ਲੁਧਿਆਣਾ: ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections 2022) ਨੂੰ ਲੈ ਕੇ ਚੋਣ ਅਖਾੜਾ ਲਗਾਤਾਰ ਭਖਦਾ ਜਾ ਰਿਹਾ ਹੈ ਤੇ ਹਰ ਪਾਰਟੀ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਉਥੇ ਹੀ ਲੰਬੇ ਸਮੇਂ ਤੋਂ ਆਪਸੀ ਕਲੇਸ਼ ਨਾਲ ਉਲਝ ਰਹੀ ਪੰਜਾਬ ਦੀ ਸੱਤਾਧਿਰ ਕਾਂਗਰਸ ਪਾਰਟੀ ਵੱਲੋਂ ਵੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਜਿਸ ਤਹਿਤ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਲੁਧਿਆਣਾ ਦੌਰੇ 'ਤੇ ਰਹੇ।
ਜਿੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਲੁਧਿਆਣਾ ਵਿੱਚ ਕਈ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਹਿਲਾ ਅਧਿਆਪਕ ਫਰੰਟ ਵੱਲੋਂ ਫਿਰ ਸਕੂਲ ਐਸੋਸੀਏਸ਼ਨ ਅਤੇ ਫਿਰ ਚੰਨੀ ਨੂੰ ਮਿਲਣ ਵਾਸਤੇ ਇੱਕ ਬਜ਼ੁਰਗ ਮਹਿਲਾ ਨੂੰ ਸੁਰੱਖਿਆ ਮੁਲਾਜ਼ਮਾਂ ਨਾਲ ਜੱਦੋ ਜਹਿਦ ਕਰਨੀ ਪਈ। ਉਹ ਸਥਾਨਕ ਪੁਲਿਸ ਦੇ ਸੁਰੱਖਿਆ ਘੇਰੇ ਤੋਂ ਨਿਕਲ ਕੇ ਸੀ.ਐਮ (Charanjit Singh Channi) ਦੀ ਗੱਡੀ ਤੱਕ ਤਾਂ ਪਹੁੰਚ ਗਈ, ਪਰ ਸੀ.ਐੱਮ ਸਕਿਉਰਿਟੀ ਤੋਂ ਪਾਰ ਨਾ ਜਾ ਸਕੀ। ਇੱਥੋਂ ਤੱਕ ਕਿ ਸਿਮਰਜੀਤ ਬੈਂਸ 'ਤੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਵੀ ਇਨਸਾਫ਼ ਲਈ ਮੁੱਖ ਮੰਤਰੀ ਚੰਨੀ (Charanjit Singh Channi) ਦੀ ਰੈਲੀ ਵਿੱਚ ਪਹੁੰਚੀ।
ਦੂਜੇ ਪਾਸੇ ਠੇਕੇ 'ਤੇ ਭਰਤੀ ਮੁਲਾਜ਼ਮ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਰਕਾਰ ਦੇ ਖਿਲਾਫ਼ ਸੰਘਰਸ਼ ਕਰ ਰਹੇ ਹਨ। ਪਰ ਸਰਕਾਰ ਵੱਲੋਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਜਾ ਰਹੀ। ਉਨ੍ਹਾਂ ਕਿਹਾ ਕਿ ਸਾਨੂੰ ਆਊਟਸੋਰਸ ਰਾਹੀਂ ਠੇਕੇ 'ਤੇ ਭਰਤੀ ਕੀਤਾ ਗਿਆ ਸੀ ਅਤੇ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ। ਜਦੋਂ ਕਿ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਜਦੋਂ ਉਹ ਸੰਘਰਸ਼ ਕਰਨ ਪਹੁੰਚੇ ਤਾਂ ਸਾਡੀ ਗੱਲ ਤਾਂ ਕੀ ਸੁਣਨੀ ਸੀ। ਪਰ ਉਲਟਾ ਸਾਡੇ ਇਕ ਮੁਲਾਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜੋ:- ਚਰਨਜੀਤ ਚੰਨੀ ਨੇ ਆਟੋ ਚਾਲਕਾਂ ਲਈ ਕਰਤਾ ਵੱਡਾ ਐਲਾਨ, ਆਟੋ ਚਾਲਕ ਖੁਸ਼