ETV Bharat / state

ਲੁਧਿਆਣਾ: ਪਿੰਡ ਆਂਡਲੂ ਦੀ ਖੇਤੀਬਾੜੀ ਸਹਿਕਾਰੀ ਸਭਾ ਵਿਵਾਦਾਂ 'ਚ ਘਿਰੀ - Ludhiana

ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਵਿਵਾਦਾਂ ਵਿੱਚ ਘਿਰ ਗਈ ਹੈ। ਸਭਾ ਦਾ ਸਕੱਤਰ ਛੁੱਟੀ 'ਤੇ ਜਾਣ ਬਾਅਦ ਭੇਦਭਰੇ ਹਾਲਾਤਾਂ 'ਚ ਗਾਇਬ ਹੋ ਗਿਆ। ਸੁਸਾਇਟੀ ਵਿੱਚ ਵੱਡੇ ਘਪਲੇ ਦਾ ਖਦਸਾ ਜਾਹਿਰ ਕੀਤਾ ਗਿਆ ਹੈ। ਸਹਿਕਾਰਤਾ ਵਿਭਾਗ ਨੇ ਟੀਮ ਗਠਨ ਕਰਕੇ ਪੜਤਾਲ ਸ਼ੁਰੂ ਕਰਵਾ ਦਿੱਤੀ।

ਪਿੰਡ ਆਂਡਲੂ ਦੀ ਖੇਤੀਬਾੜੀ ਸਹਿਕਾਰੀ ਸਭਾ ਵਿਵਾਦਾਂ 'ਚ ਘਿਰੀ

author img

By

Published : Oct 24, 2020, 4:27 PM IST

ਲੁਧਿਆਣਾ: ਰਾਏਕੋਟ ਦੇ ਪਿੰਡ ਆਂਡਲੂ ਦੇ ਕਿਸਾਨਾਂ ਨੂੰ ਖੇਤੀ ਲਈ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਜ਼ਿਲ੍ਹੇ ਦੀ ਵੱਡੀ ਬੁਹਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਈ, ਜਦੋਂ ਸਭਾ ਦਾ ਸਕੱਤਰ ਪੁਨੀਤ ਵੈਕਟਰ ਛੁੱਟੀ 'ਤੇ ਜਾਣ ਮਗਰੋਂ ਭੇਦਭਰੇ ਹਾਲਾਤਾਂ ਵਿੱਚ ਗਾਇਬ ਹੋ ਗਿਆ।

ਇਸ ਸਬੰਧੀ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਕੱਤਰ ਪੁਨੀਤ ਵੈਕਟਰ ਨੇ ਸਭਾ ਦੇ ਮੀਤ ਪ੍ਰਧਾਨ ਤੋਂ 5 ਅਕਤੂਬਰ ਤੋਂ 17 ਅਕਤੂਬਰ ਤੱਕ ਇਲਾਜ ਕਰਵਾਉਣ ਲਈ ਛੁੱਟੀ ਲਿੱਤੀ ਸੀ ਪਰ 19 ਅਕਤੂਬਰ ਤੱਕ ਡਿਊਟੀ 'ਤੇ ਹਾਜ਼ਰ ਨਹੀਂ ਹੋਇਆ ਤਾਂ ਸਭਾ ਨੇ ਉਸ ਨੂੰ ਸਸਪੈੰਡ ਕਰ ਦਿੱਤਾ। ਪਰਵਾਰਿਕ ਮੈਂਬਰਾਂ ਵੱਲੋਂ ਪੁੱਛਣ 'ਤੇ ਵੀ ਉਸ ਦਾ ਕੁੱਝ ਪਤਾ ਨਹੀਂ ਚੱਲਿਆ ਤੇ ਉਹ ਭੇਦਭਰੇ ਹਾਲਾਤਾਂ 'ਚ ਗਾਇਬ ਹੋ ਗਿਆ। ਦੱਸ ਦਈਏ ਕਿ ਉਸ ਦੇ ਪਰਵਾਰਿਕ ਮੈਂਬਰ ਵੀ ਘਰ 'ਚ ਮੌਜੂਦ ਨਹੀਂ ਹੈ।

ਪਿੰਡ ਆਂਡਲੂ ਦੀ ਖੇਤੀਬਾੜੀ ਸਹਿਕਾਰੀ ਸਭਾ ਵਿਵਾਦਾਂ 'ਚ ਘਿਰੀ

ਇਸ ਮੌਕੇ ਸਭਾ ਦੇ ਪ੍ਰਧਾਨ ਤੇ ਕਮੇਟੀ ਮੈਬਰਾਂ ਨੇ ਸਕੱਤਰ ਦੇ ਅਚਾਨਕ ਗਾਇਬ ਹੋਣ ਪਿਛੇ ਕਰੋੜਾਂ ਰੁਪਏ ਦਾ ਖਦਸਾ ਪ੍ਰਗਟਾਇਆ ਹੈ ਅਤੇ ਏ.ਆਰ. ਸਹਿਕਾਰੀ ਸਭਾਵਾਂ ਰਾਏਕੋਟ ਕਮਲਜੀਤ ਸਿੰਘ ਦੇ ਧਿਆਨ ਵਿੱਚ ਲਿਆਂਦਾ। ਜਿਨ੍ਹਾਂ ਇੱਕ ਕਮੇਟੀ ਗਠਨ ਕਰਕੇ ਪੜਤਾਲ ਸ਼ੁਰੂ ਕਰਵਾ ਦਿੱਤੀ। ਜਿਸ ਤਹਿਤ ਅੱਜ ਕਮੇਟੀ ਮੈਬਰਾਂ ਵੱਲੋਂ ਸਹਿਕਾਰੀ ਸਭਾ ਵਿੱਚ ਜਾ ਕੇ ਰਿਕਾਰਡ ਦੀ ਜਾਂਚ ਪੜਤਾਲ ਕੀਤੀ ਗਈ।

ਸਕੱਤਰ ਦੇ ਗਾਇਬ ਹੋਣ ਕਾਰਨ ਸਭਾ ਦਾ ਕੰਮ ਕਾਰ ਅਤੇ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਲੈਣ-ਦੇਣ ਰੁੱਕ ਗਿਆ ਹੈ। ਇਸ ਸਭਾ ਵਿੱਚ ਪ੍ਰਵਾਸੀ ਪੰਜਾਬੀਆਂ ਸਮੇਤ ਕਈ ਖਾਤੇਧਾਰਕਾਂ ਦਾ ਕਰੋੜਾਂ ਰੁਪਇਆ ਜਮਾਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.