ETV Bharat / state

Police Raided Spa Center: ਪੁਲਿਸ ਵੱਲੋਂ ਸਪਾ ਸੈਂਟਰ ਉੱਤੇ ਛਾਪੇਮਾਰੀ, ਸ਼ੱਕੀ ਮੁੰਡੇ ਤੇ ਕੁੜੀਆਂ ਨੂੰ ਲਿਆ ਹਿਰਾਸਤ ਵਿੱਚ

author img

By

Published : Mar 4, 2023, 7:13 AM IST

ਲੁਧਿਆਣਾ ਦੇ ਡਵੀਜ਼ਨ ਨੰਬਰ 5 ਅਤੇ 8 ਦੀ ਪੁਲਿਸ ਵੱਲੋਂ ਏ.ਸੀ.ਪੀ ਜਸਰੂਪ ਕੌਰ ਦੀ ਅਗਵਾਈ ਵਿਚ ਫਿਰੋਜ਼ਪੁਰ ਰੋਡ ਉੱਤੇ ਸਥਿਤ ਓਮੇਕਸ ਮਾਲ ਵਿੱਚ ਚੱਲ ਰਹੇ ਦਾ ਸਪਾ ਸੈਂਟਰ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਲੁਧਿਆਣਾ ਪੁਲਿਸ ਨੇ 10 ਲੜਕੇ ਅਤੇ ਲੜਕੀਆਂ ਨੂੰ ਸ਼ੱਕ ਦੇ ਆਧਾਰ ਉੱਤੇ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਪੁਲਿਸ ਵੱਲੋਂ ਸ਼ਨਾਖਤ ਕੀਤੀ ਜਾ ਰਹੀ ਹੈ।

Police Raided Spa Center
Police Raided Spa Center
ਪੁਲਿਸ ਵੱਲੋਂ ਸਪਾ ਸੈਂਟਰ 'ਤੇ ਕੀਤੀ ਛਾਪੇਮਾਰੀ

ਲੁਧਿਆਣਾ: ਲੁਧਿਆਣਾ ਪੁਲਿਸ ਵੱਲੋਂ ਜਿਸਮ ਫ਼ਿਰੋਸ਼ੀ ਦੇ ਨਾਜਾਇਜ਼ ਧੰਦੇ ਦੇ ਖਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲਗਾਤਾਰ ਛਾਪੇਮਾਰੀਆਂ ਦਾ ਸਿਲਸਿਲਾ ਜਾਰੀ ਹੈ। ਇਸ ਦੇ ਤਹਿਤ ਅੱਜ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਡਵੀਜ਼ਨ ਨੰਬਰ 5 ਅਤੇ 8 ਦੀ ਪੁਲਿਸ ਵੱਲੋਂ ਏ.ਸੀ.ਪੀ ਜਸਰੂਪ ਕੌਰ ਦੀ ਅਗਵਾਈ ਵਿਚ ਫਿਰੋਜ਼ਪੁਰ ਰੋਡ ਉੱਤੇ ਸਥਿਤ ਓਮੇਕਸ ਮਾਲ ਵਿੱਚ ਚੱਲ ਰਹੇ ਸਪਾ ਸੈਂਟਰ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਲੁਧਿਆਣਾ ਪੁਲਿਸ ਨੇ 10 ਲੜਕੇ ਅਤੇ ਲੜਕੀਆਂ ਨੂੰ ਸ਼ੱਕ ਦੇ ਆਧਾਰ ਉੱਤੇ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਪੁਲਿਸ ਵੱਲੋਂ ਸ਼ਨਾਖਤ ਕੀਤੀ ਜਾ ਰਹੀ ਹੈ।

10 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ:- ਇਸ ਦੌਰਾਨ ਗੱਲਬਾਤ ਕਰਦੇ ਹੋਏ ਅਫ਼ਸਰ ਨੇ ਦੱਸਿਆ ਕਿ ਸਾਨੂੰ ਸੂਚਨਾਂ ਮਿਲੀ ਸੀ ਅਤੇ ਲੁਧਿਆਣਾ ਪੁਲਿਸ ਵੱਲੋਂ ਅਕਸਰ ਹੀ ਇਨ੍ਹਾਂ ਸਪਾ ਸੈਂਟਰਾਂ ਉੱਤੇ ਛਾਪੇਮਾਰੀ ਕੀਤੀ ਜਾਂਦੀ ਰਹਿੰਦੀ ਹੈ, ਉਸ ਦੇ ਤਹਿਤ ਉੱਤੇ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੰਦਰ ਲੜਕੀਆਂ ਵੀ ਕੰਮ ਕਰ ਰਹੀਆਂ ਸਨ। ਜਿਸ ਤਹਿਤ ਸਾਡੇ ਵੱਲੋਂ ਵੱਖ-ਵੱਖ ਕੈਬਿਨ ਦੀ ਚੈਕਿੰਗ ਵੀ ਕੀਤੀ ਗਈ ਹੈ ਅਤੇ 10 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਿਨ੍ਹਾਂ ਵਿੱਚ ਲੜਕੀਆਂ ਵੀ ਸ਼ਾਮਲ ਹਨ। ਪਰ ਕੋਈ ਨਜਾਇਜ਼ ਕੰਮ ਕਰ ਰਹੇ ਸਨ ਜਾਂ ਨਹੀਂ ਇਸ ਸਬੰਧੀ ਪੁਲਿਸ ਤਫਤੀਸ਼ ਕਰ ਰਹੀ ਹੈ।

ਸਪਾ ਸੈਂਟਰ ਮਾਲਕ ਤੋਂ ਪੁੱਛਗਿੱਛ:- ਇਸ ਦੌਰਾਨ ਏ.ਸੀ.ਪੀ ਜਸਰੂਪ ਕੌਰ ਨੇ ਇਹ ਵੀ ਦੱਸਿਆ ਕਿ ਸਪਾ ਸੈਂਟਰ ਦਾ ਮਾਲਕ ਮੌਕੇ ਉੱਤੇ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਫਿਲਹਾਲ ਉਸ ਨੇ ਦੱਸਿਆ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। 10 ਲੜਕੇ ਅਤੇ ਲੜਕੀਆਂ ਨੂੰ ਹਿਰਾਸਤ ਦੇ ਵਿੱਚ ਪੁੱਛਗਿਛ ਲਈ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿਛ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਇੱਥੇ ਕੀ ਕੰਮ ਚੱਲ ਰਿਹਾ ਸੀ।

ਲੁਧਿਆਣਾ ਪੁਲਿਸ ਨੇ ਜਿਸਮਫਿਰੋਸ਼ੀ ਦੇ ਧੰਦੇ 'ਤੇ ਕੀਤੀ ਸੀ ਕਾਰਵਾਈ:- ਦੱਸ ਦਈਏ ਕਿ 4 ਫਰਵਰੀ 2023 ਨੂੰ ਲੁਧਿਆਣਾ ਪੁਲਿਸ ਵੱਲੋਂ ਜਿਸਮਫਿਰੋਸ਼ੀ ਦੇ ਚੱਲ ਰਹੇ ਨਾਜਾਇਜ਼ ਧੰਦੇ ਉੱਤੇ ਸਖਤ ਕਾਰਵਾਈ ਕਰਦਿਆਂ ਲੁਧਿਆਣਾ ਬੱਸ ਸਟੈਂਡ ਦੇ ਨੇੜੇ-ਤੇੜੇ ਤਿੰਨ ਹੋਟਲ ਜਿਨ੍ਹਾਂ ਵਿੱਚ ਹੋਟਲ ਪਾਲਮ ਇਨ, ਹੋਟਲ ਰੀਗਲ ਕਲਾਸਿਕ, ਹੋਟਲ ਪਾਰਕ ਬਲੂ ਦੇ ਵਿੱਚ ਛਾਪੇਮਾਰੀ ਕਰਕੇ ਜਿਸਮਫਿਰੋਸ਼ੀ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ ਸੀ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ 13 ਲੜਕੀਆਂ ਅਤੇ 5 ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਹੀ ਏ ਡੀ ਸੀ ਪੀ ਸ਼ੁਭਮ ਅੱਗਰਵਾਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਸੀ ਕਿ ਬੀਤੀ ਦੇਰ ਰਾਤ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਇਨ੍ਹਾਂ ਤਿੰਨ ਹੋਟਲਾਂ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜੋ:- Changing weather in Punjab: ਮਾਰਚ ਦਾ ਮਹੀਨੇ ਕੱਢੇਗਾ ਗਰਮੀ ਦੇ ਵੱਟ! ਬਦਲਦਾ ਮੌਸਮ ਸਿਹਤ ਲਈ ਬਣ ਸਕਦਾ ਹੈ ਮੁਸੀਬਤ, ਖ਼ਾਸ ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.