ETV Bharat / state

Student of Ludhiana Made Robot: ਲੁਧਿਆਣਾ ਦੇ ਛੇਵੀਂ ਜਮਾਤ ਦੇ ਪਨਸ਼ੂਲ ਸਚਦੇਵਾ ਨੇ ਬਣਾਇਆ ਰੋਬਟ, ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ ਨਾਂ

ਲੁਧਿਆਣਾ ਦੇ ਛੇਵੀਂ ਜਮਾਤ ਦੇ ਪਨਸ਼ੂਲ ਸਚਦੇਵਾ ਨੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਗਿਆ ਹੈ। ਇਸ ਵਿਦਿਆਰਥੀ ਨੇ ਬਜ਼ੁਰਗਾਂ ਦੀ ਮਦਦ ਲਈ ਰੋਬਟ ਬਣਾਇਆ ਹੈ।

Panshul Sachdeva of the sixth standard of Ludhiana made a robot to help the elderly
Student of Ludhiana Made Robot : ਲੁਧਿਆਣਾ ਦੇ ਛੇਵੀਂ ਜਮਾਤ ਦੇ ਪਨਸ਼ੂਲ ਸਚਦੇਵਾ ਨੇ ਬਣਾਇਆ ਰੋਬਟ, ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ ਨਾਂ
author img

By

Published : Mar 21, 2023, 6:42 PM IST

Student of Ludhiana Made Robot : ਲੁਧਿਆਣਾ ਦੇ ਛੇਵੀਂ ਜਮਾਤ ਦੇ ਪਨਸ਼ੂਲ ਸਚਦੇਵਾ ਨੇ ਬਣਾਇਆ ਰੋਬਟ, ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ ਨਾਂ

ਲੁਧਿਆਣਾ: ਲੁਧਿਆਣਾ ਦੇ ਛੇਵੀਂ ਜਮਾਤ ਵਿਚ ਪੜ੍ਹਨ ਵਾਲੇ ਵਿਦਿਆਰਥੀ ਨੇ ਬਜ਼ੁਰਗਾਂ ਦੀ ਮਦਦ ਲਈ ਇਕ ਰੋਬਟ ਤਿਆਰ ਕੀਤਾ ਹੈ, ਜਿਸ ਲਈ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਪਨਸ਼ੂਲ ਸਚਦੇਵਾ ਨੇ ਮਹਿਜ ਛੇ ਮਹੀਨੇ ਦੇ ਵਿਚ ਇਹ ਕੀਰਤੀਮਾਨ ਸਥਾਪਿਤ ਕੀਤਾ ਹੈ, ਜਿਸ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਵੀ ਕਾਫੀ ਖੁਸ਼ ਹਨ ਅਤੇ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਹ ਰੋਬੋਟ ਵੀਡੀਓ ਕਾਲ ਰਹੇ ਵਿਅਕਤੀ ਨਾਲ ਗੱਲਬਾਤ ਵੀ ਕਰ ਸਕਦਾ ਹੈ। ਠੰਡ ਹੋਣ ਉੱਤੇ ਗਰਮੀ ਹੋਣ ਅਤੇ ਇਹ ਸੁਨੇਹਾ ਭੇਜ ਸਕਦਾ ਹੈ। ਇੰਨਾ ਹੀ ਨਹੀਂ ਇਹ ਵਿਅਕਤੀ ਦੀ ਨਿਗਰਾਨੀ ਕਰ ਸਕਦਾ ਹੈ। ਉਸ ਲਈ ਭੋਜਨ ਅਤੇ ਦਵਾਈ ਵੀ ਲੈ ਕੇ ਜਾ ਸਕਦਾ ਹੈ। ਵਿਦਿਆਰਥੀ ਸਤਪਾਲ ਮਿੱਤਲ ਸਕੂਲ ਦਾ ਪੜ੍ਹਨ ਵਾਲਾ ਹੈ ਅਤੇ ਚਾਰ ਸਾਲਾਂ ਤੋਂ ਉਹ ਰੋਬੋਟਿਕਸ ਟੀਮ ਦਾ ਹਿੱਸਾ ਬਣਿਆ ਹੋਇਆ ਹੈ। ਬੱਚੇ ਵਲੋਂ ਬਣਾਏ ਗਏ ਰੋਬੋਟ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਬੱਚੇ ਦੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਬੱਚਾ ਬਚਪਨ ਤੋਂ ਹੀ ਹੋਣਹਾਰ ਹੈ।

ਆਧੁਨਿਕ ਤਕਨੀਕ ਨਾਲ ਜੋੜਿਆ ਗਿਆ ਰੋਬੋਟ : ਰੋਬੋਟ ਬਣਾਉਣ ਵਾਲੇ ਇਸ ਵਿਦਿਆਰਥੀ ਨੇ ਦੱਸਿਆ ਕਿ ਇਸ ਦੇ ਵਿੱਚ 12 ਬੋਲਟ ਦੀ ਬੈਟਰੀ ਲਗਾਈ ਗਈ ਹੈ। ਇਸ ਤੋਂ ਇਲਾਵਾ ਹੀਟਿੰਗ ਪੈਡ, ਇਸ ਦੀ ਮੁਮੈਂਟ ਲਈ ਜੌਹਨਸਨ ਮੋਟਰ, ਰੋਬਟ ਦੇ ਵਿੱਚ ਕੰਟਰੋਲਰ ਵੀ ਲੱਗਿਆ ਹੋਇਆ ਹੈ। ਇਸ ਆਧੁਨਿਕ ਤਕਨੀਕ ਦੇ ਨਾਲ ਜੋੜਿਆ ਗਿਆ ਹੈ। ਉਸ ਦੀ ਇਸ ਉਪਲੱਬਧੀ ਨਹੀਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਉਸ ਦਾ ਨਾਂ ਵੀ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Amritpal Singh: ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਦਾਖਲ ਕੀਤਾ ਜਵਾਬ

ਘਰ ਵਿੱਚ ਬਜੁਰਗਾਂ ਤੋਂ ਪ੍ਰਭਾਵਿਤ ਹੈ ਪਨਸ਼ੂਲ : ਪਨਸ਼ੂਲ ਸਚਦੇਵਾ ਨੇ ਦੱਸਿਆ ਕਿ ਇਹ ਉਸ ਨੂੰ ਸ਼ੁਰੂ ਤੋਂ ਹੀ ਰੋਬਟਸ ਦਾ ਬੇਹੱਦ ਸ਼ੌਕ ਸੀ। ਉਸਦੇ ਘਰ ਦੇ ਵਿੱਚ ਬਜ਼ੁਰਗ ਹਨ, ਜਿਨ੍ਹਾਂ ਤੋਂ ਉਹ ਪ੍ਰਭਾਵਿਤ ਹੋਇਆ ਹੈ ਅਤੇ ਉਸ ਨੇ ਇਸ ਨੂੰ ਤਿਆਰ ਕੀਤਾ ਹੈ। ਉਸਦੀ ਮਾਤਾ ਨੇ ਦੱਸਿਆ ਕਿ ਉਸ ਦਾ ਆਪਣੇ ਦਾਦਾ ਨਾਲ ਕਾਫ਼ੀ ਪਿਆਰ ਹੋਇਆ ਅਤੇ ਉਸ ਨੇ ਕਾਫ਼ੀ ਬਰੀਕੀ ਦੇ ਨਾਲ ਵੇਖਿਆ ਕਿ ਬਜ਼ੁਰਗਾਂ ਨੂੰ ਘਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਅਤੇ ਉਹਨਾਂ ਨੂੰ ਇਕ ਰੋਬਟ ਕਿਵੇਂ ਹੱਲ ਕਰ ਸਕਦਾ ਹੈ। ਇਸ ਕਰਕੇ ਇਸ ਦਾ ਧਿਆਨ ਰੱਖਿਆ ਗਿਆ ਹੈ। ਬਜ਼ੁਰਗਾਂ ਦੀ ਜ਼ਿੰਦਗੀ ਨੂੰ ਅਸਾਨ ਹਲ ਕਰਨ ਲਈ ਹੀ ਇਸ ਨੂੰ ਤਿਆਰ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.