾ. ਅਮਿਤ ਚਕਰਵਰਤੀ ਨੂੰ ਬੀਤੀ 28 ਜੁਲਾਈ ਨੂੰ ਰਾਤ ਕਰੀਬ 8:30 ਵਜੇ ਉਸ ਦੇ ਦੋਨੇਂ ਨੰਬਰਾਂ ’ਤੇ ਫੋਨ ਆਇਆ। ਫੋਨ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਸੁੱਖਾ ਫਰੀਦਕੋਟ ਦੱਸਦਿਆਂ ਕਿਹਾ ਕਿ ਮੈਂ ਜ਼ੇਲ ’ਚੋਂ ਬੋਲਦਾ ਹਾਂ ਅਤੇ ਉਸ ਨੇ ਉਸ ਤੋਂ 5 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ।

ਫਿਰੌਤੀ ਨਾ ਦੇਣ ’ਤੇ ਇਸ ਦੇ ਗੰਭੀਰ ਸਿੱਟੇ ਸਹਿਣ ਕਰਨ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ। ਜਿਸ ’ਤੇ ਡਾਕਟਰ ਅਤੇ ਉਸ ਦਾ ਪਰਿਵਾਰ ਡਰ ਗਿਆ ਅਤੇ ਉਸ ਨੇ ਫਿਰੌਤੀ ਦੇਣ ਲਈ ਰੁਪਇਆਂ ਦਾ ਇੰਤਜਾਮ ਕਰਨ ਲਈ 10-15 ਦਿਨ ਦਾ ਸਮਾਂ ਮੰਗਿਆ। ਇਸ ’ਤੇ ਫੋਨ ਕਰਨ ਵਾਲੇ ਨੇ ਅੱਗੋਂ ਕਿਹਾ ਕਿ ਉਸ ਦਾ ਇੱਕ ਆਦਮੀ ਉਸ ਕੋਲ ਆਵੇਗਾ ਅਤੇ ਇਹ ਰਕਮ ਲੈ ਜਾਵੇਗਾ। ਬੀਤੇ ਦਿਨ ਡਾ. ਚਕਰਵਰਤੀ ਨੂੰ ਫਿਰ ਇੱਕ ਫੋਨ ਆਇਆ ਜਿਸ ਨੇ ਖੁਦ ਨੂੰ ਗੈਂਗਸਟਰ ਸੁੱਖਾ ਫਰੀਦਕੋਟ ਦਾ ਸਾਥੀ ਦੱਸਿਆ ਅਤੇ ਫਿਰੌਤੀ ਦੀ ਮੰਗ ਕੀਤੀ।

ਇਸ ’ਤੇ ਡਾ. ਚਕਰਵਰਤੀ ਨੇ ਹਸਪਤਾਲ ਤੋਂ ਰੁਪਏ ਲੈ ਜਾਣ ਦੀ ਗੱਲ ਕਹੀ। ਇਸ ’ਤੇ ਫੋਨ ਕਰਨ ਵਾਲੇ ਨੇ ਅੱਗੋਂ ਕਿਹਾ ਕਿ ਉਸ ਦਾ ਇੱਕ ਆਦਮੀ ਉਸ ਕੋਲ ਆਵੇਗਾ ਅਤੇ ਇਹ ਰਕਮ ਲੈ ਜਾਵੇਗਾ। ਫੋਨ ਕਰਨ ਵਾਲੇ ਨੇ ਉਸ ਨੂੰ ਅਗਲੇ ਦਿਨ ਝਾਂਸੀ ਚੌਕ ਆਉਣ ਨੂੰ ਕਿਹਾ। ਕੁਝ ਦੇਰ ਬਾਅਦ ਹੀ ਤਹਿਸੀਲ ਰੋਡ ’ਤੇ ਗਰੇਵਾਲ ਪੰਪ ਅਤੇ ਫਿਰ ਬੈਂਕ ਆਫ ਇੰਡੀਆ ਕੋਲ ਬੁਲਾਇਆ। ਇਸ ’ਤੇ ਜਗਰਾਓਂ ਦੇ DSP ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਦੇ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਫਿਰੌਤੀ ਮੰਗਣ ਵਾਲਿਆਂ ਨੂੰ ਕਾਬੂ ਕਰਨ ਲਈ ਵਿਉਂਤਬੰਦੀ ਕੀਤੀ ਅਤੇ ਡਾਕਟਰ ਨੇ ਫਿਰੌਤੀ ਮੰਗਣ ਵਾਲੇ ਨੂੰ ਸ਼ੂਗਰ ਮਿੱਲ ਨੇੜੇ ਬੁਲਾ ਲਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਨਾਂ ਨੇ ਆਪਣਾ ਨਾਮ ਇੰਦਰਪਾਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਚੰਦਰ ਵਿਹਾਰ ਦਿੱਲੀ ਦੱਸਿਆ ਅਤੇ ਦੂਸਰਾ ਜੋ ਕਿ ਇਸ ਦਾ ਹੀ ਭਾਣਜਾ ਹੈ ਨੇ ਆਪਣਾ ਨਾਮ ਗੁਰਚਰਨ ਸਿੰਘ ਪੁੱਤਰ ਕੁਲਤਾਰ ਸਿੰਘ ਵਾਸੀ ਅਗਵਾੜ ਖੁਆਜਾ ਬਾਜੂ ਜਗਰਾਓਂ ਦੱਸਿਆ।

ਪੁਲਿਸ ਨੇ ਇਨ੍ਹਾਂ ਨੂੰ ਗਿਰਫ਼ਤਾਰ ਕਰ ਕੇ ਕਿਹਾ ਕਿ ਇਨ੍ਹਾਂ ਦੋਨਾਂ ਦਾ ਮਾਨਜੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਿਲ ਕਰ ਪੁੱਛਗਿੱਛ ਕੀਤੀ ਜਾਵੇਗੀ। ਦਸਿਆਂ ਕਿ ਇਨ੍ਹਾਂ ਕੋਲੋ ਇਕ ਦਿੱਲੀ ਨੰਬਰ DL-65-AZ-1653 ਮੋਟਰ ਸਾਈਕਲ ਬਜਾਜ ਬਰਾਮਦ ਕੀਤਾ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ਤੇ ਕੋਈ ਹੋਰ ਵੀ ਮੁਕੱਦਮੇ ਦਰਜ ਹਨ ਜਾਂ ਨਹੀਂ ਕਿਹਾ ਕਿ ਤਫਦੀਸ਼ ਜਾਰੀ ਹੈ।

ਇਹ ਵੀ ਪੜ੍ਹੋ: ਕੈਪਟਨ ਦਾ ਦਿੱਲੀ ਦੌਰਾ: ਕਪੂਰਥਲਾ ਹਾਊਸ ਪੰਹੁਚੇ ਮੁੱਖ ਮੰਤਰੀ, ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.