ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿਖੇ ਪਹੁੰਚੇ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ (All India Anti Terrorist Front ) ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਬਿੱਟਾ ਨੇ ਵਾਰਿਸ ਪੰਜਾਬ ਦੀ ਜਥੇਬੰਦੀ (WARIS PUNJAB DE JATEHBANDI) ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮੁੜ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਅਖੌਤੀ ਧਰਮ ਦੇ ਠੇਕੇਦਾਰਾਂ ਕਾਰਨ ਪੰਜਾਬ ਦਾ ਮਾਹੌਲ ਲਗਾਤਾਰ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਸਮੇਤ ਵੱਖ ਵੱਖ ਸੂਬਿਆਂ ਵਿੱਚ ਧਰਮ ਦੇ ਠੇਕੇਦਾਰਾਂ ਦੇ ਬਿਆਨਾਂ ਕਰਕੇ ਸਿੱਖ ਕੌਮ ਦਾ ਭਾਰੀ ਨੁਕਸਾਨ (A huge loss to the Sikhcommunity) ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਂਸਦ ਸਿਮਰਨਜੀਤ ਮਾਨ ਅਤੇ ਅੰਮ੍ਰਿਤਪਾਲ ਵਰਗੇ ਲੋਕ ਦੇਸ਼ ਵਿਰੋਧੀ ਹਨ ਜੋ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਖਾਲਿਸਤਾਨ ਕਈ ਵਾਰ ਮੰਗਣ ਦੀ ਗੱਲ ਕਹੀ ਗਈ ਹੈ ਪਰ ਖਾਲਿਸਤਾਨੀਆਂ ਦੇ ਮਨਸੂਬੇ ਨਾਕਾਮਯਾਬ (The plan of the Khalistanis failed) ਹੋਏ ਹਨ।
ਇਸ ਦੌਰਾਨ ਬਿੱਟਾ ਨੇ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਵੀ ਤਾਰੀਫ਼ (Compliment of the brave) ਕੀਤੀ ਅਤੇ ਕਿਹਾ ਕਿ ਉਹ ਸਿੱਖੀ ਦਾ ਪ੍ਰਚਾਰ ਕਰਦੇ ਹਨ ਅਤੇ ਪੰਜਾਬ ਦੇ ਗੱਦਾਰ ਲੋਕ ਉਨ੍ਹਾਂ ਨੂੰ ਵੀ ਬੁਰਾ ਭਲਾ ਬੋਲਦੇ ਹਨ। ਉਨ੍ਹਾਂ ਕਿਹਾ ਕਿ ਢੱਡਰੀਆਂਵਾਲਾ ਨੇ ਹਮੇਸ਼ਾ ਸਿੱਖੀ ਦੇ ਪ੍ਰਚਾਰ ਵਿੱਚ ਭੂਮਿਕਾ ਨਿਭਾਈ ਹੈ ਪਰ ਧਰਮ ਦੇ ਅਖੌਤੀ ਠੇਕੇਦਾਰ ਉਨ੍ਹਾਂ ਉੱਤੇ ਵੀ ਜਾਨਲੇਵਾ ਹਮਲੇ ਕਰਵਾਉਂਦੇ ਹਨ ਅਤੇ ਖੁੱਦ ਨੂੰ ਗੁਰੂ ਦੇ ਸਿੱਖ ਦੱਲਦੇ ਹਨ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਖਿਲਾਫ ਕੇਂਦਰ ਦੀ ਕਾਰਵਾਈ: ਭਾਰਤ 'ਚ ਟਵਿੱਟਰ ਅਕਾਊਂਟ ਕੀਤਾ ਬੈਨ, ਰਾਜਾ ਵੜਿੰਗ ਨੇ ਵੀ...