ਲੁਧਿਆਣਾ: ਪਿੰਡ ਰੋਡ ਤੋਂ ਬੀਤੇ ਦਿਨੀਂ ਅਗਵਾ ਹੋਇਆ 6 ਸਾਲ ਦਾ ਬੱਚਾ ਪੁਲਿਸ ਅਤੇ ਪਿੰਡ ਵਾਸੀਆਂ ਦੀ ਸਖ਼ਤ ਮਿਹਨਤ ਤੋਂ ਬਾਅਦ 36 ਘੰਟਿਆਂ ਅੰਦਰ ਬਰਾਮਦ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੱਚੇ ਨੂੰ ਉਸਦੇ ਘਰ ਵਿੱਚ ਹੀ 12 ਦਿਨ ਪਹਿਲਾਂ ਰੱਖੇ ਇੱਕ ਨੌਕਰ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ 12 ਲੱਖ ਰੁਪਏ ਦੀ ਪਰਿਵਾਰ ਤੋਂ ਫਿਰੌਤੀ ਮੰਗੀ ਗਈ ਸੀ, ਪਰ ਪੁਲਿਸ ਅਤੇ ਪਿੰਡ ਵਾਲਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਤੇ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜੋ: ਕੋਕਾ-ਕੋਲਾ ਡੀਲਰ ਨੇ ਦੁਕਾਨਦਾਰ ’ਤੇ ਚਲਾਇਆਂ ਸ਼ਰੇਆਮ ਗੋਲੀਆਂ, ਦੇਖੋ ਵੀਡੀਓ
ਪਿੰਡ ਵਾਸੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਪਿੰਡ ਰੋਡ ਇਲਾਕੇ ਵਿੱਚ ਦਰਿਆ ਕੋਲੋਂ ਬਰਾਮਦ ਕੀਤਾ ਗਿਆ ਹੈ ਅਤੇ ਮੁਲਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਕੰਮ ਵਿੱਚ ਪੁਲਿਸ ਦੀ ਮਿਹਨਤ ਅਤੇ ਪਿੰਡ ਵਾਸੀਆਂ ਦੀ ਸਖ਼ਤ ਮਿਹਨਤ ਲੱਗੀ ਹੈ। ਇਸ ਸਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਰਿਵਾਰ ਨੇ ਕੁਝ ਦਿਨ ਪਹਿਲਾਂ ਹੀ ਮੁਲਜ਼ਮ ਨੂੰ ਬਿਨਾਂ ਵੈਰੀਫਿਕੇਸ਼ਨ ਕੰਮ ’ਤੇ ਰੱਖਿਆ ਸੀ ਅਤੇ ਬੀਤੇ ਦਿਨ ਨੌਕਰ ਕਿਸੇ ਬਹਾਨੇ ਨਾਲ ਬੱਚੇ ਨੂੰ ਪਰਿਵਾਰ ਦੀ ਸਕੂਟਰੀ ’ਤੇ ਬਿਠਾ ਕੇ ਆਪਣੇ ਨਾਲ ਲੈ ਗਿਆ ਅਤੇ ਫਿਰ ਫਿਰੌਤੀ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਅਸਲੀ ਨਾਂ ਆਕਾਸ਼ ਕੁਮਾਰ ਹੈ ਅਤੇ ਆਪਣਾ ਝੂਠਾ ਨਾਂ ਉਸ ਨੇ ਪਰਿਵਾਰ ਨੂੰ ਦੱਸਿਆ ਅਤੇ ਉਹ ਪਹਿਲਾਂ ਹੀ ਕਿਸੇ ਅਜਿਹੀ ਫਿਰਾਕ ਦੇ ਵਿੱਚ ਹੀ ਲੱਗਿਆ ਹੋਇਆ ਸੀ। ਪੁਲਿਸ ਕਮਿਸ਼ਨਰ ਨੇ ਅਧਿਕਾਰਕ ਤੌਰ ’ਤੇ ਬੱਚੇ ਦੀ ਸਪੁਰਦਗੀ ਪਰਿਵਾਰ ਕੀਤੀ ਅਤੇ ਪਰਿਵਾਰ ਵੱਲੋਂ ਪੁਲਿਸ ਕਮਿਸ਼ਨਰ ਦਾ ਧੰਨਵਾਦ ਕੀਤਾ ਗਿਆ।
ਇਹ ਵੀ ਪੜੋ: C.C.T.V : ਜਿਉਂਦੇ ਕਤੂਰੇ ਨੂੰ ਬਲਦੇ ਤੰਦੂਰ ਵਿੱਚ ਸੁੱਟਿਆ