ਲੁਧਿਆਣਾ: ਮੌਸਮ ਵਿੱਚ ਲਗਾਤਾਰ ਤਬਦੀਲੀ ਕਾਰਨ ਮਈ ਮਹੀਨੇ ਦੀ ਗਰਮੀ ਮਾਰਚ ਦੇ ਮਹੀਨੇ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਦਾ ਕਹਿਣਾ ਹੈ ਕਿ ਫਰਵਰੀ ਵਿੱਚ ਹੀ ਠੰਢ ਖਤਮ ਹੋਣ ਕਰਕੇ ਮਾਰਚ ਦੇ ਸ਼ੁਰੂਆਤ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਾਰਾ 30 ਡਿਗਰੀ ਦੇ ਨੇੜੇ ਪੁੱਜ ਚੁੱਕਾ ਹੈ ਅਤੇ ਫਰੀਦਕੋਟ ਵਿੱਚ ਤਾਪਮਾਨ 32 ਡਿਗਰੀ ਰਿਕਾਰਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਗਰਮੀਂ ਇਕਦਮ ਵਧ ਗਈ ਹੈ ਅਤੇ ਮਾਰਚ ਮਹੀਨੇ ਵਿੱਚ ਵੀ ਅਪ੍ਰੈਲ-ਮਈ ਦੀ ਤਰ੍ਹਾਂ ਗਰਮੀਂ ਪੇੈ ਰਹੀ ਹੈ। ਉਨ੍ਹਾਂ ਕਿਹਾ ਮੌਸਮ ਵਿੱਚ ਇਹ ਤਬਦੀਲੀ ਜਨਵਰੀ ਤੋਂ ਬਾਅਦ ਕੋਈ ਬਾਰਿਸ਼ ਨਾ ਹੋਣ ਕਰਕੇ ਆਈ ਹੈ।
ਹੋਵੇਗਾ ਮੀਂਹ ਕਿਸਾਨ ਰਹਿਣ ਸਾਵਧਾਨ: ਮੌਸਮ ਸਬੰਧੀ ਗੱਲਬਾਤ ਕਰਦਿਆਂ ਅੱਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਆਈ ਹੈ। ਪਰ ਕਿਸਾਨਾਂ ਨੂੰ ਇਹ ਵੀ ਸਾਵਧਾਨੀ ਵਰਤਣ ਦੀ ਲੋੜ ਹੈ ਕਿ 16 ਅਤੇ 17 ਤਰੀਕ ਨੂੰ ਮੌਸਮ ਵਿੱਚ ਤਬਦੀਲੀ ਕਾਰਨ ਮੀਂਹ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਵਸਟਰਨ ਡਿਸਟਰਬੇਂਸ ਕਰਕੇ ਪੂਰੇ ਪੰਜਾਬ ਅੰਦਰ 16-17 ਮਾਰਚ ਨੂੰ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਆਮ ਲੋਕਾਂ ਲਈ ਇਹ ਮੀਂਹ ਗਰਮੀ ਤੋਂ ਨਿਜਾਤ ਦਿਵਾਉਣ ਵਾਲਾ ਹੋਵੇੋਗਾ ਉੱਥੇ ਹੀ ਕਿਸਾਨਾਂ ਨੂੰ ਇਸ ਮੀਂਹ ਦੌਰਾਨ ਖ਼ਾਸ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿਸਾਨ ਹੁਣ ਆਪਣੀ ਫਸਲ ਨੂੰ ਪਾਣੀ ਨਾ ਦੇਣ ਕਿਉਂਕਿ ਮੀਂਹ ਕਰਕੇ ਪੱਕਣ ਕਿਨਾਰੇ ਪਹੁੰਚੀਆਂ ਕਣਕਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਗਰਮੀ 'ਚ ਵਾਧਾ: ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਅੱਗੇ ਇਹ ਵੀ ਕਿਹਾ ਕਿ ਵੈਸਟਰਨ ਡਿਸਟਰਬੈਂਸ ਕਾਰਨ ਜਿੱਥੇ ਮੌਸਮ 'ਚ ਗਿਰਾਵਟ ਆਈ ਹੈ, ਉੱਥੇ ਹੀ ਰਾਤ ਦੇ ਸਮੇਂ ਅਤੇ ਦਿਨ ਦੇ ਸਮੇਂ ਤਾਪਮਾਨ 'ਚ ਬਦਲਾਅ ਆਇਆ ਹੈ। ਜਿਸ ਕਾਰਨ ਜਿੱਥੇ ਲੋਕ ਆਮ ਤੌਰ 'ਤੇ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਹਨ, ਉੱਥੇ ਹੀ ਕਿਸਾਨਾਂ ਨੂੰ ਵੀ ਇਸ ਦੀ ਲੋੜ ਹੈ ਤਾਂ ਜੋ ਹੀਟਵੇਵ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ 16 ਅਤੇ 17 ਤਰੀਕ ਨੂੰ ਮੌਸਮ ਵਿੱਚ ਆਏ ਬਦਲਾਅ ਬਾਰੇ ਦੱਸਦਿਆਂ ਕਿਹਾ ਕਿ ਇਸ ਬਦਲਾਅ ਕਾਰਨ ਮੀਂਹ ਪੈ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੇਗੀ, ਪਰ ਇਸ ਦੌਰਾਨ ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਰਵਰੀ ਮਹੀਨੇ ਪੰਜਾਬ ਅੰਦਰ ਗਰਮੀ ਨੇ ਪਿਛਲੇ 100 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਰਿਕਾਰਡ ਨੂੰ ਤੋੜਿਆ ਸੀ ਅਤੇ ਇਸ ਵਾਰ ਵੀ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: CM Mann's action: TET ਦੇ ਵਿਵਾਦ ਮਗਰੋਂ ਐਕਸ਼ਨ ਮੋਡ 'ਚ ਸੀਐੱਮ ਮਾਨ, ਗ੍ਰਿਫ਼ਤਾਰੀ ਲਈ ਦਿੱਤੇ ਨਿਰਦੇਸ਼