ETV Bharat / state

ਲੁਧਿਆਣਾ ਪੁਲਿਸ ਵੱਲੋਂ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼, 4 ਕਰੋੜ ਦੇ ਨਸ਼ੇ ਸਣੇ 5 ਗ੍ਰਿਫਤਾਰ

author img

By

Published : Oct 15, 2020, 7:08 PM IST

ਲੁਧਿਆਣਾ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕਰਕੇ ਨਸ਼ੀਲੀਆਂ ਗੋਲੀਆਂ ਬਣਾਉਣ ਵਾਲਾ 99 ਹਜ਼ਾਰ 600 ਦੇ ਕਰੀਬ ਸੀਰਮ ਬਰਾਮਦ ਕੀਤਾ ਹੈ। ਜਿਸ ਦੀ ਬਾਜ਼ਾਰੀ ਕੀਮਤ 4 ਕਰੋੜ ਰੁਪਏ ਬਣਦੀ ਹੈ।

Ludhiana police exposes interstate drug trafficking gang
ਲੁਧਿਆਣਾ ਪੁਲਿਸ ਵੱਲੋਂ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼, 4 ਕਰੋੜ ਦੇ ਨਸ਼ੇ ਸਣੇ 5 ਗ੍ਰਿਫਤਾਰ

ਲੁਧਿਆਣਾ: ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਅੰਤਰਰਾਜੀ ਨਸ਼ਾ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 4 ਕਰੋੜ ਰੁਪਏ ਦਾ ਨਸ਼ਾ ਬਰਾਮਦ ਕੀਤਾ ਗਿਆ ਜੋ ਰਾਜਸਥਾਨ ਦੇ ਜੈਪੁਰ ਦੇ ਇੱਕ ਗੁਦਾਮ 'ਚ ਲੁਕਾ ਕੇ ਰੱਖਿਆ ਗਿਆ ਸੀ।

ਪੁਲਿਸ ਵੱਲੋਂ 17 ਸਤੰਬਰ ਨੂੰ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ 2 ਕਿੰਗ ਪਿੰਨ ਦਾ ਨਾਂਅ ਦੱਸਿਆ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਅਲਵਰ ਤੋਂ ਅਰਜੁਨ ਦੇਵ ਅਤੇ ਗੁਲਸ਼ਨ ਕੁਮਾਰ ਨਾਂਅ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਦੇ 7 ਦਿਨ ਦੇ ਰਿਮਾਂਡ ਤੋਂ ਬਾਅਦ ਅਹਿਮ ਖੁਲਾਸੇ ਹੋਏ। ਜਿਸ ਤੋਂ ਬਾਅਦ ਜੈਪੁਰ ਦੇ ਰਹਿਣ ਵਾਲੇ ਪ੍ਰੇਮ ਰਤਨ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਤਾਂ ਉਸ ਤੋਂ ਵੱਡੇ ਖੁਲਾਸੇ ਹੋਏ ਅਤੇ ਜੈਪੁਰ ਦੇ ਵਿੱਚ ਸਥਿਤ ਉਸ ਦੇ ਇੱਕ ਗੁਦਾਮ ਵਿੱਚੋਂ 99 ਹਜ਼ਾਰ 600 ਦੇ ਕਰੀਬ ਸੀਰਮ ਬਰਾਮਦ ਕੀਤਾ ਗਿਆ ਜੋ ਨਸ਼ੇ ਦੀਆਂ ਗੋਲੀਆਂ ਬਣਾਉਣ ਲਈ ਵਰਤਿਆ ਜਾਂਦਾ ਹੈ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਖੁਦ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਹੈ ਜੋ ਪੰਜਾਬ ਦੇ ਨਾਲ ਲੱਗਦੇ ਸੂਬਿਆਂ 'ਚ ਵੀ ਨਸ਼ੇ ਦਾ ਗੋਰਖ ਧੰਦਾ ਚਲਾ ਰਹੇ ਸਨ। ਇਨ੍ਹਾਂ ਮੁਲਜ਼ਮਾਂ ਦੀ ਪੂਰੀ ਚੈਨ ਹੈ ਜੋ ਇੱਕ ਦੂਜੇ ਨਾਲ ਜੁੜੀ ਹੋਈ ਸੀ ਅਤੇ ਸੂਬਿਆਂ ਦੇ ਵਿੱਚ ਨਸ਼ਾ ਵੇਚਦੇ ਸਨ।

ਪੁਲਿਸ ਨੇ ਆਪਣੀ ਵਿਸ਼ੇਸ਼ ਟੀਮ ਗਠਿਤ ਕਰਕੇ ਇਸ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਲੁਧਿਆਣਾ ਪੁਲਿਸ ਵੱਲੋਂ 5 ਗਿਰੋਹ ਦੇ ਮੈਂਬਰਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਜਿੰਨ੍ਹਾਂ 'ਚੋ 2 ਲੁਧਿਆਣਾ ਤੋਂ ਸਬੰਧਤ ਹਨ। ਜਦੋਂ ਕਿ 2 ਅਲਵਰ ਅਤੇ ਇੱਕ ਮੁੱਖ ਮੁਲਜ਼ਮ ਪ੍ਰੇਮ ਰਤਨ ਜੈਪੁਰ ਦਾ ਰਹਿਣ ਵਾਲਾ ਹੈ। ਜਿਸ ਕੋਲੋਂ ਇਹ ਪੂਰੀ ਬਰਾਮਦਗੀ ਹੋਈ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਸਕਰ ਨਸ਼ੇ ਦੀ ਸਪਲਾਈ ਕੀਤੇ ਹੋਰ ਕਰਦੇ ਸਨ ਅਤੇ ਬਣਾਉਂਦੇ ਕੀਤੇ ਹੋਰ ਸਨ। ਬਰਾਮਦ ਕੀਤੇ ਗਏ ਸੀਰਮ ਤੋਂ ਬਣਾਈ ਜਾਣ ਵਾਲੀਆਂ ਦਵਾਈਆਂ ਪੰਜਾਬ ਅਤੇ ਨੇੜੇ ਦੇ ਸੂਬਿਆਂ ਦੇ ਵਿੱਚ ਸਪਲਾਈ ਕੀਤੀਆਂ ਜਾਣੀਆਂ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਇਸ ਦਾ ਪਰਦਾਫਾਸ਼ ਕਰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.