ਲੁਧਿਆਣਾ: ਪੁਲਿਸ ਨੇਇੱਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ 'ਚ ਕਾਮਯਾਬੀ ਹਾਸਿਲ ਕੀਤੀ ਹੈ। ਮ੍ਰਿਤਕ ਵਿਅਕਤੀ ਦੀ ਲਾਸ਼ ਪਿੰਡ ਬੱਗਾ ਕਲਾਂ ਲਾਡੋਵਾਲ 'ਚਜ਼ਮੀਨ ਦੇ ਹੇਠਾਂ ਮਿਲੀ ਸੀ, ਜਿਸ ਦੀ ਸ਼ਨਾਖਤ ਜਰੀ ਲਾਲ ਬਿਹਾਰ ਵਜੋਂ ਹੋਈ ਸੀ। ਇਸ ਤੋਂ ਬਾਅਦ ਤਫਤੀਸ਼ ਕਰਦਿਆਂ ਪੁਲਿਸ ਨੇ ਮੁੱਖ ਮੁਲਜ਼ਮ ਤੇ ਮ੍ਰਿਤਕ ਦਾਮਾਸੇਰਾ ਭਰਾਕੁੰਦਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾਹੈ। ਜਦੋਂ ਕਿਉਸ ਦੇ ਬਾਕੀ 3 ਹੋਰ ਸਾਥੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ,ਜਿਨ੍ਹਾਂ ਦੀ ਪਹਿਚਾਣ ਰਾਹੁਲ, ਪ੍ਰਦੀਪ ਅਤੇ ਵਿਜੇ ਕੁਮਾਰ ਦੇ ਰੂਪ 'ਚ ਹੋਈ ਹੈ ਅਤੇ ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕੇ ਬਾਕੀ ਮੁਲਜ਼ਮਾਂ ਨੂੰ ਵੀ ਉਹ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਕਤਲ ਕੇਸ ਕਿਸੀ ਫਿਲਮੀ ਸੀਨ ਤੋਂ ਘੱਟ ਨਜ਼ਰ ਨਹੀਂ ਆ ਰਿਹਾ। ਡੀਸੀਪੀ ਗਗਨਅਜੀਤ ਸਿੰਘ ਨੇਦੱਸਿਆ ਕਿ ਜਰੀ ਲਾਲ ਦਾ ਬੇਰਹਿਮੀ ਨਾਲ ਗਲਾ ਰੇਤ ਕੇ ਕਤਲ ਕੀਤਾ ਗਿਆ ਸੀ ਅਤੇ ਉਸ ਦੇ ਕਤਲ ਦੇ ਮਾਸਟਰ ਮਾਇੰਡ ਨੇ ਹੀ ਥਾਣੇ 'ਚ ਮ੍ਰਿਤਕ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਿੱਤੀ ਸੀ ਅਤੇ ਪੁਲਿਸ ਤਫਤੀਸ਼ ਤੋਂ ਬਾਅਦ ਹੀ ਮੁਲਜ਼ਮ ਪੁਲਿਸ ਦੇ ਅੜਿੱਕੇ ਆਇਆ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਕਬੂਲ ਕਰ ਲਿਆ ਕਿਆਪਸੀ ਰੰਜਿਸ਼ ਅਤੇ ਜਾਇਦਾਦ ਦੇ ਲੈਣ ਦੇਣ ਨੂੰ ਲੈ ਕੇ ਉਸ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਕਤਲ ਪਲੈਨ ਕੀਤਾ ਸੀ।ਪੁਲਿਸ ਨੇ ਦਾਅਵਾ ਕੀਤਾ ਹੈ ਕੇ ਬਾਕੀ 3 ਮੁਲਜ਼ਮਾਂ ਨੂੰ ਵੀ ਜਲਦ ਟਰੇਸ ਕਰ ਲਿਆ ਜਾਵੇਗਾ।