ਲੁਧਿਆਣਾ: ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ (Shiromani Akali Dal senior leader Mahesh Inder Grewal) ਨੇ ਗੈਰਕਾਨੂੰਨੀ ਹੋਰਡਿੰਗ (Illegal hoardings) ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਆਪਣੀ ਸਰਕਾਰ ਦੀ ਮੁਫਤ ਐਡ ਕਰ ਰਿਹਾ, ਜਦੋਂਕਿ ਬਾਕੀਆਂ ਦੇ ਪੋਸਟਰ ਹਟਾ ਰਹੇ ਹਨ।
ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਆਪਣੀ ਪ੍ਰੈਸ ਕਾਨਫ਼ਰੈਂਸ ਵਿੱਚ ਕੈਬਨਿਟ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਕੌਂਸਲਰ ਮਮਤਾ ਆਸ਼ੂ ਨੂੰ ਟਟੀਰੀ ਕਿਹਾ, ਜਿਸ ਤੋਂ ਬਾਅਦ ਮਮਤਾ ਆਸ਼ੂ ਗੁੱਸੇ ਵਿੱਚ ਅੱਗ ਬਬੂਲਾ ਹੋ ਗਈ।
ਜਿਸ 'ਤੇ ਭੜਕੀ ਮਮਤਾ ਆਸ਼ੂ ਨੇ ਕਿਹਾ ਕਿ ਗਰੇਵਾਲ ਆਪਣੇ ਘਰ ਦੀਆਂ ਔਰਤਾਂ ਨੂੰ ਵੀ ਅਜਿਹੇ ਸ਼ਬਦਾ ਨਾਲ ਹੀ ਬਲਾਉਂਦੇ ਹਨ। ਫੇਸਬੁੱਕ 'ਤੇ ਲਾਈਵ ਹੋ ਕੇ ਮਮਤਾ ਆਸ਼ੂ ਨੇ ਮਹੇਸ਼ ਇੰਦਰ ਗਰੇਵਾਲ ਦੇ ਸ਼ਬਦਾ ਦਾ ਕਰਾਰਾ ਜਵਾਬ ਦਿੱਤਾ। ਮਹੇਸ਼ ਇੰਦਰ ਗਰੇਵਾਲ ਲੁਧਿਆਣਾ ਪੱਛਮੀ ਖੇਤਰ ਤੋਂ ਅਕਾਲੀ ਦਲ ਦੇ ਉਮੀਦ ਹਨ ਅਤੇ ਭਾਰਤ ਭੂਸ਼ਣ ਆਸ਼ੂ ਵਿਧਾਨਸਭਾ ਹਲਕਾ ਪੱਛਮੀ ਤੋਂ ਮੌਜੂਦਾ ਵਿਧਾਇਕ ਹਨ।
ਇਹ ਵੀ ਪੜ੍ਹੋ: ਵਿਗਿਆਪਨ ਦੇ ਨਾਂ 'ਤੇ ਹੋ ਰਿਹਾ ਵੱਡਾ ਘਪਲਾ, ਅਕਾਲੀ ਦਲ ਨੇ ਚੁੱਕੇ ਸਵਾਲ
ਦੱਸ ਦੇਈਏ ਕਿ ਇਹ ਸਾਰਾ ਵਿਵਾਦ ਪੋਸਟਰਾਂ ਨੂੰ ਲੈ ਕੇ ਹੁੰਦੇ ਘਪਲੇ ਵਿਰੁੱਧ ਅਕਾਲੀ ਦਲ ਦੇ ਲੀਡਰ ਦੇ ਬੋਲਣ ਤੋਂ ਬਾਅਦ ਭਖਿਆ।