ETV Bharat / state

ਲੁਧਿਆਣਾ ਐਸਟੀਐਫ਼ ਦੀ ਵੱਡੀ ਕਾਮਯਾਬੀ: 28 ਕਿੱਲੋ ਹੈਰੋਇਨ ਅਤੇ 6 ਕਿੱਲੋ ਆਈਸ ਡਰੱਗ ਸਮੇਤ ਤਿੰਨ ਕਾਬੂ - 8 ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ

ਲੁਧਿਆਣਾ ਸਪੈਸ਼ਲ ਟਾਸਕ ਫੋਰਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 28 ਕਿੱਲੋ ਹੈਰੋਇਨ ਅਤੇ 6 ਕਿੱਲੋ ਆਈਸ ਡਰੱਗ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। 2017 ਤੋਂ ਬਾਅਦ ਪੁਲਿਸ ਵੱਲੋਂ ਫੜੀ ਗਈ ਆਈਸ ਡਰੱਗ ਦੀ ਇਹ ਪਹਿਲੀ ਵੱਡੀ ਖੇਪ ਹੈ।

28 ਕਿੱਲੋ ਹੈਰੋਇਨ ਅਤੇ 6 ਕਿੱਲੋ ਆਈਸ ਡਰੱਗ ਸਮੇਤ ਤਿੰਨ ਕਾਬੂ

author img

By

Published : Nov 4, 2020, 6:55 PM IST

ਲੁਧਿਆਣਾ: ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 28 ਕਿੱਲੋ ਹੈਰੋਇਨ ਅਤੇ 6 ਕਿੱਲੋ ਆਈਸ ਡਰੱਗ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। 2017 ਤੋਂ ਬਾਅਦ ਪੁਲਿਸ ਵੱਲੋਂ ਫੜੀ ਗਈ ਆਈਸ ਡਰੱਗ ਦੀ ਇਹ ਪਹਿਲੀ ਵੱਡੀ ਖੇਪ ਹੈ। ਪੁਲਿਸ ਨੇ ਮਾਮਲੇ ਵਿੱਚ 8 ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ 5 ਦੀ ਭਾਲ ਕੀਤੀ ਜਾ ਰਹੀ ਹੈ।

28 ਕਿੱਲੋ ਹੈਰੋਇਨ ਅਤੇ 6 ਕਿੱਲੋ ਆਈਸ ਡਰੱਗ ਸਮੇਤ ਤਿੰਨ ਕਾਬੂ

ਟਾਸਕ ਫ਼ੋਰਸ ਦੇ ਆਈਜੀਪੀ ਆਰਕੇ ਜੈਸਵਾਲ ਨੇ ਬੁੱਧਵਾਰ ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਵਿੱਚ 8 ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਕਥਿਤ ਦੋਸ਼ੀ ਮਨਦੀਪ ਸਿੰਘ ਮੰਨਾ ਵਾਸੀ ਲੁਧਿਆਣਾ ਨੂੰ 29 ਅਕਤੂਬਰ ਨੂੰ ਸਾਹਨੇਵਾਲ ਦੇ ਖੇਤਰ ਵਿੱਚ ਇੰਡੈਵਰ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਕੋਲੋਂ 18 ਕਿੱਲੋ ਹੈਰੋਇਨ ਅਤੇ 6 ਕਿੱਲੋ ਆਈਸ ਡਰੱਗ ਬਰਾਮਦ ਹੋਈ ਸੀ।

ਉਪਰੰਤ ਮਾਮਲੇ ਦੀ ਜਾਂਚ ਦੌਰਾਨ ਦੋ ਹੋਰ ਵਿਅਕਤੀਆਂ ਵਿਸ਼ਾਲ ਵਾਸੀ ਬਟਾਲਾ ਅਤੇ ਅੰਗਰੇਜ਼ ਸਿੰਘ ਵਾਸੀ ਅਬੋਹਰ, ਜੋ ਫਗਵਾੜਾ ਨੇੜੇ ਸਿਅਜ਼ ਕਾਰ ਵਿੱਚ ਆ ਰਹੇ ਸਨ, ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੀ ਗੱਡੀ ਵਿੱਚੋਂ 10 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਇੱਕ ਵੱਡੀ ਕਾਮਯਾਬੀ ਹੈ ਕਿਉਂਕਿ ਬੀਤੇ 3 ਸਾਲ ਤੋਂ ਆਈਸ ਡਰੱਗ ਦੀ ਇੰਨੀ ਵੱਡੀ ਖੇਪ ਨਹੀਂ ਮਿਲੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਪੈਸ਼ਲ ਡਰੱਗ ਤਿਆਰ ਕੀਤੀ ਜਾਂਦੀ ਹੈ ਅਤੇ ਵੱਡੀਆਂ ਪਾਰਟੀਆਂ ਦੇ ਵਿੱਚ ਚਲਦੀ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀਨਗਰ ਤੋਂ ਨਸ਼ੇ ਦੀ ਇਹ ਪੂਰੀ ਖੇਪ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਮੁਲਜ਼ਮਾਂ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜੈਸਵਾਲ ਨੇ ਦੱਸਿਆ ਕਿ ਆਈਸ ਡਰੱਗ ਦੇ 2017 ਤੋਂ ਹੁਣ ਤੱਕ ਕੁੱਲ 13 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇਹ ਸਭ ਤੋਂ ਵੱਡੀ ਬਰਾਮਦਗੀ ਹੈ। ਉਨ੍ਹਾਂ ਕਿਹਾ ਕਿ ਇਹ ਡਰੱਗ ਕਿਥੇ ਸਪਲਾਈ ਕੀਤੀ ਜਾਣੀ ਸੀ? ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.