ਲੁਧਿਆਣਾ: ਬੀਤੀ ਰਾਤ ਦੋ ਧਿਰਾਂ 'ਚ ਹੋਏ ਝਗੜੇ ਨੂੰ ਸੁਲਝਾਉਣ ਗਏ ਵਿਅਕਤੀ ਦੇ ਇੱਕ ਧਿਰ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਝਗੜਾ ਸੁਲਝਾਉਣ ਵਾਲਾ ਵਿਅਕਤੀ ਜ਼ਖ਼ਮੀ ਹੋ ਗਿਆ।
ਪੀੜਤ ਨੇ ਦੱਸਿਆ ਕਿ ਜਦੋਂ ਉੁਸ ਨਾਲ ਇਹ ਹਾਦਸਾ ਵਾਪਰਿਆ ਤਾਂ ਉਹ ਠੇਕੇ ਤੋਂ ਬੀਅਰ ਲੈਣ ਲਈ ਗਿਆ ਸੀ ਜਦੋਂ ਬੀਅਰ ਲੈ ਕੇ ਵਾਪਸ ਆਇਆ ਤਾਂ 2 ਵਿਅਕਤੀ ਆਪਸ 'ਚ ਲੜ ਰਹੇ ਸੀ। ਉਨ੍ਹਾਂ ਕਿਹਾ ਕਿ ਉਹ ਜਦੋਂ ਉਨ੍ਹਾਂ ਨੂੰ ਛੁਡਾਉਣ ਲਈ ਗਿਆ ਤਾਂ ਉਨ੍ਹਾਂ ਦੇ ਹਮਲਾ ਕਰ ਦਿੱਤਾ। ਪਹਿਲਾਂ ਇੱਕ ਬੰਦੇ ਨੇ ਉਨ੍ਹਾਂ ਦੇ ਸਿਰ 'ਤੇ ਬੋਤਲ ਮਾਰੀ ਫਿਰ ਇੱਟ। ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਉਹ ਆਪਣੇ ਘਰ ਜਾਣ ਲੱਗਾ ਤਾਂ ਉਨ੍ਹਾਂ ਦੋਨੋ ਵਿਅਕਤੀਆਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਜਿਨ੍ਹਾਂ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ ਉਹ ਝੁਗੀਆਂ 'ਚ ਰਹਿਣ ਵਾਲੇ ਹਨ ਤੇ ਇਨ੍ਹਾਂ ਲੋਕਾਂ ਨੇ ਪੂਰੇ ਤਾਜਪੁਰ ਰੋਡ 'ਤੇ ਤਹਿਲਕਾ ਮਚਾ ਕੇ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ;ਗਯਾ 'ਚ ਟਰੱਕ ਨੇ 2 ਆਟੋ ਰਿਕਸ਼ਾ ਨੂੰ ਮਾਰੀ ਟਕੱਰ, 7 ਦੀ ਮੌਤ, 16 ਜ਼ਖ਼ਮੀ
ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਤਾਜਪੁਰ ਰੋਡ 'ਤੇ ਦੋ ਧਿਰਾਂ 'ਚ ਲੜਾਈ ਹੋ ਰਹੀ ਹੈ ਜਦੋਂ ਉਨ੍ਹਾਂ ਨੇ ਮੌਕੇ ਪਹੁੰਚ ਕੇ ਜਾਇਜ਼ਾ ਲਿਆ। ਸੁਲਝਾਉਣ ਵਾਲੇ ਦਾ ਬਿਆਨ ਮਿਲਿਆ ਹੈ ਬਾਕੀ ਧਿਰਾਂ ਦਾ ਬਿਆਨ ਲੈਣਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।