ਖੰਨਾ (ਲੁਧਿਆਣਾ): ਖੰਨਾ 'ਚ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਪੁਸ਼ਕਰਰਾਜ ਸਿੰਘ ਸਮੇਤ ਇਲਾਕੇ ਦੇ ਕਈ ਸਾਬਕਾ ਸਰਪੰਚ ਤੇ ਪੰਚ ਪਾਰਟੀ ਚ ਸ਼ਾਮਲ ਹੋਏ ਹਨ। ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਇਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਆਪ ਚ ਆਉਣ ਵਾਲੇ ਆਗੂਆਂ ਨੇ ਕਿਹਾ ਕਿ ਇਹ ਸ਼ਹੀਦਾਂ ਦੀ ਸੋਚ ਵਾਲੀ ਪਾਰਟੀ ਹੈ ਜਿਸ ਕਰਕੇ ਉਹ ਇਸ ਪਾਰਟੀ ਚ ਆਏ।
ਵਿਧਾਇਕ ਸੌਂਧ ਦੀ ਸਖਤ ਚੇਤਾਵਨੀ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਸੌਂਧ ਨੇ ਕਿਹਾ ਕਿ ਉਹਨਾਂ ਨੂੰ ਹਲਕੇ ਦੇ ਲੋਕਾਂ ਤੋਂ ਬਹੁਤ ਪਿਆਰ ਮਿਲਿਆ। ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਆਗੂ ਆਪ ਚ ਸ਼ਾਮਲ ਹੋਏ ਹਨ, ਜਿਹਨਾਂ ਦਾ ਸਵਾਗਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹਮੇਸ਼ਾਂ ਆਪਣੇ ਹਲਕੇ ਨੂੰ ਤਰੱਕੀ ਦੇ ਰਾਹ 'ਤੇ ਲਿਆਉਣ ਲਈ ਯਤਨਸ਼ੀਲ ਰਿਹਾ ਜਾਵੇਗਾ। ਉਹਨਾਂ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੋਂ ਬਹੁਤ ਖੁਸ਼ ਹਨ। ਲੋਕ ਚੰਗੀ ਤਰ੍ਹਾਂ ਜਾਣ ਗਏ ਹਨ ਕਿ ਕੌਣ ਗੁੰਮਰਾਹ ਕਰਨ ਵਾਲਾ ਹੈ ਅਤੇ ਕੌਣ ਕੰਮ ਕਰਨ ਵਾਲਾ। ਉਥੇ ਹੀ ਸੜਕਾਂ ਦੇ ਨਿਰਮਾਣ ਨੂੰ ਲੈ ਕੇ ਵਿਧਾਇਕ ਸੌਂਧ ਵੱਲੋਂ ਸਖਤ ਚਿਤਾਵਨੀ ਦਿੱਤੀ ਗਈ ਕਿ ਜੇਕਰ ਕਿਸੇ ਨੇ ਕੰਮ ਚ ਲਾਪਰਵਾਹੀ ਵਰਤੀ ਤਾਂ ਕਾਰਵਾਈ ਹੋਵੇਗੀ।
- Baba Ram Singh Khalsa Detained: ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖਾਲਸਾ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਜਾਣੋ ਕੀ ਹੈ ਮਾਮਲਾ ?
- Rain-soaked rice sacks in Khanna : ਖੰਨਾ 'ਚ ਪ੍ਰਸ਼ਾਸਨ ਦੇ ਦਾਅਵਿਆਂ 'ਤੇ ਮੀਂਹ ਪਿਆ ਭਾਰੀ, ਮੰਡੀ 'ਚ ਭਿੱਜੀਆਂ ਝੋਨੇ ਦੀਆਂ ਬੋਰੀਆਂ
- Process of Seizure of Properties : ਨਸ਼ਾ ਵੇਚ ਕੇ ਬਣਾਈਆਂ ਜਾਇਦਾਦਾਂ ਫ੍ਰੀਜ ਕਰ ਰਹੀ ਪੰਜਾਬ ਪੁਲਿਸ, ਕਾਰਵਾਈ ਲਗਾਤਾਰ ਜਾਰੀ
ਉਥੇ ਹੀ ਅਕਾਲੀ ਦਲ ਛੱਡਣ ਵਾਲੇ ਪੁਸ਼ਕਰਰਾਜ ਸਿੰਘ ਨੇ ਕਿਹਾ ਕਿ ਆਪ ਇਨਕਲਾਬ ਦੀ ਪਾਰਟੀ ਹੈ। ਆਪ ਸ਼ਹੀਦ ਭਗਤ ਸਿੰਘ ਦੀ ਸੋਚ ਉਪਰ ਪਹਿਰਾ ਦੇ ਰਹੀ ਹੈ। ਦੂਜੀਆਂ ਪਾਰਟੀਆਂ ਦਾ ਇਨਕਲਾਬ ਦਾ ਨਾਅਰਾ ਅੱਗੇ ਨਹੀਂ ਵਧਿਆ ਕਿਉਂਕਿ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਵਧਾਇਆ ਹੈ। ਇਸ ਵਾਰ ਬਦਲਾਅ ਆਇਆ ਹੈ ਅਤੇ ਸ਼ਹੀਦਾਂ ਦੀ ਸੋਚ ਵਾਲੀ ਪਾਰਟੀ ਸੱਤਾ ਚ ਆਈ ਹੈ। ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਭਾਰਤ ਮੁੜ ਤੋਂ ਸੋਨੇ ਦੀ ਚਿੜੀ ਬਣੇਗਾ।