ETV Bharat / state

ਬਾਕੀ ਸ਼ਹਿਰਾਂ ਵਾਂਗ ਲੁਧਿਆਣਾ ’ਚ ਵੀ ਸ਼ਾਮ ਦੇ 6 ਵਜੇ ਮੁਕਮੰਲ ਲੌਕ ਡਾਊਨ

author img

By

Published : Apr 27, 2021, 8:52 PM IST

ਸ਼ਹਿਰ ਦੇ ਚੌੜਾ ਬਾਜ਼ਾਰ ’ਚ ਹੁਣ ਪੀਸੀਆਰ ਵੈਨਾਂ ਹੀ ਅਨਾਊਂਸਮੈਂਟ ਕਰਦੀਆਂ ਵਿਖਾਈ ਦੇ ਰਹੀਆਂ ਹਨ, ਕਿ ਸ਼ਾਮ ਪੰਜ ਵਜੇ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣ।

ਲੁਧਿਆਣਾ ਦਾ ਚੌੜਾ ਬਾਜ਼ਾਰ
ਲੁਧਿਆਣਾ ਦਾ ਚੌੜਾ ਬਾਜ਼ਾਰ

ਲੁਧਿਆਣਾ: ਸ਼ਹਿਰ ਦੇ ਚੌੜਾ ਬਾਜ਼ਾਰ ’ਚ ਹੁਣ ਪੀਸੀਆਰ ਵੈਨਾਂ ਹੀ ਅਨਾਊਂਸਮੈਂਟ ਕਰਦੀਆਂ ਵਿਖਾਈ ਦੇ ਰਹੀਆਂ ਹਨ, ਕਿ ਸ਼ਾਮ ਪੰਜ ਵਜੇ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣ। ਕਿਉਂਕਿ ਨਵੇਂ ਨਿਯਮਾਂ ਮੁਤਾਬਕ ਹੁਣ ਪੰਜ ਵਜੇ ਦੁਕਾਨਾਂ ਬੰਦ ਹੋ ਜਾਣਗੀਆਂ ਅਤੇ ਛੇ ਵਜੇ ਤੋਂ ਲੌਕ ਡਾਊਨ ਸ਼ੁਰੂ ਹੋ ਜਾਵੇਗਾ ਜੋ ਅਗਲੇ ਦਿਨ ਤੜਕੇ ਪੰਜ ਵਜੇ ਤੱਕ ਰਹੇਗਾ ਜਿਸ ਨੂੰ ਲੈ ਕੇ ਸ਼ਹਿਰ ਦੇ ਚੌੜਾ ਬਾਜ਼ਾਰ ਵਿੱਚ ਪੁਲਿਸ ਵੱਲੋਂ ਲਗਾਤਾਰ ਦੁਕਾਨਦਾਰਾਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਲੁਧਿਆਣਾ ਦਾ ਚੌੜਾ ਬਾਜ਼ਾਰ

ਇਸ ਸਬੰਧੀ ਚੌੜਾ ਬਾਜ਼ਾਰ ਮਾਰਕੀਟ ਦੇ ਪ੍ਰਧਾਨ ਬਿੱਟੂ ਗੁੰਬਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਲੋਕਾਂ ਨੂੰ ਪਰੇਸ਼ਾਨ ਕਰ ਦੇਣ ਵਾਲਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੋਰੋਨਾ ’ਤੇ ਲਗਾਮ ਲਗਾਉਣੀ ਹੀ ਹੈ ਤਾਂ ਪੂਰਨ ਤੌਰ ਤੇ ਲੌਕ ਡਾਊਨ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਨਾ ਹੋਵੇ।

ਉਧਰ ਦੂਜੇ ਪਾਸੇ ਐਸਐਚਓ ਹਰਜੀਤ ਸਿੰਘ ਨੇ ਕਿਹਾ ਹੈ ਕਿ ਪੀਸੀਆਰ ਵੈਨ ਵੱਲੋਂ ਬਾਜ਼ਾਰਾਂ ਵਿਚ ਲੋਕਾਂ ਨੂੰ ਸ਼ਾਮ ਪੰਜ ਵਜੇ ਤੱਕ ਦੁਕਾਨਾਂ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਸਰਕਾਰ ਵੱਲੋਂ ਲਾਕਡਾਊਨ ਲਗਾਇਆ ਗਿਆ ਹੈ, ਉਸ ਦੀ ਪਾਲਣਾ ਕੀਤੀ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.