ਲੁਧਿਆਣਾ: ਸ਼ਹਿਰ ਦੇ ਆਜ਼ਾਦ ਨਗਰ ਇਲਾਕੇ ਚ ਬੀਤੀ 9 ਸਤੰਬਰ ਨੂੰ ਅਨੁਰਾਗ ਪਾਂਡੇ ਨਾਂ ਦੇ ਨੌਜਵਾਨ ਦਾ ਕੁਝ ਮੁਲਜ਼ਮਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ, ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ (Murder of youth in Ludhiana) ਲਿਆ ਹੈ। ਥਾਣਾ ਡਵੀਜ਼ਨ-6 ਦੀ ਪੁਲਿਸ ਜੁਆਇੰਟ ਕਮਿਸ਼ਨਰ ਜਸਕਿਰਨ ਜਿੱਤ ਸਿੰਘ ਤੇਜਾ ਵੱਲੋਂ ਪੀ ਸੀ ਕਰਕੇ ਇਸ ਕਤਲ ਬਾਰੇ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਨੇ ਕਤਲ ਵਿੱਚ ਵਰਤੇ ਕੜੇ ਅਤੇ ਹੋਰ ਹਥਿਆਰ ਬਰਾਮਦ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕੇ 1 ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ।
ਇਕ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ : ਕਤਲ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਪੁਲਿਸ ਨੇ ਦੱਸਿਆ ਕਿ ਸੂਰਜ ਠਾਕੁਰ ਉਰਫ ਸੋਨੂੰ ਦੀ ਚਚੇਰੀ ਭੈਣ ਨੂੰ ਮ੍ਰਿਤਕ ਤੰਗ ਕਰਦਾ ਸੀ, ਜਿਸ ਕਰਕੇ ਉਸ ਨੇ ਗੁੱਸੇ ਚ ਆ ਕੇ ਆਪਣੇ 3 ਹੋਰ ਸਾਥੀਆਂ ਸਣੇ ਮ੍ਰਿਤਕ ਤੇ (Murder of youth in Ludhiana) ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ, ਦੀਪਕ, ਧੀਰਜ ਅਤੇ ਅਜੈ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਸੂਰਜ ਜੋਕਿ ਇਸ ਦਾ ਮਾਸਟਰ ਮਾਇੰਡ ਹੈ, ਉਸਦੀ ਗ੍ਰਿਫਤਾਰੀ ਬਾਕੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚੋਂ ਇੱਕ ਦੀਪਕ ਤੇ ਪਹਿਲਾਂ ਵੀ 3 ਮਾਮਲੇ ਵੱਖ ਵੱਖ ਧਰਾਵਾਂ ਦੇ ਤਹਿਤ ਦਰਜ ਹਨ। ਆਖਰੀ ਮੁਲਜ਼ਮ ਦੀ ਪੁਲਿਸ ਭਾਲ ਕਰ ਰਹੀ ਹੈ, ਜਲਦ ਹੀ ਉਸਦੀ ਗ੍ਰਿਫਤਾਰੀ ਦਾ ਵੀ ਪੁਲਿਸ ਨੇ ਵਾਅਦਾ ਕੀਤਾ, ਪੁਲਿਸ ਮੁਤਾਬਿਕ ਕਤਲ 9 ਸਤੰਬਰ ਨੂੰ ਅਜ਼ਾਦ ਪੁਰ ਵਿੱਚ ਹੋਇਆ ਸੀ, ਮੌਕੇ ਦੇ ਗਵਾਹਾਂ ਦੇ ਬਿਆਨਾਂ ਦੇ ਅਧਾਰ ਉੱਤੇ ਉਨ੍ਹਾਂ ਵਲੋਂ ਤਫਤੀਸ਼ ਕਰਕੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਹੈ। ਮੁਲਜ਼ਮਾਂ ਤੋਂ 2 ਕੜੇ ਬਰਾਮਦ ਕੀਤੇ ਹਨ।
ਪੁਲਿਸ ਨੇ ਦੱਸਿਆ ਕੇ ਜਨਮ ਅਸ਼ਟਮੀ ਦੇ ਨੇੜੇ-ਤੇੜੇ ਹੀ ਇਹ ਵਾਰਦਾਤ ਹੋਈ ਹੈ। ਪੁਲਿਸ ਨੂੰ ਕਤਲ ਬਾਰੇ ਸੂਚਨਾ ਮਿਲੀ ਸੀ, ਉਨ੍ਹਾਂ ਕਿਹਾ ਕਿ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਉਂਤਬੰਦੀ ਸੂਰਜ ਉਰਫ ਸੋਨੂੰ ਨੇ ਹੋ ਬਣਾਈ ਸੀ, ਉਸਦੀ ਭੈਣ ਨੂੰ ਤੰਗ ਕਰਨ ਵਾਲੇ ਮ੍ਰਿਤਕ ਤੋਂ ਉਹ ਪਹਿਲਾਂ ਤੋਂ ਹੀ ਰੰਜਿਸ਼ ਰੱਖਦਾ ਸੀ। ਪੁਲਿਸ ਹੁਣ ਚੌਥੇ ਮੁਲਜ਼ਮ ਦੀ ਭਾਲ ਵਿੱਚ ਹੈ। ਪੁਲਿਸ ਮੁਤਾਬਿਕ ਮੌਕੇ ਦੀ ਗਵਾਹ ਮਹਿਲਾ ਦੇ ਬਿਆਨਾਂ ਉੱਤੇ ਹੀ ਉਨ੍ਹਾਂ ਨੇ ਇਸ ਲੀਡ ਉੱਤੇ ਕੰਮ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਿਹਾ ਕਿ ਬਾਕੀ 2 ਮੁਲਜ਼ਮਾਂ ਦਾ ਕ੍ਰਿਮਿਨਲ ਪਿਛੋਕੜ ਦੀ ਵੀ ਉਹ ਜਾਂਚ ਪੜਤਾਲ ਕਰ ਰਹੇ ਹਨ। ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਖੁਲਾਸਾ ਹੋ ਸਕਿਆ ਹੈ।