ਲੁਧਿਆਣਾ: ਪੰਜਾਬ 'ਚ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ, ਜੋ ਸਰਕਾਰ ਤੇ ਪੁਲਿਸ ਦਾ ਨੱਕ ਚਿੜਾ ਰਹੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਕ ਅਤੇ ਸਮਾਜ ਸੇਵੀ ਅਸ਼ੋਕ ਥਾਪਰ ਤੋਂ ਸਵੇਰੇ ਤੜਕਸਾਰ ਲੱਗਭਗ 5 ਲੱਖ ਰੁਪਏ ਦੀ ਲੁੱਟ ਹੋਈ ਹੈ। ਇਹ ਵਾਰਦਾਤ ਲੁਧਿਆਣਾ ਦੇ ਚਾਂਦ ਸਿਨੇਮਾ ਰੋਡ ਸ਼ਿਵਪੁਰੀ ਥਾਣਾ ਦਰੇਸੀ ਦੇ ਅਧੀਨ ਇਲਾਕੇ 'ਚ ਹੋਈ ਹੈ। ਜਾਣਕਾਰੀ ਅਨੁਸਾਰ ਵਾਰਦਾਤ ਸਵੇਰੇ 3:30 ਵਜੇ ਦੇ ਕਰੀਬ ਦੀ ਹੈ, ਜਦੋਂ ਪਟਾਕਿਆਂ ਦੀ ਦੁਕਾਨ ਤੋਂ ਉਹ ਆਪਣੇ ਸਾਲੇ ਦੇ ਪੋਤੇ ਨਾਲ ਸਕੂਟਰ 'ਤੇ ਵਾਪਸ ਆਪਣੇ ਘਰ ਨੋਘਰਾ ਜਾ ਰਹੇ ਸਨ।
ਮੋਟਰਸਾਈਕਲ 'ਤੇ ਆਏ ਛੇ ਬਦਮਾਸ਼ਾਂ ਦਾ ਕਾਰਾ: ਇਸ ਸਬੰਧੀ ਅਸ਼ੋਕ ਥਾਪਰ ਨੇ ਦੱਸਿਆ ਕਿ ਜਦੋਂ ਉਹ ਚਾਂਦ ਸਿਨੇਮਾ ਪੁਲੀ ਦੇ ਕੋਲ ਪਹੁੰਚੇ ਤਾਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਦੋ ਮੋਟਰਸਾਈਕਲਾਂ 'ਤੇ ਛੇ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਗਲੇ 'ਤੇ ਚਾਕੂ ਰੱਖ ਕੇ ਉਨ੍ਹਾਂ ਦੀ ਸਾਰੀ ਕੁਲੈਕਸ਼ਨ ਖੋਹ ਕੇ ਫ਼ਰਾਰ ਹੋ ਗਏ, ਜਿਸ 'ਚ 3 ਤੋਂ 5 ਲੱਖ ਰੁਪਏ ਦੇ ਕਰੀਬ ਸਨ। ਅਸ਼ੋਕ ਥਾਪਰ ਨੇ ਦੱਸਿਆ ਕਿ ਜੇਕਰ ਉਸ ਸਮੇਂ 2 ਟਰੱਕ ਚਾਲਕ ਨਾ ਆਉਂਦੇ ਤਾਂ ਸ਼ਾਇਦ ਉਨ੍ਹਾਂ ਨੂੰ ਉਹ ਮਾਰ ਵੀ ਦਿੰਦੇ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਪਹਿਲਾਂ ਕਦੀ ਨਹੀਂ ਹੋਇਆ।
- ਛੋਟੀ ਦਿਵਾਲੀ ਵਾਲੇ ਦਿਨ ਸੋਨੀਪਤ 'ਚ ਇਕ ਇਮਾਰਤ 'ਚ ਲੱਗੀ ਭਿਆਨਕ ਅੱਗ, ਸੁਸਾਇਟੀ 'ਚ ਮਚ ਗਈ ਹਫੜਾ-ਦਫੜੀ, ਕਈ ਪਰਿਵਾਰ ਪ੍ਰਭਾਵਿਤ
- Happy Diwali 2023: ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਸਿਆਸੀ ਆਗੂਆਂ ਨੇ ਦਿੱਤੀ ਦਿਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ
- ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Watch Out ਹੋਇਆ ਰਿਲੀਜ਼, ਕੁਝ ਮਿੰਟਾਂ ਵਿੱਚ ਮਿਲੇ One Million Views
ਦੁਕਾਨਦਾਰਾਂ 'ਚ ਬਣ ਰਿਹਾ ਦਹਿਸ਼ਤ ਦਾ ਮਾਹੌਲ: ਅਸ਼ੋਕ ਥਾਪਰ ਨੇ ਦੱਸਿਆ ਕਿ ਪਟਾਕਾ ਮਾਰਕੀਟ 'ਚ ਉਨ੍ਹਾਂ ਵੱਲੋਂ ਪਟਾਕਿਆਂ ਦੀ ਦੁਕਾਨ ਲਗਾਈ ਗਈ ਸੀ, ਜਿਸ 'ਚ ਪੂਰੇ ਦਿਨ ਦੀ ਕੁਲੈਕਸ਼ਨ ਬਦਮਾਸ਼ ਲੈਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਸਾਰੇ ਹੀ ਮੁਲਜ਼ਮ 20 ਤੋਂ 25 ਸਾਲ ਦੇ ਵਿਚਕਾਰ ਸਨ। ਉਨ੍ਹਾਂ ਕਿਹਾ ਕਿ ਅਸੀਂ ਦਰੇਸੀ ਪੁਲਿਸ ਸਟੇਸ਼ਨ ਇਤਲਾਹ ਕਰ ਦਿੱਤੀ ਹੈ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਵੀ ਉਨ੍ਹਾਂ ਨੇ ਕਾਲ ਕੀਤੀ ਸੀ ਪਰ ਉਨ੍ਹਾਂ ਨੇ ਨਹੀਂ ਚੁੱਕੀ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ 'ਚ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਉਹ ਕੰਮ ਕਰ ਰਹੇ ਨੇ ਪਰ ਕਦੀ ਵੀ ਅਜਿਹਾ ਨਹੀਂ ਹੋਇਆ।