ਲੁਧਿਆਣਾ: ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਬਜ਼ਾਰ 'ਚ ਅੱਜ ਨਗਰ ਨਿਗਮ ਅਤੇ ਪੁਲਿਸ ਦੀ ਟੀਮ ਨਾਜਾਇਜ਼ ਉਸਾਰੀ ਹਟਾਉਣ ਲਈ ਗਈ। ਇਸ ਦੋਰਾਨ ਸਥਾਨਕ ਲੋਕਾਂ ਵੱਲੋਂ ਵਿਰੋਧ ਕਾਰਨ ਪੁਲਿਸ ਟੀਮ ਨੂੰ ਮੁਹੱਲਾ ਨਿਵਾਸੀਆਂ ਵੱਲੇਂ ਹੰਗਾਮੇ ਦਾ ਸਾਹਮਣਾ ਕਰਨਾ ਪਿਆ। ਹੰਗਾਮੇ ਨੂੰ ਵੇਖਦਿਆਂ ਪੁਲਿਸ ਅਤੇ ਨਗਰ ਨਿਗਮ ਦੀ ਟੀਮ ਮੌਕੇ ਤੋਂ ਚਲੀ ਗਈ ਅਤੇ ਇੱਕ ਵਿਅਕਤੀ ਨੂੰ ਹਿਰਾਸਤ 'ਚ ਵੀ ਲਿਆ ਗਿਆ।
ਵਿਰੋਧ ਕਰ ਰਹੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਬੀਤੇ ਕਈ ਦਹਾਕਿਆਂ ਤੋਂ ਇੱਥੇ ਇੱਕ ਪਖਾਨੇ ਦੀ ਉਸਾਰੀ ਕੀਤੀ ਗਈ ਹੈ ਅਤੇ ਕਈ ਘਰ ਉਸ ਦੀ ਵਰਤੋਂ ਵੀ ਕਰਦੇ ਹਨ। ਸ਼ਹੀਦ ਸੁਖਦੇਵ ਥਾਪਰ ਦੀ ਗਲੀ ਨੂੰ ਕਈ 5 ਸਰਕਾਰੀ ਰਾਹ ਵੀ ਲੱਗਦੇ ਹਨ ਪਰ ਪੁਲਿਸ ਅਤੇ ਨਗਰ ਨਿਗਮ ਜਾਣ ਬੁੱਝ ਕੇ ਦਹਾਕਿਆਂ ਤੋਂ ਬਣੀ ਉਸਾਰੀ ਨੂੰ ਹਟਾਉਣ ਲਈ ਇੱਥੇ ਪਹੁੰਚੀ। ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ, ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਟੇਅ ਲੈਣ ਦਾ ਵੀ ਸਮਾ ਨਹੀਂ ਦਿੱਤਾ ਗਿਆ। ਹਾਲਾਂਕਿ ਪੁਲਿਸ ਚਾਰਦੀਵਾਰੀ ਨੂੰ ਤਾਂ ਨਹੀਂ ਤੋੜ ਪਾਈ ਪਰ ਹੰਗਾਮਾ ਜਮ ਕੇ ਹੋਇਆ। ਇਲਾਕਾ ਵਾਸੀ ਅਤੇ ਪੁਲਿਸ ਵਿਚਾਲੇ ਇਸ ਦੌਰਾਨ ਹੱਥੋਪਾਈ ਵੀ ਹੋਈ, ਜਿਸ ਤੋਂ ਬਾਅਦ ਪੁਲਿਸ ਨੂੰ ਤਾਕਤ ਦੀ ਵਰਤੋਂ ਵੀ ਕਰਨੀ ਪਈ।
ਹਾਲਾਂਕਿ ਇਸ ਪੂਰੀ ਕਾਰਵਾਈ ਦੌਰਾਨ ਨਗਰ ਨਿਗਮ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਕੁੱਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ।