ਲੁਧਿਆਣਾ: ਲੁਧਿਆਣਾ ਦੇ ਵਿੱਚ ਡਵੀਜ਼ਨ ਨੰਬਰ 6 ਦੇ ਅੰਦਰ ਤੈਨਾਤ ਏ.ਐਸ.ਆਈ ਕੁਲਵਿੰਦਰ ਸਿੰਘ ਨੂੰ ਵਿਜੀਲੈਂਸ ਵੱਲੋਂ ਅੱਜ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਲਵਿੰਦਰ ਸਿੰਘ ਏ.ਐਸ.ਆਈ ਨੂੰ ਜਾਣਕਾਰੀ ਮੁਤਾਬਕ ਪੰਜ ਹਜ਼ਾਰ ਰੁਪਏ ਰਿਸ਼ਵਤ ਨਾਲ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਇਹ ਮਾਮਲਾ ਦਾਜ ਦੇ ਨਾਲ ਵੀ ਜੁੜਿਆ ਦੱਸਿਆ ਜਾ ਰਿਹਾ ਹੈ। ASI Kulwinder Singh red handed taking bribe
ਦਾਜ ਦੇ ਮਾਮਲੇ ਵਿੱਚ ਰਿਸ਼ਵਤ:- ਲੁਧਿਆਣਾ ਵਿਜੀਲੈਂਸ ਬਿਓਰੋ ਦੇ ਐਸ.ਐਸ.ਪੀ ਸੂਬਾ ਸਿੰਘ ਰੰਧਾਵਾ ਨੇ ਇਸ ਸੀ ਪੁਸ਼ਟੀ ਕੀਤੀ ਹੈ, ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਨਗੇ। ਉਨ੍ਹਾਂ ਇਹ ਜਰੂਰੀ ਦੱਸਿਆ ਕਿ ਦਾਜ ਦੇ ਮਾਮਲੇ ਵਿੱਚ ਪੀੜਤ ਪੱਖ ਦਾ ਚਲਾਨ ਪੇਸ਼ ਕਰਨ ਨੂੰ ਲੈ ਕੇ ਏ.ਐਸ.ਆਈ ਕੁਲਵਿੰਦਰ ਸਿੰਘ ਨੇ ਰਿਸ਼ਵਤ ਮੰਗੀ ਸੀ, ਜਿਸ ਦੀ ਸ਼ਿਕਾਇਤ ਪੀੜਤ ਪੱਖ ਵੱਲੋਂ ਵਿਜੀਲੈਂਸ ਨੂੰ ਦਿੱਤੀ ਗਈ।
ਪੁਲਿਸ ਵੱਲੋਂ ਨਹੀਂ ਦਿੱਤੀ ਗਈ ਜਾਣਕਾਰੀ:- ਅੱਜ ਮੰਗਲਵਾਰ ਨੂੰ ਜਦੋਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਦੀ ਟੀਮ ਮੌਕੇ ਉੱਤੇ ਪੁੱਜੀ ਤਾਂ ਉਸ ਨੂੰ 5000 ਰੁਪਏ ਦੇ ਨਾਲ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ। ਥਾਣਾ ਡਵੀਜ਼ਨ ਨੰਬਰ 6 ਦੇ ਐਸ.ਐਚ.ਓ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ,ਪਰ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਮਾਮਲਾ ਵਿਜੀਲੈਂਸ ਨੇ ਦਰਜ ਕੀਤਾ ਹੈ, ਇਸ ਸਬੰਧੀ ਉਹ ਹੀ ਬਿਆਨ ਦੇਣਗੇ।
ਇਹ ਵੀ ਪੜੋ:- CM ਮਾਨ ਦਾ VIP ਕਲਚਰ 'ਤੇ ਐਕਸ਼ਨ, ਛਿੜਿਆ ਸਿਆਸੀ ਘਮਾਸਾਣ