ETV Bharat / state

Poonch Terrorist Attack: ਪੁੰਛ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਮਨਦੀਪ ਸਿੰਘ ਦੀ ਭਿੱਜੀਆਂ ਅੱਖਾਂ ਨਾਲ ਵਿਧਾਇਗੀ, ਪੁੱਤਰ ਨੇ ਕਿਹਾ ਮੈਂ ਵੀ ਫੌਜ 'ਚ ਭਰਤੀ ਹੋਵਾਂਗਾ - ਪੁੰਛ ਅੱਤਵਾਦੀ ਹਮਲੇ ਵਿਚ ਸ਼ਹੀਦ ਮਨਦੀਪ ਸਿੰਘ

ਲੁਧਿਆਣਾ ਦੇ ਪਿੰਡ ਚਣਕੋਈਆ ਕਲਾਂ ਦਾ ਫੌਜੀ ਜਵਾਨ ਪੁੰਛ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਿਆ। ਜਿਸ ਦਾ ਅੰਤਿਮ ਸਸਕਾਰ ਉਸ ਦੇ ਪਿੰਡ ਚਣਕੋਈਆ ਕਲਾਂ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸ਼ਹੀਦ ਜਵਾਨ ਨੂੰ ਅੰਤਿਮ ਵਿਦਾਈ ਦੇਣ ਲਈ ਪੂਰਾ ਪਿੰਡ ਪਹੁੰਚਿਆ ਹਰ ਇੱਕ ਨਮ ਨਜ਼ਰ ਆ ਰਹੀ ਸੀ...

ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

author img

By

Published : Apr 22, 2023, 4:50 PM IST

ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਲੁਧਿਆਣਾ: ਦੋਰਾਹਾ ਦੇ ਪਿੰਡ ਚਣਕੋਈਆ ਕਲਾਂ ਦਾ ਮਨਦੀਪ ਸਿੰਘ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਇਆ। ਸ਼ਹੀਦ ਮਨਦੀਪ ਸਿੰਘ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਚਣਕੋਈਆਂ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇੱਕ ਕਿਲੋਮੀਟਰ ਲੰਬੀ ਅੰਤਿਮ ਯਾਤਰਾ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਅਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮਨਦੀਪ ਸਿੰਘ ਅਮਰ ਰਹੇ ਅਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਫੋਨ 'ਤੇ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਉਹ ਵੀ ਭੋਗ ਤੋਂ ਪਹਿਲਾਂ ਘਰ ਆਉਣਗੇ।

ਸ਼ਹੀਦ ਦੀ ਮ੍ਰਿਤਕ ਦੇਹ: ਸ਼ਹੀਦ ਮਨਦੀਪ ਸਿੰਘ ਦੀ ਤਿਰੰਗੇ ਵਿੱਚ ਲਪੇਟੀ ਲਾਸ਼ ਸਵੇਰੇ 9.30 ਵਜੇ ਪਿੰਡ ਪੁੱਜੀ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਾਰਾ ਪਿੰਡ ਸ਼ਹੀਦ ਦੇ ਅੰਤਿਮ ਦਰਸ਼ਨਾਂ ਲਈ ਖੜ੍ਹਾ ਸੀ। ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਕਰੀਬ ਡੇਢ ਘੰਟੇ ਤੱਕ ਘਰ ਅੰਦਰ ਰੱਖਿਆ ਗਿਆ। ਬਾਅਦ ਵਿੱਚ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਮੌਕੇ ਡੀਸੀ ਲੁਧਿਆਣਾ ਸੁਰਭੀ ਮਲਿਕ, ਐਸਐਸਪੀ ਖੰਨਾ ਅਮਨੀਤ ਕੌਂਡਲ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਪੁੱਜੇ।

ਪਰਿਵਾਰ ਨੂੰ ਸ਼ਹਾਦਤ 'ਤੇ ਮਾਨ: ਸ਼ਹੀਦ ਦੇ ਚਾਚਾ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਤੀਜੇ ਦੀ ਸ਼ਹਾਦਤ 'ਤੇ ਬਹੁਤ ਮਾਣ ਹੈ। ਮਨਦੀਪ ਸਿੰਘ ਬਚਪਨ ਤੋਂ ਹੀ ਬਹਾਦਰ ਸੀ। ਉਹ ਆਪਣੇ ਚਾਚੇ ਦੀ ਫੌਜ ਦੀ ਵਰਦੀ ਪਾ ਕੇ ਕਹਿੰਦਾ ਸੀ ਕਿ ਉਹ ਵੀ ਫੌਜੀ ਬਣੇਗਾ। ਗਰੀਬੀ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਉਹ ਫੌਜ ਵਿੱਚ ਭਰਤੀ ਹੋ ਗਿਆ। ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਿਆ। ਦੂਜੇ ਪਾਸੇ ਸ਼ਹੀਦ ਮਨਦੀਪ ਸਿੰਘ ਦੇ ਮਾਸੂਮ ਪੁੱਤਰ ਕਰਨਦੀਪ ਸਿੰਘ ਨੇ ਆਪਣੇ ਪਿਤਾ ਨੂੰ ਜੈ ਹਿੰਦ ਕਹਿ ਕੇ ਸਲਾਮੀ ਦਿੱਤੀ। ਪੁੱਤਰ ਨੇ ਸਿਰਫ ਇੰਨਾ ਹੀ ਕਿਹਾ ਕਿ ਉਹ ਵੀ ਫੌਜੀ ਬਣੇਗਾ।

MLA ਨੇ ਦਿੱਤੀ ਸ਼ਰਧਾਂਜ਼ਲੀ: ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਮਨਦੀਪ ਸਿੰਘ ਦੀ ਸ਼ਹਾਦਤ 'ਤੇ ਮਾਣ ਹੈ। ਮਨਦੀਪ ਉਸ ਨਾਲ ਫੋਨ 'ਤੇ ਵੀ ਗੱਲ ਕਰਦਾ ਸੀ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨੀ ਇੱਕ ਕਰੋੜ ਦੀ ਰਾਸ਼ੀ ਜਲਦ ਹੀ ਦਿੱਤੀ ਜਾਵੇਗੀ। ਸ਼ਹੀਦ ਦੀ ਯਾਦਗਾਰ ਵੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਸ਼ਹੀਦਾਂ ਦੀ ਸ਼ਹਾਦਤ ਸਦਕਾ ਹੀ ਅਸੀ ਅੱਜ ਅਜ਼ਾਦੀ ਨਾਲ ਸ਼ਾਹ ਲੈ ਰਹੇ ਹਾਂ।

ਬੱਚੇ ਰਹਿ ਗਏ ਇਕੱਲੇ: ਸ਼ਹੀਦ ਦੇ 2 ਬੱਚੇ ਹਨ ਸ਼ਹੀਦ ਦੀ ਬੇਟੀ 12 ਸਾਲ ਦੀ ਹੈ ਅਤੇ ਬੇਟਾ 8 ਸਾਲ ਦਾ ਹੈ। ਸ਼ਹੀਦ ਦਾ ਸੁਪਨਾ ਸੀ ਕਿ ਉਸ ਦੇ ਬੱਚੇ ਚੰਗਾ ਪੜ੍ਹ ਲਿਖ ਕੇ ਵਧਿਆ ਨੌਕਰੀਆਂ ਹਾਸਿਲ ਕਰਨ ਤਾਂ ਜੋ ਉਨ੍ਹਾਂ ਨੂੰ ਆਪਣੇ ਪਿਤਾ ਵਾਂਗ ਸੰਘਰਸ਼ ਨਾ ਕਰਨਾ ਪਵੇ। ਪਿਤਾ ਦੇ ਮੌਤ ਤੋ ਬਾਅਦ ਬੱਚੇ ਬਹੁਤ ਦੁਖੀ ਹਨ।

ਇਹ ਵੀ ਪੜ੍ਹੋ:- Poonch Terrorist Attack: ਸ਼ਹੀਦ ਸੇਵਕ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.