ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਚੋਰੀ ਅਤੇ ਸਨੇਚਿੰਗ (Theft and snatching in Ludhiana) ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਅਤੇ ਹੁਣ ਲੋਕਾਂ ਨੇ ਖੁਦ ਵੀ ਚੋਰਾਂ ਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ, ਮਾਮਲਾ ਲੁਹਾਰਾ ਦੇ ਈਸਟ ਮੈਂਨ ਚੌਂਕ ਤੋਂ ਸਾਹਮਣੇ ਆਇਆ ਹੈ ਜਿੱਥੇ 4 ਮੋਬਾਈਲ ਚੋਰਾਂ ਨੂੰ ਸਥਾਨਕ ਲੋਕਾਂ ਨੇ ਫੜ ਕੇ ਪਹਿਲਾਂ ਜੰਮ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਮੌਕੇ ਉੱਤੇ ਮੌਜੂਦ ਲੋਕਾਂ ਨੇ ਕਿਹਾ ਕਿ ਮੁਲਜ਼ਮ ਨਸ਼ਾ ਕਰਦੇ ਹਨ ਅਤੇ ਕਈ ਦਿਨਾਂ ਤੋਂ ਇਲਾਕੇ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਪਰ ਅੱਜ ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਕਾਬੂ ਕਰ ਲਿਆ। ਚੋਰਾਂ ਦੀ ਜੰਮ ਕੇ ਕੁੱਟਮਾਰ ਵੀ ਕੀਤੀ ਗਈ (The thieves were beaten up) ਜਿਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਇਲਾਕਾ ਵਾਸੀ ਰਾਜਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਉਹ ਠੇਕੇ ਉੱਤੇ ਗਏ ਸਨ ਅਤੇ ਇਸ ਦੌਰਾਨ ਹੀ ਦੋ ਮੁਲਜ਼ਮ ਉਸ ਕੋਲ ਖੜ੍ਹੇ ਅਤੇ ਉਹ ਚੁੱਪ ਚਾਪ ਚਲੇ ਗਏ ਅਤੇ ਜਦੋਂ ਉਸ ਨੇ ਬਾਅਦ ਵਿੱਚ ਵੇਖਿਆ ਤਾਂ ਉਸ ਦਾ ਮੋਬਾਈਲ ਗ਼ਾਇਬ ਸੀ। ਪੀੜਤ ਨੇ ਠੇਕੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕੱਢਵਾਈ ਅਤੇ ਪੀੜਤ ਨੇ ਖੁਦ ਹੀ ਮੁਲਜ਼ਮਾਂ ਦੀ ਭਾਲ ਕੀਤੀ ਅਤੇ ਚਾਰ ਦਿਨ ਬਾਅਦ ਉਹਨਾਂ ਨੂੰ ਲੁਹਾਰਾਂ ਕੋਲ ਕਾਬੂ ਕਰ ਲਿਆ। ਇਸ ਦੌਰਾਨ ਚੋਰਾਂ ਨੂੰ ਫੜ ਕੇ ਪਹਿਲਾਂ ਸਥਾਨਕ ਲੋਕਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ, ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਮੌਕੇ ਉੱਤੇ ਪਹੁੰਚਿਆ ਪੀਸੀਆਰ ਦਸਤਾ ਉਹਨਾਂ ਨੂੰ ਗੱਡੀ ਵਿੱਚ ਬਿਠਾ ਕੇ ਲੈ ਗਿਆ ਅਤੇ ਕਿਹਾ ਕਿ ਚੌਂਕੀ ਵਿੱਚ ਜਾ ਕੇ ਉਹ ਮੁਲਜ਼ਮਾਂ ਤੋਂ ਪੁੱਛਗਿੱਛ ਕਰਨਗੇ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਇਸ ਦੌਰਾਨ ਕੁੱਟਮਾਰ ਦੇ ਦੌਰਾਨ ਪੁਲਿਸ ਚੋਰਾਂ ਨੂੰ ਬਚਾਉਂਦੀ ਵੀ ਵਿਖਾਈ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਚ ਵਧ ਰਹੇ ਨਸ਼ੇ ਦੇ ਪ੍ਰਕੋਪ ਖਿਲਾਫ ਭੁੱਖ ਹੜਤਾਲ 'ਤੇ ਬੈਠੇ ਭਾਜਪਾ ਆਗੂ