ETV Bharat / state

ਨਾਇਜੀਰਿਆ ਮਹਿਲਾ 12 ਕਰੋੜ ਦੀ ਹੈਰੋਇਨ ਸਣੇ ਕਾਬੂ - ਪੰਜਾਬ ਪੁਲਿਸ

ਅਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਥਾਣਾ ਦੋਰਾਹਾ ਵੱਲੋਂ ਚੈਕਿੰਗ ਦੌਰਾਨ ਇੱਕ ਨਾਇਜੀਰਿਆ ਮਹਿਲਾ ਨਾਗਰਿਕ ਤੋਂ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਮੌਕੇ 'ਤੇ ਕਾਰ ਚਲਾਕ ਅਤੇ ਮਹਿਲਾ ਨੂੰ ਗਿਫ਼੍ਰਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨਾਇਜੀਰਿਆ ਮਹਿਲਾ 12 ਕਰੋੜ ਦੀ ਹੈਰੋਇਨ ਸਣੇ ਕਾਬੂ

author img

By

Published : Aug 12, 2021, 6:10 PM IST

ਲੁਧਿਆਣਾ: ਪੰਜਾਬ ਪੁਲਿਸ ਵੱਲੋਂ ਅਜਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ, ਸਪੈਸ਼ਲ ਨਾਕਾਬੰਦੀ ਦੌਰਾਨ ਥਾਣੇਦਾਰ ਨਛੱਤਰ ਸਿੰਘ ਮੁੱਖ ਅਫ਼ਸਰ ਥਾਣਾ ਦੋਰਾਹਾ ਵੱਲੋਂ ਸਾਥੀਆਂ ਸਣੇ ਸਪੈਸ਼ਲ ਨਾਕਾਬੰਦੀ 'ਤੇ ਚੈਕਿੰਗ ਦੌਰਾਨ ਇੱਕ ਨਾਇਜੀਰਿਆ ਮਹਿਲਾ ਨਾਗਰਿਕ ਤੋਂ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਮੌਕੇ 'ਤੇ ਕਾਰ ਚਲਾਕ ਅਤੇ ਮਹਿਲਾ ਨੂੰ ਗਿਫ਼੍ਰਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨਾਇਜੀਰਿਆ ਮਹਿਲਾ 12 ਕਰੋੜ ਦੀ ਹੈਰੋਇਨ ਸਣੇ ਕਾਬੂ
ਇਸ ਬਾਰੇ ਜਾਣਕਾਰੀ ਦਿੰਦਿਆ ਖੰਨਾ ਦੇ ਐਸ.ਪੀ (ਡੀ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਨਾਕੇ ਦੌਰਾਨ ਕਾਰ ਰੋਕ ਕੇ ਚੈਕਿੰਗ ਕਰਨ 'ਤੇ ਡਰਾਈਵਰ ਅਤੇ ਕਾਰ ਦੀ ਪਿਛਲੀ ਸੀਟ 'ਤੇ ਬੈਠੀ ਲੜਕੀ ਨੇ ਆਪਣਾ ਨਾਮ ਪਤਾ ਪ੍ਰਿੰਸਸ ਚਿਨਯਏ (Princess Chinoye) ਪੁੱਤਰੀ ਆਦੇਸ਼ੀ ਵਾਸੀ ਮਕਾਨ ਨੰਬਰ 19, ਅਜੇਯੂ ਰੈਸਕੇਟ, ਆਜੋਓ ਲਾਗਸ, ਨਾਈਜੀਰੀਆ ਹਾਲ ਵਾਸੀ ਉੱਤਮ ਨਗਰ ਨਵੀਂ ਦਿੱਲੀ ਦੱਸਿਆ।

ਕਾਰ ਦੀ ਤਲਾਸ਼ੀ ਲੈਣ 'ਤੇ ਲਿਫ਼ਾਫ਼ੇ ਵਿੱਚੋਂ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ 'ਤੇ ਮੁਕਦਮਾ ਨੰਬਰ 125 ਮਿਤੀ 08.08.2021 ਜੁਰਮ 21/25-1-85 ਐਨ.ਡੀ.ਪੀ.ਐਸ ਐਕਟ ਥਾਣਾ ਦੋਰਾਹਾ ਦਰਜ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਖੇਪ ਦਿੱਲੀ ਤੋਂ ਲੈ ਕੇ ਆ ਰਹੇ ਸੀ ਅਤੇ ਇਸ ਤੋਂ ਪਹਿਲਾ ਵੀ ਅੰਮ੍ਰਿਤਸਰ ਦੇ ਏਰੀਆ ਵਿੱਚ ਨਸ਼ਾ ਸਪਲਾਈ ਕਰ ਚੁੱਕੇ ਸਨ। ਇਹ ਖੇਪ ਵੀ ਉੱਥੇ ਹੀ ਸਪਲਾਈ ਕਰਨੀ ਸੀ। ਦੋਸ਼ੀਆਂ ਦਾ ਰਿਮਾਂਡ ਹਾਸਿਲ ਕਰ ਓਹਨਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:- ਪਤਨੀ ਨੇ ਬਣਾਇਆ ਪਤੀ ਦਾ ਮੰਦਰ, ਲੋਕ ਕਰ ਰਹੇ ਸੋਚ ਨੂੰ ਸਲਾਮ

ETV Bharat Logo

Copyright © 2025 Ushodaya Enterprises Pvt. Ltd., All Rights Reserved.