ETV Bharat / state

ਓਲੰਪੀਅਨ ਕਮਲਪ੍ਰੀਤ ਕੌਰ ਦਾ 65 ਕਿਲੋ ਦਾ ਕੇਕ ਕਟ ਕੇ ਕੀਤਾ ਸਨਮਾਨ

ਓਲੰਪਿਕ ਖੇਡਾਂ ਦੌਰਾਨ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਪੰਜਾਬ ਦੀ ਧੀ ਦਾ ਲੁਧਿਆਣਾ ਵਿਖੇ 65 ਕਿਲੋ ਦਾ ਇਕ ਨਿਜੀ ਰੈਸਟੋਰੈਂਟ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਕੇਕ ਕੱਟ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਕੁਕਰੇਜਾ, ਉਨ੍ਹਾਂ ਦੇ ਚਾਚਾ ਸਤਿੰਦਰ ਸਿੰਘ ਕੁਕਰੇਜਾ ਵਲੋਂ ਕੇਕ ਖਿਲਾ ਕੇ ਮੂੰਹ ਮਿੱਠਾ ਕਰਵਾਇਆ ਗਿਆ।

ਓਲੰਪੀਅਨ ਕਮਲਪ੍ਰੀਤ ਕੌਰ ਦਾ 65 ਕਿਲੋ ਦਾ ਕੇਕ ਕਟ ਕੇ ਕੀਤਾ ਸਨਮਾਨ
ਓਲੰਪੀਅਨ ਕਮਲਪ੍ਰੀਤ ਕੌਰ ਦਾ 65 ਕਿਲੋ ਦਾ ਕੇਕ ਕਟ ਕੇ ਕੀਤਾ ਸਨਮਾਨ
author img

By

Published : Sep 26, 2021, 6:36 PM IST

ਲੁਧਿਆਣਾ: ਓਲੰਪਿਕ ਖੇਡਾਂ (Olympic Games) ਦੌਰਾਨ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਪੰਜਾਬ ਦੀ ਧੀ ਦਾ ਲੁਧਿਆਣਾ (Ludhiana) ਵਿਖੇ 65 ਕਿਲੋ ਦਾ ਇਕ ਨਿਜੀ ਰੈਸਟੋਰੈਂਟ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਕੇਕ ਕੱਟ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਕੁਕਰੇਜਾ, ਉਨ੍ਹਾਂ ਦੇ ਚਾਚਾ ਸਤਿੰਦਰ ਸਿੰਘ ਕੁਕਰੇਜਾ ਵਲੋਂ ਕੇਕ ਖਿਲਾ ਕੇ ਮੂੰਹ ਮਿੱਠਾ ਕਰਵਾਇਆ ਗਿਆ।

ਇਸ ਮੌਕੇ ਕਮਲਪ੍ਰੀਤ ਕੌਰ (Kamalpreet Kaur) ਨੇ ਕਿਹਾ ਕਿ ਹੁਣ ਉਨ੍ਹਾਂ ਦਾ ਨਿਸ਼ਾਨਾ ਅਗਲੀਆਂ ਖੇਡਾਂ 'ਤੇ ਹੈ। ਉਹਨਾਂ ਨੇ ਕਿਹਾ ਕਿ ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਕੋਚ ਨੂੰ ਦਿੰਦੀ ਹੈ। ਉਸ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਖਿਡਾਰੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ। ਉਹਨਾਂ ਕਿਹਾ ਕਿ ਹੁਣ ਉਸ ਦਾ ਟੀਚਾ ਅਗਲੀ ਓਲਪਿੰਕ ਵਿੱਚ ਗੋਲਡ ਮੈਡਲ (Gold Medal) ਜਿੱਤਣਾ ਹੈ। ਹਾਲਾਂਕਿ ਇੱਥੇ ਤੱਕ ਪਹੁੰਚਣਾ ਕਾਫੀ ਚੁਣੌਤੀਆਂ ਭਰਿਆ ਸੀ।

ਓਲੰਪੀਅਨ ਕਮਲਪ੍ਰੀਤ ਕੌਰ (Olympian Kamalpreet Kaur) ਦੇ ਕੇਕ ਕੱਟਣ ਤੋਂ ਬਾਅਦ ਹਰਜਿੰਦਰ ਕੁਕਰੇਜਾ (Harjinder Kukreja) 'ਤੇ ਉਨ੍ਹਾਂ ਦੇ ਚਾਚਾ ਨੇ ਕਮਲਪ੍ਰੀਤ ਕੌਰ ਨੂੰ ਵਧਾਈ ਦਿੱਤੀ ਤੇ ਵਧੀਆ ਭਵਿੱਖ ਦੀ ਕਾਮਨਾ ਕੀਤੀ।

ਓਲੰਪੀਅਨ ਕਮਲਪ੍ਰੀਤ ਕੌਰ ਦਾ 65 ਕਿਲੋ ਦਾ ਕੇਕ ਕਟ ਕੇ ਕੀਤਾ ਸਨਮਾਨ

ਪੰਜਾਬ ਸਰਕਾਰ (Government of Punjab) ਵੱਲੋਂ ਓਲੰਪਿਕ ਵੀ ਖੇਡਾਂ (Olympic Games) ਦੇ ਮਹਿਲਾ ਹਾਕੀ ਮੁਕਾਬਲਿਆਂ ਵਿੱਚ ਚੌਥੇ ਸਥਾਨ ਉਤੇ ਆ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ (Indian team) ਦੀ ਪੰਜਾਬੀ ਖਿਡਾਰਨ ਕਮਲਪ੍ਰੀਤ ਕੌਰ ਨੂੰ 50 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਸੀ।

ਖੇਡ ਮੰਤਰੀ ਰਾਣਾ ਸੋਢੀ (Sports Minister Rana Sodhi) ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਅਤੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ (Government of Punjab) ਨੇ ਕਮਲਪ੍ਰੀਤ ਕੌਰ ਵੱਲੋਂ ਟੋਕੀਓ ਓਲਪਿੰਕ (Tokyo Olympics) ਵਿੱਚ ਕਾਰਗੁਜ਼ਾਰੀ ਦੀ ਸ਼ਲਾਘਾ ਕਰਨ ਲਈ 50 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਟੋਕੀਓ ਓਲਪਿੰਕ 2024 (Tokyo Olympics 2024) ਦੀਆਂ ਤਿਆਰੀਆਂ ਲਈ ਸ਼ੁਭਕਾਮਨਾਵਾਂ।

ਦੱਸ ਦਈਏ ਕਿ ਟੋਕਿਓ ਓਲੰਪਿਕ (Tokyo Olympics) ਵਿੱਚ ਭਾਰਤੀ ਕੁੜੀਆਂ ਨੇ ਵੂਮੈਨ ਅਮਪਾਵਰਮੈਂਟ ਦੀ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਕਮਲਪ੍ਰੀਤ ਕੌਰ ਨੇ ਅੰਤਰ ਰਾਸ਼ਟਰੀ ਪੱਧਰ ਉੱਤੇ ਜ਼ਿਲ੍ਹੇ ਤੇ ਪੰਜਾਬ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਉਲੰਪਿਕ ਵਿੱਚ 6 ਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਵੱਲੋਂ ਕਮਲਪ੍ਰੀਤ ਕੌਰ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ। ਉਮੀਦ ਹੈ ਕਿ ਸਾਲ 2024 ਦੀ ਪੈਰਿਸ ਓਲੰਪਿਕ (Paris Olympics) ਵਿੱਚ ਕਮਲਪ੍ਰੀਤ ਮੁੜ ਚੰਗੀ ਤਿਆਰੀ ਕਰਕੇ ਭਾਗ ਲਵੇਗੀ ਤੇ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨਗੀਆਂ।

ਇਹ ਵੀ ਪੜ੍ਹੋ: ਬਰਨਾਲਾ ਦੇ ਨੌਜਵਾਨ ਨੇ ਨੈਸ਼ਨਲ ਖੇਡਾਂ 'ਚ ਹੈਮਰ ਥਰੋ ਵਿੱਚ ਜਿੱਤਿਆ ਗੋਲਡ ਮੈਡਲ

ETV Bharat Logo

Copyright © 2024 Ushodaya Enterprises Pvt. Ltd., All Rights Reserved.