ETV Bharat / state

ਨਵਜੋਤ ਸਿੱਧੂ ਦੀ ਰਾਕੇਸ਼ ਪਾਂਡੇ ਦੀ ਰਿਹਾਇਸ਼ 'ਤੇ ਸਾਬਕਾ ਵਿਧਾਇਕਾਂ ਨਾਲ ਬੈਠਕ ਜਾਰੀ

author img

By

Published : Mar 29, 2022, 1:26 PM IST

Updated : Mar 29, 2022, 1:38 PM IST

ਨਵਜੋਤ ਸਿੱਧੂ ਅਤੇ ਰਾਕੇਸ਼ ਪਾਂਡੇ ਦੀ ਲੁਧਿਆਣਾ ਰਿਹਾਇਸ਼ ਤੇ ਸਾਬਕਾ ਵਿਧਾਇਕਾਂ ਨਾਲ ਬੈਠਕ ਹੋਈ ਹੈ। ਨਵਜੋਤ ਸਿੰਘ ਸਿੱਧੂ ਦੀ ਅੱਜ  ਲੁਧਿਆਣਾ ਵਿੱਚ ਪੰਜ ਵਾਰ ਵਿਧਾਇਕ ਰਹੇ ਰਾਕੇਸ਼ ਪਾਂਡੇ ਦੀ ਰਿਹਾਇਸ਼ ਤੇ ਬੈਠਕ ਹੋਈ ਹੈ।

ਨਵਜੋਤ ਸਿੱਧੂ ਦੀ ਰਾਕੇਸ਼ ਪਾਂਡੇ ਦੀ ਰਿਹਾਇਸ਼ 'ਤੇ ਸਾਬਕਾ ਵਿਧਾਇਕਾਂ ਨਾਲ ਬੈਠਕ ਜਾਰੀ
ਨਵਜੋਤ ਸਿੱਧੂ ਦੀ ਰਾਕੇਸ਼ ਪਾਂਡੇ ਦੀ ਰਿਹਾਇਸ਼ 'ਤੇ ਸਾਬਕਾ ਵਿਧਾਇਕਾਂ ਨਾਲ ਬੈਠਕ ਜਾਰੀ

ਲੁਧਿਆਣਾ: ਨਵਜੋਤ ਸਿੱਧੂ ਅਤੇ ਰਾਕੇਸ਼ ਪਾਂਡੇ ਦੀ ਲੁਧਿਆਣਾ ਰਿਹਾਇਸ਼ ਤੇ ਸਾਬਕਾ ਵਿਧਾਇਕਾਂ ਨਾਲ ਬੈਠਕ ਜਾਰੀ ਹੈ। ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਵਿੱਚ ਪੰਜ ਵਾਰ ਵਿਧਾਇਕ ਰਹੇ ਰਾਕੇਸ਼ ਪਾਂਡੇ ਦੀ ਰਿਹਾਇਸ਼ ਤੇ ਬੈਠਕ ਕਰ ਰਹੇ ਹਨ। ਬੈਠਕ 'ਚ ਲੁਧਿਆਣਾ ਦੇ ਕਈ ਸਾਬਕਾ ਵਿਧਾਇਕ ਹੀ ਨਹੀਂ ਪੁੱਜੇ।

ਕੈਬਨਿਟ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾਰ, ਕੁਲਦੀਪ ਵੈਦ ਤੇ ਕੈਪਟਨ ਸੰਦੀਪ ਸੰਧੂ, ਗੁਰਕੀਰਤ ਕੋਟਲੀ, ਲਖਬੀਰ ਲੱਖਾ, ਜਗਤਾਰ ਜੱਗਾ ਹਿਸੋਵਲ, ਇਸ਼ਵਰਜੋਤ ਚੀਮਾ ਮੀਟਿੰਗ 'ਚ ਨਹੀਂ ਪੁੱਜੇ। ਲੁਧਿਆਣਾ ਤੋਂ ਸਿਰਫ ਸੁਰਿੰਦਰ ਡਾਵਰ ਤੇ ਰਾਕੇਸ਼ ਪਾਂਡੇ ਹੀ ਬੈਠਕ 'ਚ ਮੌਜੂਦ ਹਨ।

ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਨਵਜੋਤ ਸਿੱਧੂ ਦੀ ਲੁਧਿਆਣਾ ਅੰਦਰ ਇਹ ਪਹਿਲੀ ਬੈਠਕ ਹੈ। ਪੰਜਾਬ ਵਿਧਾਨ ਸਭਾ ਚੋਣਾਂ 'ਚ ਲੁਧਿਆਣਾ ਤੋਂ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ। ਇਕ ਵੀ ਸੀਟ ਲੁਧਿਆਣਾ ਦੀਆਂ 14 ਵਿਧਾਨ ਸਭਾ ਸੀਟਾਂ ਤੋਂ ਕਾਂਗਰਸ ਦੇ ਹੱਥ ਨਹੀਂ ਆਈ। ਇਸ ਸੰਬੰਧੀ ਰਾਕੇਸ਼ ਪਾਂਡੇ ਨੇ ਦਾਅਵਾ ਕੀਤਾ ਕਿ ਹਾਰ ਨੂੰ ਲੈ ਕੇ ਹੀ ਮੰਥਨ ਹੋ ਰਿਹਾ ਹੈ।

ਰਾਕੇਸ਼ ਪਾਂਡੇ ਨੇ ਕਿਹਾ ਕਿ ਹਾਰ ਲਈ ਕੋਈ ਇੱਕ ਜ਼ਿੰਮੇਵਾਰ ਨਹੀਂ ਸਗੋਂ ਸਾਰੇ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਹਾਰ ਲਈ ਕਿਤੇ ਨਾ ਕਿਤੇ ਹਾਈ ਕਮਾਨ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਾਰੇ ਇਕਜੁੱਟ ਹੋ ਕੇ ਹੀ ਮੀਟਿੰਗ ਕਰ ਰਹੇ ਹਨ। ਇਸ 'ਚ ਕੋਈ ਇਕੱਲਿਆਂ ਮੀਟਿੰਗ ਕਰਨ ਦੀ ਗੱਲ ਹੀ ਨਹੀਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ।

ਉਨ੍ਹਾਂ ਤੋਂ ਜਦੋਂ ਸਵਾਲ ਕੀਤਾ ਗਿਆ ਕਿ ਕੀ ਕਈ ਸਾਬਕਾ ਵਿਧਾਇਕਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਰਾਕੇਸ਼ ਪਾਂਡੇ ਨੇ ਕਿਹਾ ਕਿ ਹਾਰ ਸਾਰਿਆਂ ਦੀ ਗਲਤੀ ਕਰਕੇ ਹੋਈ ਹੈ। ਇਸ ਲਈ ਕੋਈ ਇੱਕ ਜ਼ਿੰਮੇਵਾਰ ਨਹੀਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਨਵਜੋਤ ਸਿੱਧੂ ਸਾਬਕਾ ਵਿਧਾਇਕਾਂ ਨੂੰ ਆਪਣੇ ਪੱਖ 'ਚ ਕਰਨ ਲਈ ਮੀਟਿੰਗਾਂ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਸਿੱਧੂ ਸਾਹਿਬ ਹੀ ਜਾਂਣਦੇ ਹਨ ਮੈਂ ਤਾਂ ਪੱਕਾ ਕਾਂਗਰਸੀ ਹਾਂ।

ਇਹ ਵੀ ਪੜ੍ਹੋ :- ਡਰੱਗ ਮਾਮਲਾ ਰੱਦ ਕਰਵਾਉਣ ਲਈ ਬਿਕਰਮ ਮਜੀਠੀਆ ਪਹੁੰਚੇ SC

Last Updated : Mar 29, 2022, 1:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.