ਲੁਧਿਆਣਾ: ਲੁਧਿਆਣਾ ਦੇ ਮੰਨੇ-ਪ੍ਰਮੰਨੇ ਹਯਾਤ ਹੋਟਲ ਨੂੰ ਅੱਜ ਧਮਕੀ ਮਿਲਣ ਤੋਂ (Ludhianas Hyatt Hotel received a threat) ਬਾਅਦ ਲੁਧਿਆਣਾ ਪੁਲਿਸ 'ਚ ਹੜਕੰਪ ਮਚ ਗਿਆ, ਜਿਸ ਤੋਂ ਬਾਅਦ ਹੋਟਲ ਨੂੰ ਸੀਲ ਕਰ ਦਿੱਤਾ (The hotel was sealed) ਗਿਆ, ਹੋਟਲ 'ਚ ਦਾਖਲ ਹੋਣ ਅਤੇ ਬਾਹਰ ਜਾਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ, ਦੁਪਹਿਰ 2 ਵਜੇ ਦੇ ਕਰੀਬ ਲੁਧਿਆਣਾ ਦੇ ਸਰਾਭਾ ਨਗਰ ਪੁਲਿਸ ਥਾਣਾ ਚ ਇਹ ਧਮਕੀ ਮਿਲੀ ਸੀ।
ਜੁਆਇੰਟ ਕਮਿਸ਼ਨਰ ਸੋਨੀਆ ਮਿਸ਼ਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਧਮਕੀ ਵਟਸਐਪ ਰਾਹੀਂ ਦਿੱਤੀ (The threat was given through WhatsApp) ਗਈ ਸੀ, ਜਿਸ ਤੋਂ ਬਾਅਦ ਅਸੀਂ ਸਾਵਧਾਨੀ ਵਜੋਂ ਹੋਟਲ 'ਚ ਸੁਰੱਖਿਆ ਵਧਾ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਧਮਕੀ ਭਰਿਆ ਮੈਸੇਜ ਸਰਾਭਾ ਨਗਰ ਪੁਲਿਸ ਥਾਣਾ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ਚ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲੇ ਸ਼ਖ਼ਸ ਨੂੰ ਦਿੱਲੀ ਪੁਲਿਸ ਨੇ ਟ੍ਰੇਸ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਪੂਰੇ ਹੋਟਲ ਦੀ ਜਾਂਚ: ਜੁਆਇੰਟ ਪੁਲਿਸ ਕਮੀਸ਼ਨਰ ਸੋਨੀਆ ਮਿਸ਼ਰਾ (Joint Police Commissioner Sonia Mishra) ਨੇ ਦੱਸਿਆ ਕਿ ਧਮਕੀ ਦੇਣ ਵਾਲਾ ਦਿੱਲੀ ਨਾਲ ਸਬੰਧਿਤ ਹੈ ਅਤੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ, ਅਸੀਂ ਉਸ ਨੂੰ ਟ੍ਰੇਸ ਕਰ ਲਿਆ ਹੈ, ਉਨ੍ਹਾਂ ਕਿਹਾ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ, ਸੋਨੀਆ ਮਿਸ਼ਰਾ ਨੇ ਇਹ ਵੀ ਦੱਸਿਆ ਕਿ ਸਾਡੇ ਵੱਲੋਂ ਪੂਰੇ ਹੋਟਲ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਵੀ ਇੱਕ ਟੀਮ ਦਿੱਲੀ ਜਾ ਰਹੀ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਧਮਕੀ ਦੇਣ ਵਾਲੇ ਸ਼ਖ਼ਸ ਦੀ ਮਾਨਸਿਕ ਹਾਲਤ ਸਹੀ ਨਹੀਂ (mental condition of the person is not correct) ਹੈ ਅਤੇ ਉਸ ਨੇ ਇਹ ਧਮਕੀ ਭਰਿਆ ਮੈਸੇਜ ਕਈਆਂ ਨੂੰ ਭੇਜਿਆ ਸੀ ਜਿਨ੍ਹਾਂ ਵਿੱਚੋਂ ਇੱਕ ਹੋਟਲ ਹਯਾਤ ਵੀ ਸੀ। ਉਨ੍ਹਾਂ ਦੱਸਿਆ ਕਿ ਹਮਲਾ ਅਤੇ ਬੰਬ ਸ਼ਬਦ ਦੀ ਵੀ ਵਰਤੋਂ ਉਸ ਨੇ ਕੀਤੀ ਸੀ ਜਿਸ ਕਰਕੇ ਅਸੀਂ ਸੁਰੱਖਿਆ ਕਰਕੇ ਚੈਕਿੰਗ ਕੀਤੀ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਕੁੜੀ ਨੂੰ ਬੰਧਕ ਬਣਾ ਕੇ 4 ਦਿਨ ਕੀਤਾ ਗੈਂਗਰੈਪ, ਪੁਲਿਸ ਨੇ ਇੱਕ ਮੁਲਜ਼ਮ ਕੀਤਾ ਗ੍ਰਿਫ਼ਤਾਰ !
ਹਾਲਾਂਕਿ ਇਸ ਦੌਰਾਨ ਹੋਟਲ ਦੇ ਗਾਹਕ ਅਧਿਕਾਰੀਆਂ ਤੋਂ ਨਾਰਾਜ਼ (Hotel customers angry with officials) ਹੁੰਦੇ ਦੇਖੇ ਗਏ। ਉਹ ਗੇਟ ਦੇ ਬਾਹਰ ਖੜ੍ਹੇ ਰਹੇ ਉਨ੍ਹਾ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।