ਲੁਧਿਆਣਾ : ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਜਾਣ ਜਾਂਚ ਸਬੰਧੀ ਚੱਲ ਰਹੀਆਂ ਖਬਰਾਂ ਬਾਰੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ। ਸਵੇਰ ਤੋਂ ਮੀਡੀਆ ਵਿੱਚ ਖਬਰਾਂ ਚੱਲ ਰਹੀਆਂ ਸਨ ਕਿ "ਦੋ ਪੇਜਾਂ ਦੀ ਮੈਜਿਸਟ੍ਰੇਟ ਪੱਧਰ ਦੀ ਗਿਆਸਪੁਰਾ ਗੈਸ ਲੀਕ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਗਈ ਹੈ।
ਇਸ ਨੂੰ ਫ਼ਿਲਹਾਲ ਮੁੱਢਲੀ ਜਾਂਚ ਦੱਸਿਆ ਗਿਆ ਹੈ, ਜਿਸ ਵਿੱਚ ਇਲਾਕੇ ਦੀ ਫੈਕਟਰੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਤੇ 11 ਲੋਕਾਂ ਦੀ ਮੌਤ ਦੇ ਕਾਰਨ ਹਾਈਡ੍ਰੋਜਨ ਸਲਫਾਈਡ ਗੈਸ ਨੂੰ ਦੱਸਿਆ ਗਿਆ ਹੈ।" ਏਥੋਂ ਤੱਕ ਕਿ ਸੂਤਰਾਂ ਮੁਤਾਬਕ ਰਿਪੋਰਟ ਵਿੱਚ ਇਸ ਗੱਲ ਬਾਰੇ ਵੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਕੇ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਵੇਸਟ ਜਾਂ ਕੈਮੀਕਲ ਕਿਸੇ ਵੀ ਫੈਕਟਰੀ ਵੱਲੋਂ ਸੀਵਰੇਜ ਦੇ ਵਿਚ ਸੁੱਟਿਆ ਜਾ ਰਿਹਾ ਹੈ। ਮੈਜਿਸਟ੍ਰੇਟ ਪੱਧਰ ਦੀ ਮੁੱਢਲੀ ਜਾਂਚ ਦੇ ਵਿੱਚ ਫੈਕਟਰੀ ਮਾਲਕਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ।" ਇਨ੍ਹਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਸਫਾਈ ਦਿੱਤੀ ਹੈ ਕਿ ਫਿਲਹਾਲ ਕੋਈ ਵੀ ਜਾਂਚ ਮੁਕੰਮਲ ਨਹੀਂ ਹੋਈ ਤੇ ਨਾ ਹੀ ਕਿਸੇ ਨੂੰ ਕੋਈ ਕਲੀਨ ਚਿੱਟ ਦਿੱਤੀ ਗਈ ਹੈ।
ਸੀਵਰੇਜ ਦੀ ਗੈਸ ਨੂੰ ਵੈਂਟੀਲੇਸ਼ਨ ਨਾ ਮਿਲਣ ਕਰਕੇ ਵਾਪਰਿਆ ਹਾਦਸਾ ਵਾਪਰਨ ਦੀਆਂ ਖਬਰਾਂ : ਖਬਰਾਂ ਚੱਲ ਰਹੀਆਂ ਹਨ ਕਿ ਜਿਥੇ ਇਹ ਹਾਦਸਾ ਵਾਪਰਿਆ ਉਸ ਇਲਾਕੇ ਦੇ ਨੇੜੇ-ਤੇੜੇ ਵੱਡੀ ਤਾਦਾਦ ਦੇ ਵਿੱਚ ਫੈਕਟਰੀਆਂ ਹਨ ਅਤੇ ਵਿਰੋਧੀ ਆਗੂਆਂ ਨੇ ਵੀ ਇਲਜ਼ਾਮ ਲਗਾਏ ਸਨ ਕਿ ਫੈਕਟਰੀਆਂ ਦੇ ਸਿਵਰੇਜ ਡੋਮੈਸਟਿਕ ਸੀਵਰੇਜ ਦੇ ਨਾਲ ਜੁੜੇ ਹੋਏ ਹਨ, ਇਸ ਬਾਰੇ ਵੀ ਜਾਂਚ ਵਿੱਚ ਕੁਝ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ।" ਰਿਪੋਰਟ ਵਿਚ ਸੀਵਰੇਜ ਦੀ ਗੈਸ ਨੂੰ ਵੈਂਟੀਲੇਸ਼ਨ ਨਾ ਮਿਲਣ ਕਰਕੇ ਇਹ ਹਾਦਸਾ ਵਾਪਰਿਆ ਦੱਸਿਆ ਗਿਆ ਸੀ।" ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਬੰਦੀ ਯੂ-ਟਰਨ ਲੈ ਲਿਆ ਹੈ ਤੇ ਇਹ ਗੱਲ ਕਹੀ ਹੈ ਕਿ ਫਿਲਹਾਲ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਅੱਜ ਮਿਲਣਗੇ 80 ਹੋਰ ਆਮ ਆਦਮੀ ਕਲੀਨਿਕ, ਪੰਜਾਬ ਅਤੇ ਦਿੱਲੀ ਦੇ ਸੀਐੱਮ ਕਲੀਨਿਕਾਂ ਦਾ ਕਰਨਗੇ ਉਦਘਾਟਨ
ਸੰਸਦ ਮੈਂਬਰ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਲਿਖਿਆ ਸੀ ਪੱਤਰ : ਇਸ ਪੂਰੇ ਮਾਮਲੇ ਸੰਬੰਧੀ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਇਕ ਲੈਟਰ ਵੀ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਲਿਖਿਆ ਗਿਆ ਸੀ ਅਤੇ ਇਸ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਲੈਂਦਿਆਂ ਹੋਇਆਂ ਇਸ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ ਅਤੇ ਨਾਲ ਹੀ ਫੈਕਟਰੀਆਂ ਤੇ ਕਾਰਵਾਈ ਦੀ ਮੰਗ ਕੀਤੀ ਸੀ। ਹਾਲਾਂਕਿ ਇਸ ਮਾਮਲੇ ਉਤੇ ਪਹਿਲਾਂ ਹੀ ਨੋਟਿਸ ਲੈਂਦਿਆਂ ਐਨਜੀਟੀ ਵੱਲੋਂ ਇਸ ਮਾਮਲੇ ਤੇ ਸੁਣਵਾਈ ਵੀ ਕੀਤੀ ਗਈ ਸੀ ਅਤੇ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦੀ ਰਾਸ਼ੀ ਵਧਾਉਣ ਦੀ ਵੀ ਗੱਲ ਕਹੀ ਗਈ ਸੀ।