ETV Bharat / state

ਲੁਧਿਆਣਾ ਦੇ ਘੁਮਿਆਰ ਦੀਵਾਲੀ ਨੂੰ ਲੈ ਕੇ ਤਿਆਰ, 1 ਲੱਖ ਦੀਵਾ ਬਣਾਉਣ ਦਾ ਹੈ ਟੀਚਾ - ludhiana potters aimed 1 lakh diyas for Diwali

ਲੁਧਿਆਣਾ ਦੀ ਘੁਮਿਆਰ ਮੰਡੀ ਵਿਖੇ ਰਹਿੰਦੇ ਘੁਮਿਆਰਾਂ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਦੀਵੇ, ਮਿੱਟੀ ਦੀਆਂ ਹੱਟੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਲੁਧਿਆਣਾ ਦੇ ਘੁਮਿਆਰ ਦੀਵਾਲੀ ਨੂੰ ਲੈ ਕੇ ਤਿਆਰ
ਲੁਧਿਆਣਾ ਦੇ ਘੁਮਿਆਰ ਦੀਵਾਲੀ ਨੂੰ ਲੈ ਕੇ ਤਿਆਰ
author img

By

Published : Oct 17, 2020, 7:42 PM IST

ਲੁਧਿਆਣਾ: ਦੀਵਾਲੀ ਨੂੰ ਆਉਣ ਵਿੱਚ ਹੁਣ ਕੁੱਝ ਹੀ ਸਮਾਂ ਬਾਕੀ ਹੈ, ਜਿਸ ਨੂੰ ਲੈ ਕੇ ਘੁਮਿਆਰਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਘੁਮਿਆਰਾਂ ਵੱਲੋਂ ਦੀਵੇ, ਮਿੱਟੀ ਦੀਆਂ ਹੱਟੀਆਂ ਬਣਾਈਆਂ ਜਾ ਰਹੀਆਂ ਹਨ।

ਲੁਧਿਆਣਾ ਦੇ ਘੁਮਿਆਰ ਦੀਵਾਲੀ ਨੂੰ ਲੈ ਕੇ ਤਿਆਰ
ਭੱਠੀ ਵਿੱਚ ਪੱਕਣ ਲਈ ਤਿਆਰ ਦੀਵੇ।

ਲੁਧਿਆਣਾ ਦੀ ਘੁਮਿਆਰ ਮੰਡੀ ਵਿੱਚ ਅੱਜ ਵੀ ਕਈ ਪਰਿਵਾਰ ਮਿੱਟੀ ਦੇ ਦੀਵੇ ਬਣਾਉਂਦੇ ਹਨ ਅਤੇ ਆਪਣੇ ਰਵਾਇਤੀ ਕਾਰੋਬਾਰ ਨਾਲ ਹੀ ਆਪਣੇ ਘਰ ਦਾ ਖਰਚਾ ਚਲਾਉਂਦੇ ਹਨ। ਬੀਤੇ ਕਈ ਸਾਲਾਂ ਤੋਂ ਦੀਵਿਆਂ ਦੀ ਥਾਂ ਚੀਨੀ ਲੜੀਆਂ ਨੇ ਲੈ ਲਈ ਸੀ ਜਿਸ ਕਰਕੇ ਉਨ੍ਹਾਂ ਦਾ ਕੰਮ ਘੱਟ ਗਿਆ ਸੀ। ਪਰ ਇਸ ਵਾਰ ਚੀਨ ਨਾਲ ਵਪਾਰ ਘੱਟ ਹੋਣ ਕਰ ਕੇ ਘੁਮਿਆਰਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਦੀਵਿਆਂ ਦੀ ਵਿਕਰੀ ਵਿੱਚ ਵਾਧਾ ਹੋਵੇਗਾ।

ਵੇਖੋ ਵੀਡੀਓ।

ਵਿਰਾਸਤ ਵਿੱਚ ਮਿਲਿਆ ਹੈ ਇਹ ਕੰਮ

ਦੀਵਿਆਂ ਦਾ ਕੰਮ ਕਰਨ ਵਾਲੇ ਸੁਸ਼ੀਲ ਕੁਮਾਰ ਨੇ ਦੱਸਿਆ ਉਹ ਅਤੇ ਉਸ ਦਾ ਪਰਿਵਾਰ ਬੀਤੇ ਕਈ ਸਾਲਾਂ ਤੋਂ ਇਹ ਕੰਮ ਕਰਦੇ ਆ ਰਹੇ ਹਨ। ਇਹ ਕੰਮ ਉਨ੍ਹਾਂ ਦੇ ਪੁਰਖਿਆਂ ਤੋਂ ਚੱਲਿਆ ਆ ਰਿਹਾ ਹੈ, ਉਨ੍ਹਾਂ ਦੀਆਂ ਕਈ ਪੀੜ੍ਹੀਆਂ ਮਿੱਟੀ ਦੇ ਭਾਂਡੇ, ਦੀਵੇ ਘੜੇ ਖੱਟੀਆਂ ਆਦਿ ਬਣਾਉਂਦੇ ਰਹੇ ਹਨ ਅਤੇ ਹੁਣ ਉਸੇ ਕੰਮ ਨੂੰ ਅੱਗੇ ਵਧਾ ਰਹੇ ਹਨ।

ਲੁਧਿਆਣਾ ਦੇ ਘੁਮਿਆਰ ਦੀਵਾਲੀ ਨੂੰ ਲੈ ਕੇ ਤਿਆਰ
ਤਿਆਰ ਕੀਤੇ ਹੋਏ ਦੀਵੇ।

1 ਲੱਖ ਦੀਵਾ ਬਣਾਉਣ ਦਾ ਹੈ ਟੀਚਾ

ਸੁਸ਼ੀਲ ਕੁਮਾਰ ਦਾ ਕਹਿਣ ਹੈ ਕਿ ਇਸ ਵਾਰ ਉਨ੍ਹਾਂ ਦਾ ਇੱਕ ਲੱਖ ਦੀਵਾ ਬਣਾਉਣ ਦਾ ਟੀਚਾ ਹੈ, ਪਰ ਬੀਤੇ ਸਾਲਾਂ ਵਿੱਚ ਵਿਕਰੀ ਘੱਟ ਹੋਣ ਕਰ ਕੇ ਐਤਕੀਂ ਵੀ ਉਨ੍ਹਾਂ ਨੂੰ ਵਿਕਰੀ ਘੱਟ ਹੋਣ ਦਾ ਡਰ ਹੈ। ਪਰ ਨਾਲ ਹੀ ਚੀਨ ਨਾਲ ਵਪਾਰ ਬੰਦ ਹੋਣ ਕਰ ਕੇ ਲੜੀਆਂ ਨਹੀਂ ਆ ਰਹੀਆਂ, ਜਿਸ ਕਰ ਕੇ ਉਨ੍ਹਾਂ ਨੂੰ ਉਮੀਦ ਹੈ ਕਿ ਲੋਕਾਂ ਦਾ ਇਸ ਵਾਰ ਦੀਵਿਆਂ ਵੱਲ ਰੁਝਾਨ ਵੱਧੇਗਾ ਅਤੇ ਉਨ੍ਹਾਂ ਦੇ ਦੀਵਿਆਂ ਦੀ ਵਿਕਰੀ ਵਿੱਚ ਵਾਧਾ ਹੋਵੇਗਾ।

ਲੁਧਿਆਣਾ ਦੇ ਘੁਮਿਆਰ ਦੀਵਾਲੀ ਨੂੰ ਲੈ ਕੇ ਤਿਆਰ
ਵੇਚਣ ਲਈ ਤਿਆਰ ਦੀਵੇ।

ਮਹੀਨਾ ਪਹਿਲਾਂ ਹੋ ਜਾਂਦੀ ਐ ਸ਼ੁਰੂਆਤ

ਸੁਸ਼ੀਲ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਦੀਵਾਲੀ ਤੋਂ ਇੱਕ ਮਹੀਨਾ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ। ਪਹਿਲਾਂ ਉਹ ਕੱਚੀ ਮਿੱਟੀ ਨੂੰ ਲਿਆ ਕੇ ਛਾਣਦੇ ਹਨ, ਫ਼ਿਰ ਉਸ ਵਿੱਚ ਕੁੱਝ ਮਾਤਰਾ ਵਿੱਚ ਸੀਮਿੰਟ ਮਿਲਾਇਆ ਜਾਂਦਾ ਹੈ, ਜਿਸ ਤੋਂ ਬਾਅਦ ਉਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਗੁੰਨ ਕੇ ਚਾਕ ਉੱਤੇ ਰੱਖ ਕੇ ਦੀਵਿਆਂ ਦਾ ਆਕਾਰ ਦਿੱਤਾ ਜਾਂਦਾ ਹੈ।

ਦੀਵਿਆਂ ਨੂੰ ਆਕਾਰ ਦੇਣ ਤੋਂ ਬਾਅਦ ਥੋੜਾ ਧੁੱਪ ਵਿੱਚ ਰੱਖ ਕੇ, ਫ਼ਿਰ ਭੱਠੀ ਵਿੱਚ ਪਕਾਇਆ ਜਾਂਦਾ ਹੈ। ਜਿਸ ਤੋਂ ਬਾਅਦ ਦੀਵੇ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਪਲਾਈ ਦੇ ਲਈ ਭੇਜ ਦਿੱਤਾ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.