ਲੁਧਿਆਣਾ: ਵਕੀਲ ਹਰੀ ਓਮ ਬੀਤੇ ਅੱਠ ਸਾਲ ਤੋਂ ਝੁੱਗੀਆਂ-ਝੋਪੜੀਆਂ(Slums) ਚ ਰਹਿਣ ਵਾਲੇ ਉਨ੍ਹਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾ ਰਹੇ ਹਨ। ਜੋ ਬੱਚੇ ਸਕੂਲ ਆਉਣ ਦੇ ਚਾਹਵਾਨ ਨਹੀਂ ਹਨ ਅਤੇ ਅਜਿਹੇ ਬੱਚੇ ਜੋ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹਨ ਉਨ੍ਹਾਂ ਬੱਚਿਆਂ ਨੂੰ ਉਹ ਜ਼ਿੰਦਗੀ ਜਿਊਣ ਦਾ ਅਤੇ ਸਮਾਜ ਵਿੱਚ ਰਹਿਣ ਦਾ ਸਬਕ ਸਿਖਾ ਰਹੇ ਹਨ। ਇਸ ਦੌਰਾਨ ਉਹ ਬੱਚਿਆਂ ਨੂੰ ਰਵਾਇਤੀ ਪੜ੍ਹਾਈ ਦੀ ਥਾਂ ਉਨ੍ਹਾਂ ਨੂੰ ਇਕ ਵਿਸ਼ੇਸ਼ ਪੜ੍ਹਾਈ ਕਰਵਾਈ ਜਾਂਦੀ ਹੈ ਜਿਸ ਵਿੱਚ ਉਨ੍ਹਾਂ ਦੇ ਮੌਲਿਕ ਅਧਿਕਾਰ, ਜਿਊਣ ਦੀ ਆਜ਼ਾਦੀ, ਲੋਕਤੰਤਰ ਆਦਿ ਬਾਰੇ ਸਿੱਖਿਅਤ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਚ ਬੱਚੇ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ।
ਵਕੀਲ ਹਰੀਓਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਤਾਂ ਕਈ ਮੁਸ਼ਕਿਲਾਂ ਸਾਹਮਣੇ ਆਈਆਂ ਕਿਉਂਕਿ ਇਹ ਬੱਚੇ ਅਜਿਹੇ ਸਨ ਜੋ ਸਕੂਲ ਨਹੀਂ ਜਾਂਦੇ ਅਤੇ ਪੜ੍ਹਨਾ ਨਹੀਂ ਚਾਹੁੰਦੇ ਪਰ ਉਨ੍ਹਾਂ ਨੇ ਉਨ੍ਹਾਂ ਨਾਲ ਪਹਿਲਾਂ ਦੋਸਤੀ ਕੀਤੀ ਫਿਰ ਉਨ੍ਹਾਂ ਨੂੰ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ ਜਿਸ ਤੋਂ ਬਾਅਦ ਉਨ੍ਹਾਂ ਵਿੱਚ ਪੜ੍ਹਨ ਦੀ ਰੂਚੀ ਜਾਗੀ ਤੇ ਹੌਲੀ-ਹੌਲੀ ਉਨ੍ਹਾਂ ਨੂੰ ਪੜ੍ਹਾਈ ਵੱਲ ਲੈ ਕੇ ਆਏ।
ਉਨ੍ਹਾਂ ਦੱਸਿਆ ਕਿ 2013 ਤੋਂ ਲੈ ਕੇ ਹੁਣ ਤੱਕ ਉਹ 500 ਸਭ ਤੋਂ ਵਧੇਰੇ ਅਜਿਹੇ ਬੱਚਿਆਂ ਨੂੰ ਸਿੱਖਿਅਤ ਕਰ ਚੁੱਕੇ ਹਨ।ਵਕੀਲ ਨੇ ਦੱਸਿਆ ਕਿ ਉਹ ਰਵਾਇਤੀ ਪੜ੍ਹਾਈ ਨਹੀਂ ਕਰਵਾਉਂਦੇ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੜ੍ਹਾਈ ਵਿੱਚ ਏ ਫਾਰ ਐਪਲ ਨਹੀਂ ਸਗੋਂ ਏ ਐਡਮਿਨ ਹੁੰਦਾ ਹੈ, ਜਿਸ ਨਾਲ ਇਹ ਬੱਚੇ ਜ਼ਿੰਦਗੀ ਜਿਊਣ ਦਾ ਸਬਕ ਸਿੱਖਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਪੜ੍ਹਾਈ ਨਾਲ ਉਨ੍ਹਾਂ ਨੂੰ ਆਪਣੇ ਕਰਤੱਵ ਅਤੇ ਪ੍ਰਸ਼ਾਸਨ ਦੀ ਉਨ੍ਹਾਂ ਪ੍ਰਤੀ ਜ਼ਿੰਮੇਵਾਰੀ ਅਤੇ ਸਮਾਜ ਦੇ ਅਧਿਕਾਰ ਉਨ੍ਹਾਂ ਨੂੰ ਪਤਾ ਲੱਗਦੇ ਹਨ।
ਉਨ੍ਹਾਂ ਦੱਸਿਆ ਕਿ ਅਜਿਹੇ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਚੈਲੇਂਜਿੰਗ ਹੁੰਦਾ ਹੈ ਪਰ ਉਨ੍ਹਾਂ ਨੇ ਇਸ ਚੈਲੇਂਜ ਨੂੰ ਹੀ ਆਪਣੀ ਜ਼ਿੰਦਗੀ ਦਾ ਮੁੱਖ ਟੀਚਾ ਬਣਾਇਆ ਅਤੇ ਕੂੜੇ ਦੇ ਢੇਰਾਂ ਦੇ ਵਿੱਚ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦੇਣੀ ਕੋਈ ਸੌਖਾ ਕੰਮ ਨਹੀਂ ।ਵਕੀਲ ਹਰੀਓਮ ਦੇ ਉਪਰਾਲੇ ਨੂੰ ਬੂਰ ਵੀ ਪੈਂਦਾ ਦਿਖਾਈ ਦੇ ਰਿਹਾ ਹੈ ਕਿ ਕਿਉਂਕਿ ਬੱਚੇ ਪੜ੍ਹਨ ਦੇ ਵਿੱਚ ਰੂਚੀ ਰੱਖ ਰਹੇ ਹਨ।
ਇਹ ਵੀ ਪੜ੍ਹੋ:ਇਸ ਪਿੰਡ ਦੇ ਲੋਕਾਂ ਨੇ ਰਾਣੀ ਲਕਸ਼ਮੀਬਾਈ ਲਈ ਅੰਗਰੇਜ਼ਾਂ ਨਾਲ ਲੋਹਾ ਲਿਆ ਸੀ