ETV Bharat / state

ਲੁਧਿਆਣਾ 'ਚ ਲਗਜ਼ਰੀ ਕਾਰਾਂ ਦਾ ਕਰੇਜ਼, ਵਿਆਹਾਂ ਤੇ ਸ਼ੂਟਿੰਗਾਂ ਲਈ ਹੋ ਰਹੀ ਵਰਤੋਂ - ਲੁਧਿਆਣਾ 'ਚ ਲਗਜ਼ਰੀ ਕਾਰਾਂ

ਲੁਧਿਆਣਾ ਲਗਜ਼ਰੀ ਗੱਡੀਆਂ ਕਰਕੇ ਮਸ਼ਹੂਰ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਦਿੱਲੀ ਅਤੇ ਬੰਬੇ ਤੋਂ ਪਹਿਲਾਂ ਲੁਧਿਆਣਾ 'ਚ ਲਗਜ਼ਰੀ ਗੱਡੀਆਂ ਆਉਂਦੀ ਅਤੇ ਖ਼ਰੀਦੀ ਜਾਂਦੀ ਹੈ। ਲੁਧਿਆਣਾ 'ਚ ਰਾਇਲ ਲਿਮੋ ਨਾਂਅ ਦਾ ਲਗਜ਼ਰੀ ਗੱਡੀਆਂ ਦੇ ਟੈਕਸੀ ਸਟੈਂਡ ਬਣਿਆ ਹੋਇਆ ਹੈ ਜਿੱਥੋਂ ਦੀ ਲੋਕ ਗੱਡੀਆਂ ਕਿਰਾਏ ਉੱਤੇ ਲੈਂਦੇ ਹਨ। ਲਗਜ਼ਰੀ ਗੱਡੀਆਂ ਦੇ ਟੈਕਸੀ ਸਟੈਂਡ 'ਚ ਜੀ ਵੈਗਨ, ਹਮਰ, ਜੈਗੁਆਰ, ਬੀ ਐਮ ਡਬਲਿਊ, ਆਡੀ ਅਤੇ ਰੇਂਜ ਰੋਵਰ ਆਦਿ ਗੱਡੀਆਂ ਹਨ।

ਫ਼ੋਟੋ
ਫ਼ੋਟੋ
author img

By

Published : Feb 8, 2021, 5:07 PM IST

ਲੁਧਿਆਣਾ: ਲੁਧਿਆਣਾ ਲਗਜ਼ਰੀ ਗੱਡੀਆਂ ਕਰਕੇ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਦਿੱਲੀ ਅਤੇ ਬੰਬੇ ਤੋਂ ਪਹਿਲਾਂ ਲੁਧਿਆਣਾ 'ਚ ਲਗਜ਼ਰੀ ਗੱਡੀਆਂ ਆਉਂਦੀ ਅਤੇ ਖ਼ਰੀਦੀ ਜਾਂਦੀ ਹੈ। ਲੁਧਿਆਣਾ 'ਚ ਰਾਇਲ ਲਿਮੋ ਨਾਂਅ ਦਾ ਲਗਜ਼ਰੀ ਗੱਡੀਆਂ ਦਾ ਟੈਕਸੀ ਸਟੈਂਡ ਬਣਿਆ ਹੋਇਆ ਹੈ ਜਿੱਥੋਂ ਲੋਕ ਗੱਡੀਆਂ ਕਿਰਾਏ ਉੱਤੇ ਲੈਂਦੇ ਹਨ। ਲਗਜ਼ਰੀ ਗੱਡੀਆਂ ਦੇ ਟੈਕਸੀ ਸਟੈਂਡ 'ਚ ਜੀ ਵੈਗਨ, ਹਮਰ, ਜੈਗੁਆਰ, ਬੀ ਐਮ ਡਬਲਿਊ, ਆਡੀ ਅਤੇ ਰੇਂਜ ਰੋਵਰ ਆਦਿ ਗੱਡੀਆਂ ਹਨ।

ਰਾਇਲ ਲਿਮੋ ਦੇ ਮਾਲਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਹਰ ਬਰਾਂਡ ਦੀ ਮਹਿੰਗੀ ਤੋਂ ਮਹਿੰਗੀ ਗੱਡੀ ਉਪਲੱਬਧ ਹੈ ਜੋ ਖਾਸ ਕਰਕੇ ਐਨਆਰਆਈ ਅਤੇ ਫ਼ਿਲਮਾਂ ਦੀਆਂ ਸ਼ੂਟਿੰਗਾਂ ਕਰਨ ਵਾਲੇ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉੁਨ੍ਹਾਂ ਨੇ ਕਈ ਗੱਡੀਆਂ ਭਾਰਤ ਤੋਂ ਖਰੀਦੀਆਂ ਹਨ ਜਿਹੜੀਆਂ ਭਾਰਤ ਵਿੱਚ ਨਹੀਂ ਮਿਲਦੀਆਂ, ਉਨ੍ਹਾਂ ਗੱਡੀਆਂ ਨੂੰ ਉਹ ਬਾਹਰੋਂ ਇੰਪੋਰਟ ਕਰਵਾਉਂਦੇ ਹਨ।

ਲੁਧਿਆਣਾ 'ਚ ਲਗਜ਼ਰੀ ਕਾਰਾਂ ਦਾ ਕਰੇਜ਼, ਵਿਆਹਾਂ ਤੇ ਸ਼ੂਟਿੰਗਾਂ ਲਈ ਹੋ ਰਹੀ ਵਰਤੋਂ

ਗੱਡੀਆਂ ਦਾ ਕਿਰਾਇਆ

ਉਨ੍ਹਾਂ ਕਿਹਾ ਕਿ ਉਹ ਗੱਡੀਆਂ ਦਾ ਕਿਰਾਇਆ ਰੂਟ ਦੇ ਹਿਸਾਬ ਨਾਲ ਲੈਂਦੇ ਹਨ। ਵੈਸੇ ਤਾਂ ਇਨ੍ਹਾਂ ਦਾ ਕਿਰਾਇਆ 10 ਹਜ਼ਾਰ ਰੁਪਏ ਤੋਂ ਲੈ ਕੇ 70 ਹਜ਼ਾਰ ਤੱਕ ਹੈ। ਇਨ੍ਹਾਂ ਗੱਡੀਆਂ ਨੂੰ ਸਿਰਫ਼ ਟਰੇਨ ਡਰਾਈਵਰ ਹੀ ਚਲਾਉਂਦੇ ਹਨ ਕਿਉਂਕਿ ਮਹਿੰਗੀਆਂ ਗੱਡੀਆਂ ਕਰਕੇ ਅਕਸਰ ਰਿਸਕ ਹੁੰਦਾ ਹੈ।

ਕੋਰੋਨਾ ਕਾਲ ਦਾ ਪ੍ਰਭਾਵ

ਉਨ੍ਹਾਂ ਕਿਹਾ ਕਿ ਪਹਿਲਾਂ ਕੋਰੋਨਾ ਮਹਾਂਮਾਰੀ ਕਰਕੇ ਵਿਆਹ ਸ਼ਾਦੀਆਂ ਅਤੇ ਸ਼ੂਟਿੰਗਾਂ ਬੰਦ ਸਨ ਅਤੇ ਹੁਣ ਕਿਸਾਨ ਅੰਦੋਲਨ ਕਰਕੇ ਵਿਆਹ ਸ਼ਾਦੀਆਂ ਨਹੀਂ ਹੋ ਰਹੀਆਂ। ਜਿਸ ਕਰਕੇ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਗੱਡੀਆਂ ਨੂੰ ਜ਼ਿਆਦਾਤਰ ਐਨਆਰਆਈ ਕਿਰਾਏ ਉੱਤੇ ਲੈਂਦੇ ਹਨ ਅਤੇ ਜਦੋਂ ਤੱਕ ਪੰਜਾਬ 'ਚ ਰਹਿੰਦੇ ਹਨ ਇਹ ਗੱਡੀਆਂ ਆਪਣੇ ਕੋਲ ਰੱਖਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.