ETV Bharat / state

punjab diwali bumper: ਦੀਵਾਲੀ ਮੌਕੇ ਹਰ ਕੋਈ ਆਪਣੀ ਕਿਸਮਤ ਚਕਾਉਣ ਦੀ ਕਰ ਰਿਹੈ ਕੋਸ਼ਿਸ਼ ! - punjab diwali bumper 2022

ਦੀਵਾਲੀ ਦਾ ਤਿਉਹਾਰ (punjab diwali bumper 2022) ਹੈ ਅਤੇ ਇਸ ਵਾਰ ਮਹਿੰਗਾਈ ਦੀ ਮਾਰ ਤੋਂ ਹਰ ਕੋਈ ਪਰੇਸ਼ਾਨ ਹੈ ਬਾਜ਼ਾਰਾਂ ਦੇ ਵਿੱਚ ਰੌਣਕਾਂ ਤਾਂ ਹਨ ਪਰ ਦੁਕਾਨਾਂ ਖਰੀਦਦਾਰੀ ਕਰਨ ਵਾਲਿਆਂ ਦੀ ਗਿਣਤੀ ਘੱਟ ਹੈ, ਸਾਜੋ ਸਮਾਨ ਦੀਆਂ ਦੁਕਾਨਾਂ ਨਾਲੋਂ ਜ਼ਿਆਦਾ ਭੀੜ ਲਾਟਰੀ ਦੀਆਂ ਦੁਕਾਨਾਂ ਉੱਤੇ (Congestion over lottery shops) ਵੇਖਣ ਨੂੰ ਮਿਲ ਰਹੀ ਹੈ, ਹਰ ਕੋਈ ਆਪਣੀ ਕਿਸਮਤ ਉੱਤੇ ਦਾਅ ਖੇਡ ਰਿਹਾ ਹੈ।

In Ludhiana, people are buying lottery tickets instead of buying decorative items on the occasion of Diwali
ਦੀਵਾਲੀ ਮੌਕੇ ਹਰ ਕੋਈ ਆਪਣੀ ਕਿਸਮਤ ਚਕਾਉਣ ਦੀ ਕਰ ਰਿਹੈ ਕੋਸ਼ਿਸ਼
author img

By

Published : Oct 22, 2022, 12:14 PM IST

ਲੁਧਿਆਣਾ: ਪੰਜਾਬ ਸਰਕਾਰ ਦੀ ਸਰਕਾਰੀ ਲਾਟਰੀ (Government Lottery of Punjab Government) ਦਾ 31 ਅਕਤੂਬਰ ਨੂੰ ਡਰਾਅ ਨਿਕਲਨਾ ਹੈ ਜਿਸ ਦੀ ਲੋਕ ਜੋਰਾਂ ਸ਼ੋਰਾਂ ਨਾਲ ਖਰੀਦ ਕਰ ਰਹੇ। ਇਕ ਪਾਸੇ ਜਿੱਥੇ ਬਾਜ਼ਾਰਾਂ ਦੇ ਵਿੱਚ ਦੁਕਾਨਦਾਰ ਵਿਹਲੇ ਨੇ ਉਥੇ ਹੀ ਲਾਟਰੀ ਵਾਲਿਆਂ ਦੀ ਇਸ ਵਾਰ ਚਾਂਦੀ ਨਜ਼ਰ ਆ ਰਹੀ ਹੈ। ਲੁਧਿਆਣਾ ਦੇ ਇਕ ਘੰਟਾ ਘਰ ਚੌਕ ਨੇੜੇ ਬਣੀਆਂ ਲਾਟਰੀ ਦੀਆਂ ਦੁਕਾਨਾਂ ਤੇ ਦਿਨ ਰਾਤ ਭੀੜ ਨਜ਼ਰ ਆਉਂਦੀ ਹੈ ਖਾਸ ਕਰਕੇ ਲੁਧਿਆਣਾ ਦੇ ਗਾਂਧੀ ਲਾਟਰੀ ਵਿਕਰੇਤਾ (Gandhi Lottery Vendors of Ludhiana) ਨੇ ਪੰਜਾਬ ਵਿੱਚ ਸਭ ਤੋਂ ਵੱਧ ਲਾਟਰੀ ਵੇਚਣ ਅਤੇ ਡਰਾਅ ਕੱਢਣ ਦਾ ਰਿਕਰਡ ਵੀ ਕਾਇਮ ਕੀਤਾ ਹੈ ਜਿਸ ਕਰਕੇ ਲੋਕ ਲਾਈਨਾਂ ਲਗਾ ਕੇ ਇਥੋਂ 500 ਰੁਪਏ ਵਿੱਚ ਆਉਣੀ ਕਿਸਮਤ ਉੱਤੇ ਦਾਅ ਲਗਾ ਰਹੇ ਨੇ।

ਮਹਿੰਗਾਈ ਦੀ ਮਾਰ (Inflation hit) ਏਨੀ ਵਧ ਗਈ ਹੈ ਕਿ ਲਾਟਰੀ ਪਾਉਣ ਦੀ ਹਰ ਕਿਸੇ ਦੀ ਆਪਣੀ ਵੱਖਰੀ ਮਜਬੂਰੀ ਹੈ ਲੋਕਾਂ ਦੀ ਕਿਸਮਤ ਚਮਕਣ ਦੀ ਦੁਆ ਕਰਨ ਵਾਲੇ ਕਿੰਨਰ ਖੁਦ ਲਾਟਰੀ ਖਰੀਦ ਦੇ ਵਿਖਾਈ ਦਿੱਤੇ, ਸਿਮਰਨ ਨੇ ਦੱਸਿਆ ਕਿ ਇਸ ਦੀਵਾਲੀ ਦੀ ਉਹ ਪਹਿਲੀ ਵਾਰ ਲਾਟਰੀ ਖਰੀਦ ਰਹੀ ਹੈ ਉਸ ਨੇ 2 ਲਾਟਰੀ ਖਰੀਦੀਆਂ ਨੇ ਅਤੇ ਜੇਕਰ ਉਸ ਦੀ ਇਹ ਲਾਟਰੀ ਲੱਗ ਜਾਂਦੀ ਹੈ ਤਾਂ ਉਸ ਨੂੰ ਵਧਾਈਆ ਨਹੀਂ ਮੰਗਣੀਆਂ ਪੈਣਗੀਆਂ ਆਪਣਾ ਘਰ ਬਣਾਈ ਅਤੇ ਪੂਰੀ ਉਮਰ ਆਰਾਮ ਨਾਲ ਨਿਕਲ ਜਾਵੇਗੀ।

ਦੀਵਾਲੀ ਮੌਕੇ ਹਰ ਕੋਈ ਆਪਣੀ ਕਿਸਮਤ ਚਕਾਉਣ ਦੀ ਕਰ ਰਿਹੈ ਕੋਸ਼ਿਸ਼

ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਤੋਂ ਇਕ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਗਾਇਕੀ ਦਾ ਕਾਫੀ ਸ਼ੌਂਕ ਹੈ ਇਸ ਕਰਕੇ ਉਸ ਨੇ ਲਾਟਰੀ ਖਰੀਦੀ ਹੈ, ਉਨ੍ਹਾਂ ਲਾਟਰੀ ਦੇ ਇੱਕ ਗਾਣਾ ਵੀ ਬਣਾਇਆ ਹੈ ਜੋ ਸਾਡੀ ਟੀਮ ਨਾਲ ਸਾਂਝਾ ਕੀਤਾ, ਉਨ੍ਹਾਂ ਦੱਸਿਆ ਕਿ ਉਸ ਨੇ ਆਪਣਾ ਇੱਕ ਵੀਡੀਓ ਗਾਣਾ ਬਣਾਉਣਾ ਹੈ ਜਿਸ ਉੱਤੇ ਲੱਖਾਂ ਰੁਪਏ ਖਰਚ ਹੋਣੇ ਨੇ ਉਹ ਦਿਹਾੜੀਆਂ ਕਰਦਾ ਹੈ ਅਤੇ ਇਸ ਕਰਕੇ ਲਾਟਰੀ ਖਰੀਦ ਰਿਹਾ ਹੈ ਕਿ ਸ਼ਾਇਦ ਉਸ ਦੀ ਕਿਸਮਤ ਚਮਕ ਜਾਵੇ ਅਤੇ ਉਸ ਦੇ ਸ਼ੌਂਕ ਨੂੰ ਉਹ ਅਪਨਾ ਕਿੱਤਾ ਬਣਾ ਸਕੇ।

ਉੱਥੇ ਹੀ ਦੂਜੇ ਪਾਸੇ ਲਾਟਰੀ ਵਿਕ੍ਰੇਤਾਵਾਂ ਨੇ ਦੱਸਿਆ ਕਿ ਹਰ ਕਿਸੇ ਨੂੰ ਆਪਣੀ ਕਿਸਮਤ ਅਜ਼ਮਾਉਣ ਦਾ ਇੱਕ ਚਾਂਸ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਉਸ ਕੋਲ ਅਜਿਹੇ ਗਰੀਬ ਤੋਂ ਗਰੀਬ ਲੋਕਾਂ ਦੀ ਲਾਟਰੀ ਨਿਕਲੀ ਹੈ ਕੇ ਉਸ ਨੇ ਸੁਪਨੇ ਵਿੱਚ ਵੀ ਕਦੀ ਸੋਚਿਆ ਨਹੀਂ ਹੋਵੇਗਾ ਕਿ ਉਹ ਲੱਖਪਤੀ ਬਣ ਜਾਵੇਗਾ।

ਇਹ ਵੀ ਪੜ੍ਹੋ: ਸੜਕਾਂ 'ਤੇ ਮੌਤ ਬਣ ਘੁੰਮ ਰਹੇ ਆਵਾਰਾ ਪਸ਼ੂ, ਬਦਲਾਅ ਦੀ ਸਰਕਾਰ ਵੀ ਨਹੀਂ ਕਰ ਸਕੀ ਹੱਲ !

ETV Bharat Logo

Copyright © 2025 Ushodaya Enterprises Pvt. Ltd., All Rights Reserved.