ETV Bharat / state

IPL 2023: ਲੁਧਿਆਣਾ ਦੇ ਦੋ ਖਿਡਾਰੀਆਂ ਦੀ ਆਈਪੀਐਲ ਦੇ ਵਿੱਚ ਚੋਣ, ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਰਿਸ਼ਤੇਦਾਰ ਦੇ ਰਹੇ ਨੇ ਵਧਾਈਆਂ - Nihal Singh Vadera will play for Mumbai Indians

ਲੁਧਿਆਣਾ ਦੇ ਦੋ ਖਿਡਾਰੀਆਂ ਦੀ IPL 2023 ਦੇ ਲਈ ਹੋਈ ਹੈ। ਜਿਸ ਵਿੱਚ ਲੁਧਿਆਣਾ ਦੇ ਡਿਫੈਂਸ ਕਲੋਨੀ ਭਾਈ ਰਣਧੀਰ ਸਿੰਘ ਨਗਰ ਦਾ ਰਹਿਣ ਵਾਲਾ ਨਿਹਾਲ ਵਡੇਰਾ ਅਤੇ ਸਾਹਨੇਵਾਲ ਦਾ ਰਹਿਣ ਵਾਲਾ ਸਨਵੀਰ ਸ਼ਾਮਿਲ ਹਨ। ਨਿਹਾਲ ਸਿੰਘ ਨੂੰ ਮੁੰਬਈ ਇੰਡੀਅਨਜ਼ (mumbai indian) ਟੀਮ ਵਿੱਚ ਹੋਈ ਹੈ। ਨਿਹਾਲ ਸਿੰਘ ਵਡੇਰਾ (Cricketer Nihal Singh Vadera) ਦੀ ਮੁੰਬਈ ਇੰਡੀਅਨ ਨੇ 20 ਲੱਖ ਰੁਪਏ ਬੋਲੀ ਲਗਾਈ ਹੈ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।

ਕ੍ਰਿਕਟਰ ਨਿਹਾਲ ਸਿੰਘ ਵਡੇਰਾ  ਲੁਧਿਆਣਾ
Cricketer Nihal Singh Vadera Ludhiana
author img

By

Published : Dec 26, 2022, 9:05 AM IST

Updated : Dec 26, 2022, 4:00 PM IST

Cricketer Nihal Singh Vadera

ਲੁਧਿਆਣਾ: ਆਈਪੀਐਲ (IPL 2023) ਦੇ ਵਿਚ ਲੁਧਿਆਣਾ ਦੇ ਦੋ ਖਿਡਾਰੀਆਂ ਦੀ ਚੋਣ ਹੋਈ ਹੈ ਜਿਸ ਵਿੱਚ ਲੁਧਿਆਣਾ ਦੇ ਡਿਫੈਂਸ ਕਲੋਨੀ ਭਾਈ ਰਣਧੀਰ ਸਿੰਘ ਨਗਰ ਦਾ ਰਹਿਣ ਵਾਲਾ ਨਿਹਾਲ ਵਡੇਰਾ (Cricketer Nihal Singh Vadera) ਅਤੇ ਸਾਹਨੇਵਾਲ ਦਾ ਰਹਿਣ ਵਾਲਾ ਸਨਵੀਰ ਸ਼ਾਮਿਲ ਹਨ। ਨਿਹਾਲ ਦੀ ਚੋਣ ਮੁੰਬਈ ਇੰਡੀਅਨਜ਼ ਟੀਮ (mumbai indian team) ਦੇ ਵਿੱਚ ਹੋਈ ਹੈ।

ਜਦੋਂ ਕੇ ਸਨਵੀਰ ਦੀ ਚੋਣ ਹੈਦਰਾਬਾਦ ਟੀਮ ਦੇ ਲਈ ਹੋਈ ਹੈ। ਦੋਵਾਂ ਦੀ ਬੋਲੀ 20-20 ਲੱਖ ਰੁਪਏ ਦੇ ਵਿੱਚ ਲੱਗੀ ਹੈ। ਦੋਵਾਂ ਨੇ ਹੀ ਪੰਜਾਬ ਦਾ ਅਤੇ ਲੁਧਿਆਣੇ ਦਾ ਮਾਣ ਵਧਾਇਆ ਹੈ। ਦੋਵਾਂ ਹੀ ਪਰਿਵਾਰਾਂ ਦੇ ਵਿਚ ਖੁਸ਼ੀ ਦੀ ਲਹਿਰ ਹੈ। ਲੋਕ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ, ਹਾਲਾਂਕਿ ਇਹ ਦੋਵੇਂ ਖਿਡਾਰੀ ਪਹਿਲਾ ਵੀ ਲੁਧਿਆਣਾ ਦਾ ਨਾਂ ਰੋਸ਼ਨ ਕਰ ਚੁੱਕੇ ਹਨ। ਕਈ ਕ੍ਰਿਕਟ ਦੇ ਟੂਰਨਾਮੈਂਟਾਂ ਦੇ ਵਿਚ ਇਨ੍ਹਾਂ ਖਿਡਾਰੀਆਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ। ਜਿਸ ਕਰਕੇ ਇਨ੍ਹਾਂ ਦੀ ਚੋਣ ਹੋਣੀ ਇੰਡੀਅਨ ਪ੍ਰੀਮੀਅਰ ਲੀਗ 2023 (IPL) ਲਈ ਹੋਈ ਹੈ।

ਨਿਹਾਲ ਵਡੇਰਾ ਦਾ ਸਫ਼ਰ: ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਦੇ ਰਹਿਣ ਵਾਲੇ ਨਿਹਾਲ ਵਡੇਰਾ ਨੇ 8 ਸਾਲ ਦੀ ਉਮਰ ਵਿੱਚ ਹੀ ਕ੍ਰਿਕਟ ਖੇਡ ਦੀ ਸ਼ੁਰੂਆਤ ਕਰ ਦਿੱਤੀ ਸੀ। ਉਹ ਅੰਡਰ 19 ਭਾਰਤੀ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ। ਇੰਨਾ ਹੀ ਨਹੀਂ ਉਹ ਅੰਡਰ 19 ਭਾਰਤੀ ਟੀਮ ਦੇ ਲਈ ਕਪਤਾਨੀ ਵੀ ਕਰ ਚੁੱਕੇ ਹਨ। ਹੁਣ ਉਹ ਮੋਹਾਲੀ ਦੇ ਵਿਚ ਪ੍ਰੈਕਟਿਸ ਕਰ ਰਿਹਾ ਹਨ। ਕਈ ਵਾਰ ਪੰਜਾਬ ਵੱਲੋਂ ਵੀ ਖੇਡ ਚੁੱਕਾ ਹਨ। ਰਣਜੀ ਟਰਾਫੀ ਦੇ ਵਿਚ ਵੀ ਆਪਣੀ ਖੇਡ ਦੇ ਜੌਹਰ ਵਿਖਾਏ ਹਨ। ਨਿਹਾਲ ਵਡੇਰਾ ਦਾ ਨਾ ਉਦੋਂ ਵੀ ਸੁਰੱਖਿਆ ਦੇ ਵਿਚ ਆਇਆ ਸੀ ਜਦੋਂ ਉਸ ਨੇ ਅੰਡਰ 23 ਟੂਰਨਾਮੈਂਟ ਦੇ ਵਿਚ 578 ਦੌੜਾਂ ਦੀ ਪਾਰੀ ਖੇਡਕੇ 66 ਸਾਲ ਦਾ ਰਿਕਾਰਡ ਤੋੜਿਆ ਸੀ।

ਸਨਵੀਰ ਦਾ ਸਫ਼ਰ: ਲੁਧਿਆਣਾ ਦੇ ਸਾਨੇਵਾਲ ਦੇ ਰਹਿਣ ਵਾਲੇ ਸਨਵੀਰ ਵੀ ਖੇਡ ਦੇ ਵਿਚ ਕਿਸੇ ਤੋਂ ਘੱਟ ਨਹੀਂ ਹੈ। 2019 ਦੇ ਵਿੱਚ ਸਨਵੀਰ ਏਸ਼ੀਆ ਕੱਪ ਦੇ ਵਿਚ ਵੀ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਸਨਵੀਰ ਰਣਜੀ ਟਰਾਫੀ ਦੇ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕਰ ਚੁੱਕਾ ਹੈ। ਉਸ ਦੀ ਚੋਣ ਨੂੰ ਲੈ ਕੇ ਵੀ ਉਸਦੇ ਪਰਿਵਾਰ ਦੇ ਵਿਚ ਖੁਸ਼ੀ ਦੀ ਲਹਿਰ ਹੈ। ਪਿੰਡ ਦੇ ਵਿੱਚ ਜਸ਼ਨ ਵਰਗਾ ਮਾਹੌਲ ਪੈਦਾ ਹੋ ਗਿਆ ਹੈ।

ਨਿਹਾਲ ਦੇ ਪਰਿਵਾਰ ਨੇ ਸਾਂਝੀ ਕੀਤੀ ਖੁਸ਼ੀ: ਨਿਹਾਲ ਦੇ ਪਰਿਵਾਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕੇ ਭਾਰਤੀ ਕ੍ਰਿਕਟ ਸੀਨੀਅਰ ਟੀਮ ਦੇ ਵਿਚ ਉਹ ਉਸ ਨੂੰ ਖੇਡਦੇ ਵੇਖਣਾ ਚਾਹੁੰਦੇ ਨਹੀਂ ਅਤੇ ਆਈਪੀਐੱਲ (IPL) ਇਸ ਦਾ ਇਕ ਪੜਾਅ ਹੈ। ਉਸ ਦੇ ਪਿਤਾ ਕਮਲ ਵਡੇਰਾ ਅਤੇ ਉਸਦੀ ਮਾਤਾ ਗੁਰਪ੍ਰੀਤ ਕੌਰ ਵਡੇਰਾ ਨੇ ਦੱਸਿਆ ਕਿ ਪਰਿਵਾਰ ਉੱਤੇ ਮਾਣ ਮਹਿਸੂਸ ਕਰਦਾ ਹੈ ਉਸ ਨੇ ਬਹੁਤ ਮਿਹਨਤ ਕੀਤੀ ਹੈ। ਪਰਿਵਾਰ ਦੇ ਵਿੱਚ ਵਿਆਹ ਵਰਗਾ ਮਹੌਲ ਹੈ। ਲੋਕ ਲਗਾਤਾਰ ਵਧਾਈਆਂ ਦੇ ਰਹੇ ਹਨ। ਰਿਸ਼ਤੇਦਾਰ ਫੋਨ ਕਰਕੇ ਖੁਸ਼ੀ ਵਿਆਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿਹਾਲ ਫਿਲਹਾਲ ਮੁਹਾਲੀ ਦੇ ਵਿਚ ਆਪਣੀ ਪ੍ਰੈਕਟਿਸ ਕਰ ਰਿਹਾ ਹੈ। ਉਨ੍ਹਾਂ ਨੇ ਨਿਹਾਲ ਦੀਆਂ ਉਪਲੱਬਧੀਆਂ ਦੱਸੀਆਂ ਅਤੇ ਖੁਸ਼ੀ ਸਾਂਝੀ ਕੀਤੀ।

ਇਹ ਵੀ ਪੜ੍ਹੋ:- ਭਾਰਤ ਨੇ ਦੂਜੇ ਟੈਸਟ ਮੈਚ ਵਿੱਚ ਬੰਗਲਾਦੇਸ਼ ਨੂੰ ਤਿੰਨ ਵਿਕਟਾਂ ਨਾਲ ਹਰਾਇਆ

Last Updated : Dec 26, 2022, 4:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.