ETV Bharat / state

ਨਾਬਾਲਿਗ ਨਿਆਣਿਆਂ ਨੂੰ ਵਾਹਨਾਂ ਦੀਆਂ ਚਾਬੀਆਂ ਦੇਣ ਤੋਂ ਪਹਿਲਾਂ ਸੋਚ ਲੈਣ ਮਾਪੇ, ਲੁਧਿਆਣਾ ਪੁਲਿਸ ਦੇ ਹੱਥ ਲੱਗੇ ਤਾਂ ਹੋਣਗੇ ਮੋਟੇ ਚਲਾਨ, ਕਿਤੇ ਕਰਾ ਨਾ ਬੈਠਿਓ ਐੱਫਆਈਆਰ - ਲੁਧਿਆਣਾ ਟ੍ਰੈਫਿਕ ਪੁਲਿਸ

ਲਧਿਆਣਾ ਪੁਲਿਸ ਵਲੋਂ ਨਾਬਾਲਿਗ ਵਾਹਨ ਚਾਲਕਾਂ ਦੇ ਮੋਟੇ ਚਲਾਨ ਕਰਨ ਦੀ ਤਿਆਰੀ ਕੀਤੀ ਗਈ ਹੈ। ਪਹਿਲਾ 25 ਹਜ਼ਾਰ ਦਾ ਚਲਾਨ ਹੋਵੇਗਾ ਤੇ ਨਾ ਸੁਧਰ ਦੀ ਸੂਰਤ ਵਿੱਚ ਐੱਫ ਆਈ ਆਰ ਵੀ ਦਰਜ ਕੀਤੀ ਜਾਵੇਗੀ।

Ludhiana police will issue heavy challans to minor vehicle drivers
ਨਾਬਾਲਿਗ ਨਿਆਣਿਆਂ ਨੂੰ ਵਾਹਨਾਂ ਦੀਆਂ ਚਾਬੀਆਂ ਦੇਣ ਤੋਂ ਪਹਿਲਾਂ ਸੋਚ ਲੈਣ ਮਾਪੇ, ਲੁਧਿਆਣਾ ਪੁਲਿਸ ਦੇ ਹੱਥ ਲੱਗੇ ਤਾਂ ਹੋਣਗੇ ਮੋਟੇ ਚਲਾਨ, ਕਿਤੇ ਕਰਾ ਨਾ ਬੈਠਿਓ ਐੱਫਆਈਆਰ
author img

By

Published : Apr 25, 2023, 5:30 PM IST

ਨਾਬਾਲਿਗ ਨਿਆਣਿਆਂ ਨੂੰ ਵਾਹਨਾਂ ਦੀਆਂ ਚਾਬੀਆਂ ਦੇਣ ਤੋਂ ਪਹਿਲਾਂ ਸੋਚ ਲੈਣ ਮਾਪੇ, ਲੁਧਿਆਣਾ ਪੁਲਿਸ ਦੇ ਹੱਥ ਲੱਗੇ ਤਾਂ ਹੋਣਗੇ ਮੋਟੇ ਚਲਾਨ, ਕਿਤੇ ਕਰਾ ਨਾ ਬੈਠਿਓ ਐੱਫਆਈਆਰ

ਲੁਧਿਆਣਾ : ਲੁਧਿਆਣਾ ਦੀ ਟ੍ਰੈਫਿਕ ਪੁਲਿਸ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਬੀਤੇ ਕਈ ਸਾਲਾਂ ਦੇ ਦੌਰਾਨ ਇਹ ਪਹਿਲੀ ਵਾਰ ਹੋਇਆ ਹੈ ਕਿ ਲੁਧਿਆਣਾ ਦੇ ਵਿੱਚ ਵਾਹਨ ਚਲਾਉਣ ਵਾਲੇ ਨਾਬਾਲਿਗਾ ਦੇ ਬੀਤੇ 6 ਮਹਿਨੀਆ ਦੇ ਵਿਚ 2400 ਤੋਂ ਵੱਧ ਚਲਾਨ ਕਰ ਦਿੱਤੇ ਗਏ ਹਨ। 25 ਹਜ਼ਾਰ ਰੁਪਏ ਇੱਕ ਚਲਾਨ ਦਾ ਜ਼ੁਰਮਾਨਾ ਹੈ। ਲੁਧਿਆਣਾ ਟਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਤੌਰ ਉੱਤੇ ਸਕੂਲਾਂ ਦੇ ਬਾਹਰ ਖੜ੍ਹ ਕੇ ਨਾਕੇਬੰਦੀ ਕਰ ਕੇ ਗੱਡੀਆਂ ਚਲਾਉਣ ਵਾਲੇ ਅਤੇ ਸਕੂਟਰ ਮੋਟਰ ਸਾਈਕਲ ਚਲਾਉਣ ਵਾਲੇ ਨਾਬਾਲਿਗ ਵਿਦਿਆਰਥੀਆਂ ਦੇ ਚਲਾਨ ਕੱਟੇ ਜਾ ਰਹੇ ਹਨ। ਬੀਤੇ ਚਾਰ ਸਾਲ ਦਾ ਲੁਧਿਆਣਾ ਪੁਲਿਸ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਲੁਧਿਆਣਾ ਟਰੈਫਿਕ ਇੰਚਾਰਜ ਏਡੀਸੀਪੀ ਸਮੀਰ ਵਰਮਾ ਨੇ ਇਸ ਸਬੰਧੀ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦੱਸਿਆ ਕਿ ਅਜਿਹਾ ਕਰਨ ਲਈ ਲੁਧਿਆਣਾ ਪੁਲਿਸ ਕਿਊਂ ਮਜਬੂਰ ਹੋਈ ਹੈ।

ਕਈ ਸਾਲਾਂ ਦੇ ਤੋੜੇ ਰਿਕਾਰਡ: ਲੁਧਿਆਣਾ ਪੁਲਿਸ ਨੇ ਬੀਤੇ ਚਾਰ ਮਹੀਨਿਆਂ ਅੰਦਰ 1655 ਅੰਡਰ ਏਜ਼ ਵਾਹਨ ਚਾਲਕਾਂ ਦੇ ਚਲਾਨ ਕੱਟੇ ਹਨ। ਇਹ ਆਪਣੇ ਆਪ ਦੇ ਵਿਚ ਵੱਡਾ ਰਿਕਾਰਡ ਹੈ, ਬੀਤੇ ਕਈ ਸਾਲਾਂ ਦੇ ਅੰਦਰ ਇੰਨੀ ਵੱਡੀ ਤਦਾਦ ਵਿੱਚ ਚਲਾਨ ਹੀ ਕੱਟੇ ਗਏ ਸਨ। ਅੰਡਰ ਏਜ ਦਾ ਚਲਾਨ 25 ਹਜ਼ਾਰ ਰੁਪਏ ਹੈ। ਜੇਕਰ ਬੀਤੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ 2019 ਚ 118 ਚਲਾਨ, 2020 ਚ 51 ਚਲਾਨ, 2021 ਚ 932 ਚਲਾਨ, ਜਦੋਂ ਕੇ ਨਵੰਬਰ 2022 ਤੱਕ 940 ਚਲਾਨ ਅੰਡਰ ਏਜ਼ ਕੱਟੇ ਗਏ ਸਨ ਪਰ 2022 ਨਵੰਬਰ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਦੀ ਕਮਾਨ ਏ ਡੀ ਸੀ ਪੀ ਸਮੀਰ ਵਰਮਾ ਨੇ ਸਾਂਭੀ ਜਿਸ ਤੋਂ ਬਾਅਦ ਨਵੰਬਰ 2022 ਤੋਂ ਲੈਕੇ ਅਪ੍ਰੈਲ 20 ਤੱਕ 2493 ਚਲਾਨ ਕੱਟੇ ਜਾ ਚੁੱਕੇ ਹਨ। ਇਸ ਤਹਿਤ ਅਕਤੂਬਰ ਮਹੀਨੇ ਚ 90, ਨਵੰਬਰ ਚ 530, ਦਸੰਬਰ ਚ 218, ਜਨਵਰੀ ਅਤੇ ਫਰਫਰੀ ਚ 731, ਮਾਰਚ ਮਹੀਨੇ ਚ 542 ਅਤੇ ਅਪ੍ਰੈਲ ਮਹੀਨੇ ਚ ਹਾਲੇ ਤੱਕ 361 ਚਲਾਨ ਕੱਟੇ ਜਾ ਚੁੱਕੇ ਹਨ।

ਭਾਰੀ ਜੁਰਮਾਨਾ ਅਤੇ ਐਫ ਆਈ ਆਰ: ਲੁਧਿਆਣਾ ਟਰੈਫਿਕ ਪੁਲੀਸ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜਾ ਵੀ ਵਿਦਿਆਰਥੀ ਬਿਨਾਂ ਲਾਇਸੈਂਸ ਵਾਹਨ ਚਲਾਉਂਦਾ ਫੜਿਆ ਗਿਆ ਉਸ ਨੂੰ ਸਿੱਧੇ ਤੌਰ ਤੇ ਪੱਚੀ ਹਜ਼ਾਰ ਰੁਪਏ ਦਾ ਜੁਰਮਾਨਾ ਅਤੇ ਜੇਕਰ ਉਹ ਫਿਰ ਵੀ ਨਾ ਸੁਧਰੇ ਤਾਂ ਉਸਦੇ ਮਾਪਿਆਂ ਦੇ ਖਿਲਾਫ਼ ਸਖਤ ਕਾਰਵਾਈ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 16 ਸਾਲ ਦੀ ਉਮਰ ਦੇ ਵਿਚ ਲਰਨਿੰਗ ਲਾਇਸੰਸ ਬਣਨਾ ਸ਼ੁਰੂ ਹੋ ਜਾਂਦਾ ਹੈ, ਜੇਕਰ ਉਨ੍ਹਾਂ ਵੱਲੋਂ ਬੈਟਰੀ ਵਾਲੇ ਵਾਹਨ ਦਾ ਇਸਤੇਮਾਲ ਕਰਨੀ ਹੈ ਤਾਂ ਉਸ ਲਈ ਵੀ ਆਰ ਸੀ ਅਤੇ ਲਾਇਸੰਸ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਕੂਲਾਂ ਦੇ ਨਾਲ ਵੀ ਸੰਪਰਕ ਕਰ ਰਹੇ ਹਨ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਇਹ ਅਪੀਲ ਕਰ ਰਹੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਗੱਡੀਆਂ ਅਤੇ ਦੋ ਪਹੀਆ ਵਾਹਨ ਨਾ ਚਲਾਉਣ ਦੇਣ ਕਿਉਂਕਿ ਨਾ ਸਿਰਫ ਇਸ ਨਾਲ ਉਹ ਆਪਣੀ ਜਾਨ ਜੋਖਮ ਚ ਪਾ ਰਹੇ ਨੇ ਸਗੋਂ ਸੜਕ ਤੇ ਚਲਣ ਵਾਲਿਆਂ ਦੀ ਵੀ ਜਾਨ ਅਕਸਰ ਹੀ ਜਖਮ ਚ ਬਣੀ ਰਹਿੰਦੀ ਹੈ। ਕਿਉਂਕਿ ਬੱਚਿਆਂ ਦਾ ਦਿਮਾਗ ਇਨ੍ਹਾਂ ਵਿਕਸਿਤ ਨਹੀਂ ਹੋਇਆ ਹੁੰਦਾ ਕਿ ਉਹ ਵਾਹਨ ਚਲਾਉਣ ਸਮੇਂ ਕਿਸੇ ਵੀ ਹੋਣ ਵਾਲੀ ਘਟਨਾ ਤੋਂ ਆਪਣੇ-ਆਪ ਨੂੰ ਬਚਾ ਸਕਣ ਉਸ ਨੂੰ ਰੋਕਣ ਕਾਮਯਾਬ ਹੋ ਸਕਣ।

ਇਹ ਵੀ ਪੜ੍ਹੋ : Amritpal Singh: ਹੁਣ ਕੇਂਦਰ ਸਰਕਾਰ ਫਰੋਲ ਰਹੀ ਅੰਮ੍ਰਿਤਪਾਲ ਸਿੰਘ ਦੀਆਂ ਫਾਇਲਾਂ, ਸੂਬਾ ਸਰਕਾਰ ਨੂੰ ਪੁੱਛਿਆ-ਕਿਨ੍ਹਾਂ ਨੇ ਦਿੱਤੀ ਅੰਮ੍ਰਿਤਪਾਲ ਨੂੰ ਪਨਾਹ? ਰਿਪੋਰਟ ਮੰਗੀ

ਲੁਧਿਆਣਾ 'ਚ ਸਭ ਤੋਂ ਵੱਧ ਸੜਕ ਹਾਦਸੇ: ਇਹ ਖੁਲਾਸਾ ਪਹਿਲਾਂ ਹੀ ਹੋ ਚੁੱਕਾ ਹੈ ਕਿ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਸੜਕ ਹਾਦਸੇ ਹੁੰਦੇ ਹਨ ਅਤੇ ਸਭ ਤੋਂ ਜਿਆਦਾ ਮੌਤਾਂ ਵੀ ਪੰਜਾਬ ਭਰ ਲੁਧਿਆਣਾ ਦੇ ਵਿੱਚ ਕੀ ਹੁੰਦੀਆਂ ਹਨ, ਸਾਲਾਨਾ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ 2021 ਚ ਲੁਧਿਆਣਾ ਅੰਦਰ 813 ਸੜਕ ਹਾਦਸੇ ਹੋਏ ਸਨ ਜਿਨ੍ਹਾਂ ਚ 649 ਲੋਕਾਂ ਦੀ ਮੌਤ ਹੋਈ ਸੀ। ਇਸੇ ਤਰਾਂ ਸਾਲ 2020 ਚ 499 ਲੋਕਾਂ ਦੀ ਸੜਕ ਹਾਦਸੇ ਚ ਮੌਤ ਅਤੇ 2019 ਚ 508 ਲੋਕਾਂ ਦੀ ਇੱਕ ਸਾਲ ਚ ਸੜਕ ਹਾਦਸੇ ਚ ਜਾਣ ਚਲੀ ਗਈ ਸੀ। ਏਡੀਸੀਪੀ ਲੁਧਿਆਣਾ ਸਮੀਰ ਵਰਮਾ ਨੇ ਦੱਸਿਆ ਕਿ ਜ਼ਿਆਦਾਤਰ ਸੜਕ ਹਾਦਸਿਆਂ ਦਾ ਕਾਰਨ ਨਾਬਾਲਿਗ ਹੁੰਦੇ ਹਨ ਜਿਨ੍ਹਾਂ ਕਰਕੇ ਸੜਕ ਹਾਦਸੇ ਹੁੰਦੇ ਹਨ ਇਸ ਕਰਕੇ ਉਨ੍ਹਾਂ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਸਕੂਲਾਂ ਵਿੱਚ ਕੈਂਪ ਲਗਾ ਕੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣੂ ਵੀ ਕਰਵਾਇਆ ਜਾਂਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.