ਲੁਧਿਆਣਾ: ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ, ਪੰਜਾਬ ਦੇ ਜ਼ਿਆਦਤਰ ਹਿੱਸਿਆਂ ਦੇ ਵਿੱਚ ਧੁੰਦ ਪੈ ਰਹੀ ਹੈ। ਇਸ ਕਰਕੇ ਲੋਕ ਪ੍ਰੇਸ਼ਾਨ ਨੇ ਅਤੇ ਸੜਕਾਂ 'ਚ ਵਿਜ਼ਿਬਿਲਟੀ ਬਿਲਕੁਲ ਘੱਟ ਗਈ ਹੈ, ਜਿਸ ਨਾਲ ਸੜਕ ਹਾਦਸਿਆਂ 'ਚ ਵੀ ਲਗਾਤਾਰ ਇਜਾਫਾ ਹੋ ਰਿਹਾ ਹੈ। ਧੁੰਦ ਕਾਰਨ ਕਈ-ਕਈ ਵਾਹਨਾਂ ਦੇ ਇਕੱਠੇ ਸੜਕ ਹਾਦਸੇ ਹੋ ਰਹੇ ਹਨ। ਮੌਸਮ ਵਿਭਾਗ ਵੱਲੋਂ 2 ਦਿਨ ਯਾਨੀ ਅੱਜ 26 ਅਤੇ 27 ਦਸੰਬਰ ਦੇ ਲਈ ਓਰੇਂਜ ਅਲਰਟ ਜਦੋਂ ਕਿ 28 ਅਤੇ 29 ਦਸੰਬਰ ਦੇ ਲਈ ਯੇਲੋ ਅਲਰਟ ਜਾਰੀ ਕੀਤਾ ਹੈ ਤਾਂ ਕਿ ਲੋਕ ਸੁਚੇਤ ਰਹਿਣ। ਇਸ ਦੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸੁਚੇਤ ਰਹਿਣ ਤੇ ਸਵੇਰੇ ਤੜਕਸਾਰ ਅਤੇ ਰਾਤ ਦਾ ਸਫ਼ਰ ਕਰਨ ਤੋਂ ਗੁਰੇਜ ਕਰਨ ਅਤੇ ਨਾਲ ਹੀ ਵਾਹਨਾਂ ਦੀ ਰਫ਼ਤਾਰ ਵੀ ਕੰਟਰੋਲ 'ਚ ਰੱਖਣ।
ਹੋਰ ਘੱਟ ਸਕਦਾ ਹੈ ਤਾਪਮਾਨ: ਮੌਸਮ ਵਿਭਾਗ ਦੀ ਮੁਖੀ ਨੇ ਕਿਹਾ ਕਿ ਫਿਲਹਾਲ ਦਿਨ ਦਾ ਵੱਧ ਤੋਂ ਵੱਧ ਪਾਰਾ 18.9 ਡਿਗਰੀ ਦੇ ਕਰੀਬ ਜਦੋਂ ਕਿ ਘੱਟ ਤੋਂ ਘੱਟ ਪਾਰਾ 8 ਡਿਗਰੀ ਦੇ ਕਰੀਬ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ 'ਚ ਕਾਫੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ 2018 'ਚ ਇਨ੍ਹਾਂ ਦਿਨਾਂ ਦੇ ਅੰਦਰ ਵਧ ਤੋਂ ਵਧ ਪਾਰਾ 10 ਡਿਗਰੀ ਜਦੋਂ ਕੇ ਘੱਟ ਤੋਂ ਘੱਟ 6 ਡਿਗਰੀ ਦੇ ਕਰੀਬ ਰਿਹਾ ਸੀ। ਉਨ੍ਹਾਂ ਕਿਹਾ ਕਿ ਮੌਸਮ ਦੇ ਅੰਦਰ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਮੌਸਮ ਵਿਭਾਗ ਦੀ ਮੁਖੀ ਨੇ ਕਿਹਾ ਕਿ 2021 'ਚ ਵੱਧ ਤੋਂ ਵੱਧ ਪਾਰਾ 21.6 ਡਿਗਰੀ ਦੇ ਕਰੀਬ ਸੀ। ਉਹਨਾਂ ਕਿਹਾ ਕਿ ਇਸ ਵਾਰ ਜੋ ਘੱਟੋ ਘੱਟ ਤਾਪਮਾਨ 8 ਡਿਗਰੀ ਦੇ ਕਰੀਬ ਚੱਲ ਰਿਹਾ ਹੈ, ਉਹ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਵੱਧ ਘੱਟ ਤੋਂ ਘੱਟ ਪਾਰਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਹੇਠਾਂ ਜਾਵੇਗਾ, ਉਹਨਾਂ ਕਿਹਾ ਕਿ ਠੰਡ ਵਧੇਗੀ।
- ਅੰਮ੍ਰਿਤਸਰ 'ਚ ਧੁੰਦ ਕਾਰਨ ਹਵਾਈ ਉਡਾਣਾਂ ਪ੍ਰਭਾਵਿਤ: ਕੁਆਲਾਲੰਪੁਰ ਤੇ ਮਲੇਸ਼ੀਆ ਦੀਆਂ 2 ਫਲਾਈਟਾਂ ਰੱਦ, ਕਈਆਂ ਦਾ ਬਦਲਿਆ ਸਮਾਂ
- ਵਿਦੇਸ਼ ਨੇ ਨਿਗਲਿਆ ਇੱਕ ਹੋਰ ਮਾਂ ਦਾ ਪੁੱਤ, 14 ਸਾਲ ਪਹਿਲਾਂ ਗਿਆ ਸੀ ਇੰਡਲੈਂਡ ਤੇ ਹੁਣ ਆਈ ਮੌਤ ਦੀ ਖ਼ਬਰ, ਸਦਮੇ 'ਚ ਪਰਿਵਾਰ
- ਸੁਖਬੀਰ ਦੇ ਸਿੱਖ-ਮੁਸਲਿਮ ਬਿਆਨ 'ਤੇ ਭਾਜਪਾ ਨੇ ਜਤਾਇਆ ਇਤਰਾਜ਼, ਗਰੇਵਾਲ ਨੇ ਕਿਹਾ- ਇਸ ਤਰ੍ਹਾਂ ਸੱਤਾ ਨਹੀਂ ਮਿਲਣੀ, ਬਾਦਲ ਨੇ ਆਖੀ ਸੀ ਇਹ ਗੱਲ...
ਕਿਸਾਨਾਂ ਲਈ ਮੌਸਮ ਅਨੁਕੂਲ: ਉੱਥੇ ਹੀ ਦੂਜੇ ਪਾਸੇ ਫਸਲਾਂ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਫਿਲਹਾਲ ਅਜਿਹਾ ਮੌਸਮ ਕਣਕ ਦੀ ਫਸਲ ਦੇ ਲਈ ਕਾਫੀ ਅਨੁਕੂਲ ਹੈ। ਉਹਨਾਂ ਕਿਹਾ ਕਿ ਕਣਕ ਦੀ ਫਸਲ ਦੇ ਲਈ ਜਿੰਨਾ ਤਾਪਮਾਨ ਘੱਟ ਹੋਵੇਗਾ ਤੇ ਜਿੰਨਾ ਕੋਰਾ ਪਵੇਗਾ, ਉਨਾਂ ਹੀ ਜਿਆਦਾ ਕਣਕ ਦਾ ਝਾੜ ਹੋਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਲਈ ਤਾਂ ਇਹ ਮੌਸਮ ਅਨੁਕੂਲ ਹੈ ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕਿਸਾਨ ਵੀਰ ਲੋੜ ਦੇ ਮੁਤਾਬਿਕ ਹੀ ਫਸਲਾਂ ਨੂੰ ਪਾਣੀ ਲਾਉਣ। ਉੱਥੇ ਹੀ ਧੁੰਦ ਨੂੰ ਲੈ ਕੇ ਉਨ੍ਹਾਂ ਨੇ ਲੋਕਾਂ ਨੂੰ ਜ਼ਰੂਰ ਸਾਵਧਾਨੀ ਨਾਲ ਰਹਿਣ ਦੀ ਸਲਾਹ ਦਿੱਤੀ ਹੈ ਤੇ ਕਿਹਾ ਕਿ ਖਾਸ ਕਰਕੇ ਧੁੰਦ ਦੇ ਵਿੱਚ ਸੜਕ ਦਾ ਸਫ਼ਰ ਕਰਨ ਤੋਂ ਗੁਰੇਜ਼ ਕੀਤਾ ਜਾਵੇ।