ਲੁਧਿਆਣਾ : ਪਿਛਲੇ ਦਿਨੀਂ ਪੰਜਾਬ ਅਤੇ ਪਹਾੜੀ ਇਲਾਕਿਆਂ ਵਿੱਚ ਪਏ ਮੀਂਹ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਸੀ। ਭਾਖੜਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਉਸ ਦਾ ਪਾਣੀ ਸਤਲੁਜ ਵਿੱਚ ਛੱਡ ਦਿੱਤਾ ਗਿਆ, ਜਿਸ ਨਾਲ ਸਤਲੁਜ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ।
ਉਥੇ ਹੀ ਅੱਜ ਬੁੱਢੇ ਨਾਲੇ ਦੇ ਪਾਣੀ ਦਾ ਪੱਧਰ ਵੀ ਉੱਚਾ ਹੋਣ ਨਾਲ ਲੁਧਿਆਣਾ ਦਾ ਸ਼ਿਵਪੁਰੀ ਇਲਾਕਾ ਪਾਣੀ-ਪਾਣੀ ਹੋਇਆ ਪਿਆ। ਲੋਕਾਂ ਦਾ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ। ਲੋਕਾਂ ਘਰਾਂ ਨੂੰ ਛੱਡ ਕੇ ਛੱਤਾਂ ਉੱਤੇ ਰਹਿਣ ਨੂੰ ਮਜਬੂਰ ਹਨ।
ਈਟੀਵੀ ਭਾਰਤ ਨੇ ਜਦੋਂ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਥੇ ਪਾਣੀ ਦਾ ਪੱਧਰ ਸਵੇਰੇ 2-3 ਫੁੱਟ ਸੀ। ਪਰ ਹਾਲੇ ਤੱਕ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ ਹੈ। ਕਈ ਮਹੁੱਲਾ ਵਾਸੀਆਂ ਦੇ ਘਰਾਂ ਅੰਦਰ ਵੀ ਇਹ ਪਾਣੀ ਵੜ ਗਿਆ ਹੈ। ਉਨ੍ਹਾਂ ਨੂੰ ਰਸੋਈ ਵਿੱਚ ਰੋਟੀ ਪਕਾਉਣੀ ਵੀ ਔਖੀ ਹੋਈ ਪਈ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਵਿੱਚ ਵੜਿਆ ਇਹ ਗੰਦਾ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਨੇ CBI ਦੀ ਕਲੋਜ਼ਰ ਰਿਪੋਰਟ ਵਿਰੁੱਧ ਦਾਇਰ ਕੀਤੀ ਪਟੀਸ਼ਨ
ਜ਼ਿਕਰੇਖਾਸ ਹੈ ਕਿ ਬੁੱਢੇ ਨਾਲੇ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਇਹ ਪਾਣੀ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਵੜਿਆ ਹੋਇਆ ਹੈ। ਜਾਣਕਾਰੀ ਮੁਤਾਬਕ ਇਹੀ ਹਾਲ ਬਰਸਾਤਾਂ ਦੌਰਾਨ ਹੁੰਦਾ ਹੈ ਪਰ ਪ੍ਰਸ਼ਾਸਨ ਅਤੇ ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।