ਲੁਧਿਆਣਾ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ (Chairperson of Punjab Womens Commission) ਮਨੀਸ਼ਾ ਗੁਲਾਟੀ ਅੱਜ ਲੁਧਿਆਣਾ ਲੋਕ ਅਦਾਲਤ (Peoples Court of Ludhiana) ਵਿੱਚ ਹਿੱਸਾ ਲੈਣ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਪੁਲਿਸ ਅਫ਼ਸਰਾਂ ਨੇ ਚੰਗਾਂ ਕੰਮ ਕੀਤਾ ਹੈ ਪੰਜਾਬ ਦੇ ਵਿੱਚ ਲੁਧਿਆਣਾ ਦੇ ਪੁਲਿਸ ਅਫ਼ਸਰਾਂ ਨੇ ਚੰਗੀ ਕਾਰਗੁਜਾਰੀ ਤਹਿਤ 4000 ਕੇਸਾਂ ਦਾ ਖੁਦ ਹੀ ਨਿਪਟਾਰਾ ਕੀਤਾ ਹੈ।
ਇਸ ਮੌਕੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦਿੱਤੀ ਪੈਰੋਲ (Parole granted to Ram Rahim) ਉੱਤੇ ਸਵਾਲ ਪੁੱਛਣ 'ਤੇ ਮਨੀਸ਼ਾ ਗੁਲਾਟੀ ਭੜਕਦੀ ਵਿਖਾਈ ਦਿੱਤੀ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਦੂਜੇ ਰਾਜ ਦਾ ਹੈ, ਉਨ੍ਹਾਂ ਦੀ ਹੱਦ ਅੰਦਰ ਨਹੀਂ ਹੈ। ਇਸੇ ਤਰ੍ਹਾਂ ਹੋਰ ਮਾਮਲੇ ਵੀ ਵਿਚਾਰੇ ਜਾਣਗੇ। ਉਨ੍ਹਾਂ ਕਿਹਾ ਕਿ ਮੀਡੀਆ ਮੈਨੂੰ ਬਾਰ ਬਾਰ ਇਹ ਸਵਾਲ ਪੁੱਛਦਾ ਹੈ ਜਦੋਂ ਕਿ ਇਹ ਸਵਾਲ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਤੋਂ ਪੁੱਛਣਾ (Ask the question to the Chief Minister of Punjab) ਚਾਹੀਦਾ ਹੈ।
ਇਸ ਮੌਕੇ ਕੁਲਵੰਤ ਦੇ ਕੇਸ ਉੱਤੇ ਉਨ੍ਹਾਂ ਕਿਹਾ ਕਿ ਉਸ ਲੜਕੀ ਦੀ ਮੌਤ ਹੋ ਚੁੱਕੀ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਨ੍ਹਾਂ ਦੇ ਦਖਲ ਦੇਣ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਐੱਫ ਆਈ ਆਰ ਦਰਜ ਹੋਈ ਸੀ। ਉਨ੍ਹਾਂ ਕਿਹਾ ਕੇ ਜਾਣ ਬੁੱਝ ਕੇ ਪੁਰਾਣੇ ਜ਼ਖਮਾਂ ਨੂੰ ਮੀਡੀਆ ਚੁੱਕਦਾ ਹੈ ।
ਇਹ ਵੀ ਪੜ੍ਹੋ: ਠੇਕੇ ਦੇ ਕਰਿੰਦਿਆਂ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ, ਪੁਲਿਸ ਨੇ ਮਾਮਲਾ ਕੀਤਾ ਦਰਜ