ਲੁਧਿਆਣਾ : ਬੀਤੇ ਦਿਨੀਂ ਸਾਊਥ ਸਿਟੀ ਪੈਟਰੋਲ ਪੰਪ 'ਤੇ ਇਕ ਰੇਂਜ ਰੋਵਰ ਕਾਰ 'ਚੋਂ 28 ਲੱਖ ਦੀ ਚੋਰੀ ਹੋਈ ਸੀ। ਇਸਦਾ ਮਾਮਲਾ ਥਾਣਾ ਪੀਏਯੂ ਵਿੱਚ 3 ਅਗਸਤ ਨੂੰ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਕਰਨ ਅਰੋੜਾ ਕਾਰ ਵਿੱਚ ਸਵਾਰ ਸੀ ਅਤੇ ਕਾਰ ਪੈਂਚਰ ਹੋਣ ਕਰਕੇ ਉਸਨੇ ਕਾਰ ਪੈਂਚਰ ਵਾਲੇ ਕੋਲ ਖੜੀ ਕੀਤੀ ਹੋਈ ਸੀ ਅਤੇ ਖੁਦ ਕਿਸੇ ਜਾਣਕਾਰ ਦੇ ਦਫਤਰ ਵਿੱਚ ਸੀ। ਇਸ ਦੌਰਾਨ ਪੈਂਚਰ ਵਾਲੇ ਨੇ ਦੱਸਿਆ ਕਿ ਮੋਟਰਸਾਇਕਲ ਸਵਾਰ 2 ਚੋਰ ਕਾਰ ਵਿੱਚੋ ਬੈਗ ਲੈਕੇ ਫਰਾਰ ਹੋ ਗਏ। ਇਸ ਵਿੱਚ 28 ਲੱਖ ਨਗਦੀ ਅਤੇ ਕੁਝ ਜ਼ਰੂਰੀ ਦਸਤਾਵੇਜ਼ ਸਨ। ਇਸ ਮਾਮਲੇ ਦੀ ਤਫ਼ਤੀਸ਼ ਕਰਦਿਆਂ ਪੁਲਿਸ ਨੇ ਦੋ ਚੋਰਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ।
ਦਿੱਲੀ ਪੁਲਿਸ ਦੀ ਮਦਦ ਨਾਲ ਫੜ੍ਹੇ: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੁਲਿਸ ਨੇ ਦਿੱਲੀ ਤੋਂ ਸੰਜੂ ਅਤੇ ਸੁਮੀਤ ਨਾਂ ਦੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦਰਅਸਲ 3 ਅਗਸਤ ਨੂੰ ਥਾਣਾ ਪੀਏਯੂ ਅਧੀਨ ਇਹ ਮਾਮਲੇ ਦਰਜ ਕੀਤਾ ਗਿਆ ਸੀ। 2 ਮੁਲਜ਼ਮਾਂ ਨੇ ਕਰਨ ਅਰੋੜਾ ਦੀ ਰੇਂਜ ਰੋਵਰ ਕਾਰ ਵਿੱਚੋਂ ਪੈਸਿਆਂ ਨਾਲ ਭਰਿਆ ਬੈਗ ਚੋਰੀ ਕਰ ਲਿਆ ਸੀ। ਕਰਨ ਨੂੰ ਇਸ ਦੀ ਜਾਣਕਾਰੀ ਉਸਦੀ ਕਾਰ ਨੂੰ ਪੈਂਚਰ ਲਾਉਣ ਵਾਲੇ ਨੇ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਮਿਲੀ ਕੇ ਦੋਵੇਂ ਮੁਲਜ਼ਮ ਦਿੱਲੀ ਵੱਲ ਫਰਾਰ ਹੋਏ ਹਨ। ਦਿੱਲੀ ਪੁਲਿਸ ਦੀ ਮਦਦ ਨਾਲ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ।
- 3 ਦਿਨ ਬੰਦ ਰਹੇਗੀ ਰੋਡਵੇਜ਼ ਦੀ ਲਾਰੀ, ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਐਲਾਨ, ਸੂਬਾ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਨੇ ਖ਼ਫ਼ਾ
- Weather update: ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆ 'ਚ ਮੀਂਹ ਦਾ ਅਲਰਟ, ਭਾਖੜਾ ਡੈਮ 'ਚ ਵਧਿਆ ਪਾਣੀ ਦਾ ਪੱਧਰ
- ਭਾਜਪਾ ਦੇ ਅਹੁਦੇਦਾਰਾਂ ਨਾਲ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਮੀਟਿੰਗ, ਕਿਹਾ- ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਲੜਾਂਗੇ ਚੋਣ
ਪੁਲਿਸ ਨੂੰ ਉਮੀਦ ਹੈ ਕਿ ਮੁਲਜ਼ਮਾਂ ਤੋਂ ਹੋਰ ਵਾਰਦਾਤਾਂ ਬਾਰੇ ਵੀ ਪਤਾ ਲੱਗ ਸਕਦਾ ਹੈ ਕਿਉਂਕਿ ਇਹ ਮੋਟਰਸਾਈਕਲ ਸਵਾਰ ਨੈਸ਼ਨਲ ਹਾਈਵੇਅ ਉੱਤੇ ਹੀ ਇਸਦੀ ਰੇਕੀ ਕਰਦੇ ਸਨ। ਫਿਰ ਇਹ ਪੈਟਰੋਲ ਪੰਪ ਜਾਂ ਫਿਰ ਰੈੱਡ ਲਾਈਟ ਉੱਤੇ ਵੀ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪੁਲਿਸ ਨੇ ਦੋਵਾਂ ਤੋਂ 15 ਲੱਖ 21 ਹਜ਼ਾਰ ਰੁਪਏ ਦੇ ਕਰੀਬ ਰਾਸ਼ੀ ਬਰਾਮਦ ਕਰ ਲਈ ਹੈ। ਪੁਲਿਸ ਨੇ ਕਿਹਾ ਕਿ ਲੋਕ ਅਜਿਹੇ ਚੋਰਾਂ ਤੋਂ ਜਰੂਰ ਹਾਈਵੇਅ ਤੇ ਸਾਵਧਾਨ ਰਹਿਣ। ਉਨ੍ਹਾ ਦੱਸਿਆ ਕਿ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਹੋਰਨਾਂ ਸੂਬਿਆਂ ਚ ਫਰਾਰ ਹੋ ਜਾਂਦੇ ਸਨ। ਮੁਲਜ਼ਮ ਤੇ ਪਹਿਲਾਂ ਵੀ 3 ਮਾਮਲੇ ਦਰਜ ਹਨ।