ETV Bharat / state

ਸਮਰਾਲਾ ITI 'ਚ ਚੋਰਾਂ ਨੇ ਕੀਤਾ ਕਾਰਾ, ਇਮਤਿਹਾਨ ਦੇ ਰਹੇ ਵਿਦਿਆਰਥੀਆਂ ਦੇ ਮੋਬਾਇਲ ਫੋਨ ਕੀਤੇ ਚੋਰੀ, ਹੋਇਆ ਹੰਗਾਮਾ

author img

By

Published : Jul 4, 2023, 6:38 PM IST

ਲੁਧਿਆਣਾ ਦੇ ਸ਼ਹਿਰ ਸਮਰਾਲਾ ਦੀ ਆਈਟੀਆਈ ਉਟਾਲਾਂ ਵਿੱਚ ਚੋਰਾਂ ਨੇ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਵਿਦਿਆਰਥੀਆਂ ਨੇ ਪ੍ਰੀਖਿਆ ਸਮੇਂ ਮੋਬਾਇਲ ਫੋਨ ਬੈਗਾਂ ਅੰਦਰ ਪਾ ਕੇ ਬਾਹਰ ਰੱਖ ਦਿੱਤੇ ਪਰ ਜਦੋਂ ਵਿਦਿਆਰਥੀ ਪ੍ਰੀਖਿਆ ਦੇ ਕੇ ਬਾਹਰ ਆਏ ਤਾਂ ਉਨ੍ਹਾਂ ਦੇ ਮੋਬਾਇਲ ਫੋਨ ਚੋਰੀ ਕਰ ਲਏ ਗਏ ਸਨ।

Mobile theft of students who came to take the exam in ITI of Samrala city of Ludhiana
ਸਮਰਾਲਾ ITI 'ਚ ਚੋਰਾਂ ਨੇ ਕੀਤਾ ਕਾਰਾ, ਇਮਤਿਹਾਨ ਦੇ ਰਹੇ ਵਿਦਿਆਰਥੀਆਂ ਦੇ ਮੋਬਾਇਲ ਫੋਨ ਕੀਤੇ ਚੋਰੀ, ਹੋਇਆ ਹੰਗਾਮਾ
ਵਿਦਿਆਰਥੀਆਂ ਨੇ ਕੀਤੀ ਇਨਸਾਫ਼ ਦੀ ਮੰਗ

ਲੁਧਿਆਣਾ: ਸਮਰਾਲਾ ਦੀ ਆਈਟੀਆਈ ਉਟਾਲਾਂ 'ਚ ਚੋਰਾਂ ਨੇ ਉਸ ਸਮੇਂ ਧਾਵਾ ਬੋਲ ਦਿੱਤਾ ਜਦੋਂ ਵਿਦਿਆਰਥੀ ਪ੍ਰੀਖਿਆ ਦੇ ਰਹੇ ਸਨ। ਕਲਾਸ ਰੂਮ 'ਚੋਂ 11 ਮੋਬਾਈਲ ਚੋਰੀ ਕੀਤੇ ਗਏ। ਚੋਰੀ ਦੀ ਇਸ ਘਟਨਾ ਤੋਂ ਬਾਅਦ ਆਈ.ਟੀ.ਆਈ. ਵਿੱਚ ਹੰਗਾਮਾ ਹੋ ਗਿਆ। ਪ੍ਰਬੰਧਕਾਂ ਨੇ ਵਿਦਿਆਰਥੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਮਾਮਲਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੱਕ ਪਹੁੰਚ ਗਿਆ। ਉਹਨਾਂ ਦੇ ਦਖਲ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ। ਪੀੜਤ ਵਿਦਿਆਰਥੀਆਂ ਦੇ ਬਿਆਨ ਦਰਜ ਕੀਤੇ ਗਏ। ਇਸ ਦੇ ਨਾਲ ਹੀ ਵਿਦਿਆਰਥੀ ਅਤੇ ਮਾਪੇ ਇਸ ਮਾਮਲੇ ਨੂੰ ਲੈ ਕੇ ਥਾਣੇ ਵੀ ਪੁੱਜੇ। ਪੁਲਿਸ ਤੋਂ ਚੋਰਾਂ ਦੇ ਨਾਲ-ਨਾਲ ਆਈ.ਟੀ.ਆਈ ਮੈਨੇਜਮੈਂਟ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ। ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਈ.ਟੀ.ਆਈ ਵਿੱਚ ਪ੍ਰੀਖਿਆ ਚੱਲ ਰਹੀ ਹੈ। ਸਾਰੇ ਵਿਦਿਆਰਥੀ ਪ੍ਰੀਖਿਆ ਦੇਣ ਆਏ ਹੋਏ ਸਨ। ਅਧਿਆਪਕਾਂ ਨੇ ਉਨ੍ਹਾਂ ਨੂੰ ਮੋਬਾਈਲ ਬੈਗ ਵਿੱਚ ਰੱਖਣ ਲਈ ਕਿਹਾ। ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਮੋਬਾਈਲ ਬੈਗ ਵਿੱਚ ਪਾ ਕੇ ਕਲਾਸ ਰੂਮ ਦੇ ਅੰਦਰ ਰੱਖ ਦਿੱਤੇ। ਕਲਾਸ ਰੂਮ ਦਾ ਸ਼ਟਰ ਥੱਲੇ ਕਰ ਦਿੱਤਾ ਗਿਆ ਸੀ। ਪ੍ਰੀਖਿਆ ਦੇਣ ਤੋਂ ਬਾਅਦ ਜਿਵੇਂ ਹੀ ਉਹ ਕਲਾਸ ਰੂਮ 'ਚ ਆਏ ਤਾਂ ਉਨ੍ਹਾਂ ਦੇ ਬੈਗ 'ਚੋਂ 11 ਮੋਬਾਇਲ ਚੋਰੀ ਹੋ ਚੁੱਕੇ ਸਨ। ਮੋਬਾਇਲਾਂ ਦੀ ਕੀਮਤ ਡੇਢ ਤੋਂ ਦੋ ਲੱਖ ਰੁਪਏ ਹੈ। ਜਦੋਂ ਉਹ ਵਾਈਸ ਪ੍ਰਿੰਸੀਪਲ ਕੋਲ ਗਏ ਤਾਂ ਮਦਦ ਕਰਨ ਦੀ ਬਜਾਏ ਉਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਮੋਬਾਇਲ ਲਿਆਉਣ ਲਈ ਕਿਸਨੇ ਕਿਹਾ ਸੀ। ਦੱਸ ਦਈਏ ਕਿ 250 ਦੇ ਕਰੀਬ ਬੱਚੇ ਪ੍ਰੀਖਿਆ ਦੇਣ ਪਹੁੰਚੇ ਸਨ।

ਕੈਮਰੇ ਤੋਂ ਬਿਨਾਂ ਕਲਾਸ ਰੂਮ 'ਚ ਰੱਖੇ ਗਏ ਮੋਬਾਇਲ: ਪ੍ਰੀਖਿਆ ਲਈ ਆਏ ਵਿਦਿਆਰਥੀਆਂ ਦੇ ਮੋਬਾਇਲ ਵੀ ਉਸ ਕਲਾਸ ਰੂਮ 'ਚ ਰੱਖੇ ਗਏ ਸਨ, ਜਿੱਥੇ ਕੈਮਰਾ ਨਹੀਂ ਲੱਗਿਆ ਹੋਇਆ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਲੱਖਾਂ ਰੁਪਏ ਦੇ ਮੋਬਾਈਲ ਬਿਨਾਂ ਕੈਮਰੇ ਦੇ ਕਮਰੇ ਵਿੱਚ ਕਿਉਂ ਰੱਖੇ ਗਏ। ਇਸਦੇ ਨਾਲ ਹੀ ਇਸ ਚੋਰੀ ਨੂੰ ਜਿਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਹੈ, ਉਸ ਨੂੰ ਲੈ ਕੇ ਵੀ ਸ਼ੱਕ ਹੈ ਕਿ ਇਹ ਕਿਸੇ ਭੇਤੀ ਦਾ ਕੰਮ ਹੈ। ਆਈਟੀਆਈ ਦੇ ਇੱਕ-ਦੋ ਮੁਲਾਜ਼ਮਾਂ ਅਤੇ ਵਿਦਿਆਰਥੀਆਂ ’ਤੇ ਵੀ ਸ਼ੱਕ ਦੀ ਸੂਈ ਟਿਕੀ ਹੈ। ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਪਰਿਵਾਰ ਵਾਲਿਆਂ ਨੇ ITI ਦੀ ਸੁਰੱਖਿਆ 'ਤੇ ਚੁੱਕੇ ਸਵਾਲ : ਵਿਦਿਆਰਥੀਆਂ ਦੇ ਰਿਸ਼ਤੇਦਾਰਾਂ ਨੇ ITI ਦੀ ਸੁਰੱਖਿਆ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਪ੍ਰਬੰਧਕਾਂ ਦੀ ਮੌਜੂਦਗੀ ਵਿੱਚ ਕਲਾਸ ਰੂਮ ਵਿੱਚੋਂ 11 ਵਿਦਿਆਰਥੀਆਂ ਦੇ ਮੋਬਾਈਲ ਚੋਰੀ ਹੋ ਗਏ। ਚੋਰ ਕਲਾਸਰੂਮ ਵਿੱਚ ਕਿਵੇਂ ਪਹੁੰਚੇ? ਇਸ ਦਾ ਜਵਾਬ ਪ੍ਰਬੰਧਕਾਂ ਤੋਂ ਲੈਣ ਲਈ ਉਥੇ ਗਏ ਸੀ ਪਰ ਵਾਈਸ ਪ੍ਰਿੰਸੀਪਲ ਨੇ ਉਹਨਾਂ ਨੂੰ ਕਿਹਾ ਕਿ ਉਹ ਕੁਝ ਨਹੀਂ ਕਰ ਸਕਦੇ। ਜੇਕਰ ਆਈ.ਟੀ.ਆਈ ਦਾ ਕੋਈ ਸਾਮਾਨ ਚੋਰੀ ਹੋ ਗਿਆ ਹੁੰਦਾ ਤਾਂ ਹੁਣ ਤੱਕ ਪ੍ਰਬੰਧਕਾਂ ਨੇ ਆਸਮਾਨ ਸਿਰ ਉਪਰ ਚੁੱਕ ਲੈਣਾ ਸੀ।

ਪੁਲਿਸ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ: ਆਈਟੀਆਈ ਦੇ ਟਰੇਨਿੰਗ ਅਫ਼ਸਰ ਬਲਵੀਰ ਸਿੰਘ ਨੇ ਦੱਸਿਆ ਕਿ 250 ਦੇ ਕਰੀਬ ਬੱਚਿਆਂ ਦਾ ਪ੍ਰੈਕਟੀਕਲ ਚੱਲ ਰਿਹਾ ਸੀ। ਵਿਦਿਆਰਥੀਆਂ ਨੂੰ ਪਹਿਲਾਂ ਹੀ ਹਦਾਇਤ ਕੀਤੀ ਗਈ ਸੀ ਕਿ ਕੋਈ ਵੀ ਮੋਬਾਈਲ ਨਾ ਲੈ ਕੇ ਆਵੇ ਪਰ ਕੁਝ ਬੱਚੇ ਮੋਬਾਈਲ ਲੈ ਕੇ ਆਏ ਸਨ, ਜਿਨ੍ਹਾਂ ਦੇ ਮੋਬਾਈਲ ਕਲਾਸ ਵਿੱਚ ਰੱਖੇ ਹੋਏ ਸਨ। ਆਈਟੀਆਈ ਮੈਨੇਜਮੈਂਟ ਵੀ ਆਪਣੇ ਪੱਧਰ ’ਤੇ ਇਸਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਸਮਰਾਲਾ ਦੇ ਐਸਐਚਓ ਭਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਕੋਲ ਆਏ ਸਨ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੁਲਿਸ ਚੋਰਾਂ ਨੂੰ ਲੱਭਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਪੁਲਿਸ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਮਰੇ ਵੀ ਦੇਖੇ ਜਾ ਰਹੇ ਹਨ। ਚੋਰੀ ਦੀ ਘਟਨਾ ਨੂੰ ਟਰੇਸ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.