ਲੁਧਿਆਣਾ : ਪਰਵਿੰਦਰ ਸਿੰਘ ਬੀਤੇ ਕਈ ਸਾਲਾਂ ਤੋਂ ਨਾ ਸਿਰਫ ਇਨਸਾਨਾਂ ਨੂੰ ਖ਼ਤਰਨਾਕ ਸੱਪਾਂ ਤੋਂ ਬਚਾਅ ਰਿਹਾ ਹੈ। ਸਗੋਂ ਇਹਨਾਂ ਸੱਪਾਂ ਦੀ ਵੀ ਜਾਨ ਬਚਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਉਸ ਨੇ ਕਰਨਾਟਕ ਅਤੇ ਡਾਕਟਰਾਂ ਤੋਂ ਵਿਸ਼ੇਸ਼ ਸਿਖਲਾਈ ਲਈ ਹੈ ਜਿਸ ਨਾਲ ਨਾ ਸਿਰਫ ਉਹ ਜਾਨਵਰਾਂ ਨੂੰ ਹੀ ਰੈਸਕਿਊ ਕਰਨ ਦੇ ਨਾਲ ਜ਼ਖਮੀ ਹੋਏ ਜਾਨਵਰਾਂ ਅਤੇ ਪੰਛੀਆਂ ਦਾ ਇਲਾਜ ਵੀ ਕਰਦਾ ਹੈ। ਉਹ 24 ਘੰਟੇ ਸਰਵਿਸ ਦਿੰਦਾ ਹੈ ਲੋਕਾਂ ਲਈ ਉਹ ਮੁਫ਼ਤ ਵਿੱਚ ਰੈਸਕਿਊ ਕਰਦਾ ਹੈ, ਜਦੋਂ ਕੇ ਜੰਗਲਾਤ ਵਿਭਾਗ ਉਸ ਨੂੰ ਇਹ ਕੰਮ ਕਰਨ ਦੇ ਪੈਸੇ ਵੀ ਦਿੰਦਾ ਹੈ ਜਿਸ ਨਾਲ ਉਸਦਾ ਗੁਜ਼ਾਰਾ ਚੱਲਦਾ ਹੈ।
7000 ਤੋਂ ਵੱਧ ਸੱਪ ਕੀਤੇ ਰੈਸਕਿਊ: ਪਰਵਿੰਦਰ ਨੇ ਦੱਸਿਆ ਕਿ ਹੁਣ ਤੱਕ ਹੋ 7500 ਦੇ ਕਰੀਬ ਸੱਪਾਂ ਨੂੰ ਰੈਸਕਿਊ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਦੋ ਕਿਸਮ ਦੇ ਸੱਪ ਬੇਹੱਦ ਖ਼ਤਰਨਾਕ ਹਨ। ਜਿਨ੍ਹਾਂ ਵਿੱਚੋਂ ਇੱਕ ਕੋਬਰਾ ਹੈ ਜਦਕਿ ਵਾਈਪਰ ਸਨੇਕ ਹੈਂ ਜੋ ਕਾਲੇ ਰੰਗ ਦਾ ਹੁੰਦਾ ਹੈ ਅਤੇ ਉਸ 'ਤੇ ਸਫੈਦ ਧਾਰੀਆਂ ਬਣੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕੇ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਾਨਾਂ ਇਸ ਕੱਟਣ ਨਾਲ ਹੀ ਹੁੰਦੀਆਂ ਹਨ। ਉਸ ਨੂੰ ਸਾਇਲੇਂਟ ਕਿਲਰ ਦਾ ਨਾਂਅ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਰਾਤ ਨੂੰ ਹੀ ਨਿਕਲਦਾ ਹੈ। ਆਪਣੇ ਸ਼ਿਕਾਰ ਲਈ ਲੋਕਾਂ ਦੇ ਘਰਾਂ ਵਿੱਚ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਤੀਜੀ ਕਿਸਮ ਪਰ ਰਸਲ ਵਾਈਪਰ ਹੁੰਦੀ ਹੈ ਜੋ ਰੋਪੜ ਤੋਂ ਮਿਲਣਾ ਸ਼ੁਰੂ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਰੈਸਕਿਊ ਦੇ ਸਮੇਂ ਕਈ ਵਾਰ ਉਹ ਖੁਦ ਵੀ ਸਨੇਕ ਬਾਈਟ ਦਾ ਸ਼ਿਕਾਰ ਹੋ ਚੁੱਕੇ ਹਨ। ਉਸ ਨੂੰ ਸਮੇਂ ਸਿਰ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾਉਣਾ ਪੈਂਦਾ ਹੈ।
ਕਈ ਜਾਨਵਰ ਤੇ ਪੰਛੀ ਵੀ ਕੀਤੇ ਰੈਸਕਿਊ: ਪਰਵਿੰਦਰ ਕਈ ਤਰ੍ਹਾਂ ਦੇ ਜਾਨਵਰ ਅਤੇ ਪੰਛੀਆਂ ਨੂੰ ਵੀ ਹੁਣ ਤੱਕ ਰੈਸਕਿਊ ਕਰ ਚੁੱਕਾ ਹੈ। ਉਸ ਨੇ ਦੱਸਿਆ ਹੈ ਕਿ ਸਲਾਨਾ 500 ਦੇ ਕਰੀਬ ਪੰਛੀਆਂ ਨੂੰ ਰੈਸਕਿਊ ਕਰ ਲੈਂਦਾ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਇਲ੍ਹਾਂ ਅਤੇ ਉਲੂ ਹੁੰਦੇ ਹਨ ਜੋ ਕਈ ਵਾਰ ਪਤੰਗਾਂ ਦੀ ਡੋਰ ਦੇ ਵਿੱਚ ਫਸ ਕੇ ਜ਼ਖ਼ਮੀ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਮਿਲਣ ਵਾਲੇ ਲਗਭਗ ਸਾਰੇ ਹੀ ਜਾਨਵਰ ਉਹ ਹੁਣ ਤੱਕ ਬਚਾ ਚੁੱਕਾ ਹੈ। ਜਿਨ੍ਹਾਂ ਵਿਚ ਬਾਂਦਰ, ਗੋ, ਮੋਰ, ਨੀਲ ਗਾਵਾਂ, ਹਿਰਨ ਅਤੇ ਹੋਰ ਕਈ ਜਾਨਵਰ ਸ਼ਾਮਿਲ ਨੇ ਜਿਨ੍ਹਾਂ ਦੀ ਕੋਈ ਗਿਣਤੀ ਹੀ ਨਹੀਂ ਹੈ।
ਜਾਨਵਰਾਂ ਦਾ ਕਰਦਾ ਹੈ ਇਲਾਜ: ਪਰਵਿੰਦਰ ਨੇ ਦੱਸਿਆ ਕਿ ਉਹ ਨਾ ਸਿਰਫ ਜਾਨਵਰਾਂ ਨੂੰ ਬਚਾਉਂਦਾ ਹੈ ਸਗੋਂ ਉਨ੍ਹਾਂ ਦਾ ਇਲਾਜ ਵੀ ਕਰਦਾ ਹੈ ਇਸ ਸਬੰਧੀ ਉਸ ਨੇ ਬਕਾਇਦਾ ਡਾਕਟਰਾਂ ਤੋਂ ਟ੍ਰੇਨਿੰਗ ਵੀ ਲਈ ਹੋਈ ਹੈ ਉਨ੍ਹਾਂ ਕਿਹਾ ਕਿ ਜਿਆਦਾਤਰ ਜਾਨਵਰ ਜਿਨ੍ਹਾਂ ਨੂੰ ਉਹ ਰੈਸਕਿਊ ਕਰਦੇ ਹਨ ਉਹ ਜ਼ਖਮੀ ਹੋਏ ਹੁੰਦੇ ਹਨ। ਜਿਸ ਕਰਕੇ ਉਹਨਾਂ ਦਾ ਤੁਰੰਤ ਇਲਾਜ ਕਰਨ ਦੀ ਲੋੜ ਹੁੰਦੀ ਹੈ ਉਸ ਦੇ ਕੋਲ ਹਮੇਸ਼ਾ ਦਵਾਈ ਰਹਿੰਦੀ ਹੈ ਜੇਕਰ ਕਿਸੇ ਜਾਨਵਰ ਨੂੰ ਹਸਪਤਾਲ ਲਿਜਾਣ ਦੀ ਲੋੜ ਪੈਂਦੀ ਹੈ ਤਾਂ ਉਥੇ ਵੀ ਉਹ ਆਪ ਲੈ ਕੇ ਜਾਂਦਾ ਹੈ, ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਰਕੇ ਹਰ ਸਾਲ ਸੈਂਕੜੇ ਪੰਛੀ ਜ਼ਖਮੀ ਹੁੰਦੇ ਹਨ।
ਜੰਗਲਾਤ ਵਿਭਾਗ ਵੀ ਲੈਂਦਾ ਹੈ ਮਦਦ: ਪਰਵਿੰਦਰ ਆਪਣੇ ਕੰਮਾਂ ਲਈ ਇੰਨਾਂ ਨਿਪੁੰਨ ਹੈ ਕੀ ਉਸ ਦੀ ਮਦਦ ਹੁਣ ਜੰਗਲਾਤ ਵਿਭਾਗ ਵੱਲੋਂ ਵੀ ਲਈ ਜਾਂਦੀ ਹੈ ਵਿਭਾਗ ਉਸ ਨੂੰ ਫੋਨ ਕਰਕੇ ਸੱਦਾ ਦਿੰਦਾ ਹੈ ਅਤੇ ਉਸ ਤੋਂ ਜਾਨਵਰ ਅਤੇ ਪੰਛੀ ਰੈਸਕਿਊ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਸ ਨੂੰ ਕੁਝ ਪੈਸੇ ਵੀ ਦਿੰਦੇ ਹਨ ਜਿਸ ਨਾਲ ਉਸਦੇ ਘਰ ਦਾ ਖਰਚਾ ਚਲਦਾ ਹੈ, ਉਨ੍ਹਾਂ ਦੱਸਿਆ ਕਿ ਹਫ਼ਤੇ ਦੇ ਵਿਚ ਦੋ ਤੋਂ ਤਿੰਨ ਦਿਨ ਉਸ ਦੀ ਡਿਊਟੀ ਜੰਗਲਾਤ ਵਿਭਾਗ ਵਾਲਿਆ ਨਾਲ ਹੁੰਦੀ ਹੈ। ਜਾਨਵਰ ਰੈਸਕਿਉ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਦਾ ਟਰੀਟਮੈਂਟ ਹੋ ਜਾਂਦਾ ਹੈ ਤਾਂ ਫਿਰ ਉਹ ਉਹਨਾਂ ਨੂੰ ਸੰਘਣੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਹਨ।
ਢੋਂਗੀ ਬਾਬਿਆਂ ਤੋਂ ਬਚਣ ਦੀ ਅਪੀਲ : ਪਰਵਿੰਦਰ ਨੇ ਦੱਸਿਆ ਹੈ ਕਿ ਕੁਝ ਝੋਲਾਛਾਪ ਬਾਬਿਆਂ ਤੋਂ ਸਾਨੂੰ ਬਚਣ ਦੀ ਖਾਸ ਲੋੜ ਹੈ ਉਨ੍ਹਾਂ ਦੱਸਿਆ ਕਿ ਜਿਹੜੇ ਬਾਬੇ ਬੀਨ ਵਜਾ ਕੇ ਡਰਾਮੇ ਕਰਦੇ ਹਨ ਉਹ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੱਪ ਦੇ ਕੰਨ ਨਹੀਂ ਹੁੰਦੇ, ਉਹਨਾਂ ਇਹ ਵੀ ਦੱਸਿਆ ਕਿ ਕਦੇ ਵੀ ਜੇਕਰ ਤੁਹਾਨੂੰ ਕੋਈ ਸੱਪ ਕੱਟ ਲੈਂਦਾ ਹੈ ਤਾਂ ਸਿੱਧਾ ਹਸਪਤਾਲ ਵੀ ਜਾਣਾ ਚਾਹੀਦਾ ਹੈ। ਖਾਸ ਕਰਕੇ ਉਸ ਹਸਪਤਾਲ ਦੀ ਚੋਣ ਕੀਤੀ ਜਾਵੇ ਜਿੱਥੇ ਵੈਂਟੀਲੇਟਰ ਦੀ ਸੁਵਿਧਾ ਹੋਵੇ, ਕਿਉਂਕਿ ਸੱਪ ਦੇ ਕੱਟਣ ਨਾਲ ਉਸ ਦਾ ਜ਼ਹਿਰ ਨਰਵਸ ਸਿਸਟਮ 'ਤੇ ਅਟੈਕ ਕਰਦਾ ਹੈ ਉਹਨਾਂ ਕਿਹਾ ਕਿ ਇਹ ਕਦੇ ਵੀ ਕਿਸੇ ਬਾਬੇ ਕੋਲ ਜਾ ਕੇ ਹੱਥ ਥੋਲਾ ਜਾਂ ਮਣਕਾ ਆਦਿ ਲਗਵਾਉਣ ਦੇ ਚੱਕਰਾਂ ਦੇ ਵਿਚ ਲੋਕ ਨਾ ਪੈਣ।
ਸੱਪ ਦੇ ਕੱਟਣ ਨਾਲ ਮਰਨ 'ਤੇ ਮੁਆਵਜ਼ਾ : ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਘੱਟ ਲੋਕ ਇਸ ਸਬੰਧੀ ਜਾਗਰੂਕ ਹਨ ਜੇਕਰ ਸੱਪ ਦੇ ਕੱਟਣ ਕਾਰਨ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਜ਼ਹਿਰ ਨੂੰ ਹੀ ਜੇਕਰ ਮੌਤ ਹੋਣ ਦਾ ਕਾਰਨ ਮੰਨਿਆ ਜਾਂਦਾ ਹੈ ਤਾਂ ਇਸ ਸਬੰਧੀ ਸਰਕਾਰ ਵੱਲੋਂ ਬਕਾਇਦਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦੋ ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਇਹ ਜੰਗਲਾਤ ਵਿੱਚ ਕੋਲ ਸੀ ਪਰ ਹੁਣ ਇਹ ਮੰਡੀਕਰਨ ਮਹਿਕਮੇ ਕੋਲ ਚਲਾ ਗਿਆ ਹੈ ਜਿੱਥੇ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਉਨ੍ਹਾਂ ਸਰਕਾਰ ਨੂੰ ਇਸ ਸਬੰਧੀ ਅਪੀਲ ਵੀ ਕੀਤੀ ਹੈ, ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਸਤਰਕ ਰਹਿਣ ਲਈ ਕਿਹਾ ਹੈ, ਉਨ੍ਹਾਂ ਕਿਹਾ ਕਿ ਜਾਣਕਾਰੀ ਹੀ ਸਭ ਤੋਂ ਵੱਡਾ ਇਲਾਜ ਹੈ ਇਸ ਕਰਕੇ ਲੋਕ ਆਪਣੀ ਜਾਨ ਜੋਖਮ 'ਚ ਨਾ ਪਾਉਣ।
ਸਾਡੇ ਦੇਸ਼ ਦੇ ਵਿਚ ਸੱਪ ਦੇ ਕੱਟਣ ਦੇ ਨਾਲ ਹਰ ਸਾਲ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਜਿਹੇ ਜਾ ਤਾਂ ਉਹਨਾਂ ਨੂੰ ਮਾਰ ਦਿੰਦੇ ਹਨ ਜਾਂ ਫਿਰ ਖੁਦ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੇ ਨੇ, ਪੰਜਾਬ ਦੇ ਵਿੱਚ 3 ਨਸਲ ਦੇ ਸਭ ਅਜਿਹੇ ਨੇ ਜੋ ਬੇਹੱਦ ਖਤਰਨਾਕ ਹਨ।
ਇਹ ਵੀ ਪੜ੍ਹੋ:- ਬੰਬੀਹਾ ਗੈਂਗ ਤੋਂ ਬਾਅਦ ਹੁਣ ਗੈਂਗਸਟਰ ਗੋਲਡੀ ਬਰਾੜ ਨੌਜਵਾਨਾਂ ਨੂੰ ਕਰ ਰਿਹਾ ਫੋਨ !