ਲੁਧਿਆਣਾ: ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਸਿਧਵਾਂ ਕਨਾਲ ਨਹਿਰ ਪਹੁੰਚ ਕੇ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਸੰਦੇਸ਼ ਦਿੱਤਾ ਹੈ। ਉਹ ਇਸ ਨਹਿਰ ਦੇ ਵਿਚਕਾਰ ਆਪਣੀ ਗੱਡੀ ਲੈ ਕੇ ਪਹੁੰਚੇ ਹੋਏ ਸਨ ਤੇ ਉਨ੍ਹਾਂ ਨਹਿਰ ਦੀ ਹੋਈ ਸਫਾਈ ਦੀ ਸਿਫਤਾਂ ਵੀ ਕੀਤੀਆਂ। ਵਿਧਾਇਕ ਵਲੋਂ ਲੋਕਾਂ ਨੂੰ ਅਪੀਲ ਦੇ ਨਾਲ ਨਾਲ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਲੋਕ ਨਹਿਰ ਵਿੱਚ ਕੂੜਾ ਸੁੱਟਣੋਂ ਨਾ ਹਟੇ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਆਪਣੀ ਨਿੱਜੀ ਕਾਰ ਵਿੱਚ ਆਏ ਵਿਧਾਇਕ ਗੋਗੀ : ਅਸਲ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਦੀ ਸਿਧਵਾਂ ਕਨਾਲ ਨਹਿਰ ਵਿੱਚ ਬਣਾਈ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਲੋਕਾਂ ਨੂੰ ਨਹਿਰ ਬਾਰੇ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਨਹਿਰਾਂ ਦੀ ਖੂਬਸੂਰਤੀ ਵਿਗਾੜ ਰਹੇ ਹਨ ਉਹ ਇਸ ਕੰਮੋਂ ਹਟ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆ ਦਾ ਫਰਜ਼ ਹੈ ਕਿ ਆਪਾਂ ਆਪਣੇ ਚੁਗਿਰਦੇ ਨੂੰ ਸਾਫ਼-ਸੁਥਰਾ ਰੱਖੀਏ। ਉਨਾਂ ਕਿਹਾ ਕਿ ਸਿਧਵਾਂ ਕਨਾਲ ਨਹਿਰ ਕਿੰਨੀ ਸੋਹਣੀ ਬਣ ਗਈ ਹੈ ਅਤੇ ਕਾਰਪਰੇਸ਼ਨ ਦੀ ਮਦਦ ਨਾਲ ਇਸਦੀ ਸਫਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਮਹੀਨਾ ਇਸਦੀ ਸਫ਼ਾਈ ਕਰਨ ਵਿੱਚ ਹੀ ਲੱਗਿਆ ਹੈ। ਹੁਣ ਸ਼ਹਿਰ ਵਾਲਿਆਂ ਦਾ ਫਰਜ਼ ਹੈ ਕਿ ਇਸਨੂੰ ਸਾਫ਼ ਰੱਖਣ।
ਇਹ ਵੀ ਪੜ੍ਹੋ: Ludhiana Court Firing : ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਗੈਂਗਵਾਰ, ਇਕ ਨੌਜ਼ਵਾਨ ਜ਼ਖਮੀ
ਨਗਰ ਨਿਗਮ ਨੂੰ ਪੈ ਚੁੱਕੀ ਹੈ ਝਾੜ: ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਤਿਉਹਾਰਾਂ ਕਾਰਨ ਸਿਧਵਾਂ ਕਨਾਲ ਤੋਂ ਬਾਅਦ ਸਿਧਵਾਂ ਕਨਾਲ ਨਹਿਰ ਦੇ ਹਾਲਾਤ ਕਾਫੀ ਖਰਾਬ ਹੋ ਗਏ ਸਨ।ਇਸਦਾ ਐਨਜੀਟੀ ਨੇ ਸਖਤ ਨੋਟਿਸ ਲੈਂਦਿਆਂ ਲੁਧਿਆਣਾ ਪ੍ਰਸ਼ਾਸਨ ਨੂੰ ਝਾੜ ਵੀ ਪਾਈ ਸੀ ਅਤੇ ਇਸ ਦੀ ਸਫਾਈ ਲਈ ਵੀ ਕਿਹਾ ਸੀ, ਜਿਸ ਤੋਂ ਬਾਅਦ ਨਗਰ ਨਿਗਮ ਵੱਲੋਂ ਪੂਰੀ ਮੁਹਿੰਮ ਚਲਾ ਕੇ ਸਿਧਵਾਂ ਕਨਾਲ ਨਹਿਰ ਨੂੰ ਸਾਫ਼ ਕੀਤਾ ਗਿਆ। ਹੁਣ ਇਸ ਨਹਿਰ ਦੀ ਸਫ਼ਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਇਸ ਸਬੰਧੀ ਪ੍ਰਸ਼ਾਸਨ ਦੀ ਟੀਮ ਵੱਲੋਂ ਲਗਾਤਾਰ ਖਬਰਾਂ ਵੀ ਨਸ਼ਰ ਕੀਤੀਆਂ ਗਈਆਂ ਸਨ।
ਲੋਕਾਂ ਦੇ ਕੀਤੇ ਗਏ ਹਨ ਚਲਾਨ: ਦਰਅਸਲ ਨਹਿਰ ਦੀ ਸਫਾਈ ਕਰਨ ਦੇ ਬਾਵਜੂਦ ਲੁਧਿਆਣਾ ਵਾਸੀ ਇਸ ਵਿੱਚ ਗੰਦ ਸੁੱਟਦੇ ਹਨ ਅਤੇ ਪੂਜਾ ਦਾ ਸਮਾਨ ਵੀ ਸੁੱਟਿਆ ਜਾਂਦਾ ਹੈ। ਇਸ ਲਈ ਨਜ਼ਰ ਰੱਖਣ ਲਈ ਟ੍ਰੈਫਿਕ ਮਾਰਸ਼ਲ ਟੀਮ ਨੂੰ ਵੀ ਸਿਧਵਾਂ ਕਨਾਲ ਨਹਿਰ ਉੱਤੇ ਤੈਨਾਤ ਕੀਤਾ ਗਿਆ ਹੈ। ਕੂੜਾ ਸੁੱਟਣ ਵਾਲਿਆਂ ਦੇ ਪੰਜ ਹਜ਼ਾਰ ਰੁਪਏ ਤੱਕ ਦੇ ਚਲਾਨ ਵੀ ਕੱਟੇ ਜਾ ਰਹੇ।