ਅੰਮੜੀ ਮੈਨੂੰ ਆਖਣ ਲੱਗੀ,,,,,ਤੂੰ ਧਰਤੀ ਦਾ ਗੀਤ ਰਹੇਂਗਾ,,,,, ਪਦਮ ਸ਼੍ਰੀ ਹੋ ਕੇ ਵੀ,,,,ਪਾਤਰ ਤੂੰ ਮੇਰਾ ਸੁਰਜੀਤ ਰਹੇਂਗਾ
ਲੁਧਿਆਣਾ: ਪੰਜਾਬੀ ਦੇ ਮੰਨੇ-ਪ੍ਰਮੰਨੇ ਲੇਖਕ ਸੁਰਜੀਤ ਪਾਤਰ ਨੇ ਵੀ ਆਪਣਾ ਪਦਮ ਸ਼੍ਰੀ ਅਵਾਰਡ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਫੈਸਲਾ ਲੈ ਲਿਆ ਹੈ, ਇਸ ਸਬੰਧੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ ’ਤੇ ਲਿਖਿਆ ਕਿ 'ਜਿਸ ਸੰਵੇਦਨਹੀਣਤਾ ਅਤੇ ਬੇਕਦਰੀ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਅਹਿਮ ਮੰਗਾਂ ਤੇ ਸ਼ਾਂਤਮਈ ਅੰਦੋਲਨ ਨਾਲ ਸਲੂਕ ਕੀਤਾ ਹੈ ਉਸ ਨੇ ਮੇਰੇ ਦਿਲ ਨੂੰ ਠੇਸ ਪਹੁੰਚਾਈ ਹੈ, ਵਾਰ-ਵਾਰ ਕਿਰਤੀਆਂ ਕਿਸਾਨਾਂ ਦੇ ਦੁੱਖ ਨੂੰ ਗੁੰਮਰਾਹ ਕੋਈ ਆਮ ਲੋਕਾਂ ਦੀ ਸਮਝ ਕਹਿ ਕੇ ਇਸ ਲਹਿਰ ਨੂੰ ਨਿਰਾਰਥਕ ਬਣਾਉਣ ਦੀ ਕੋਸ਼ਿਸ਼ਾਂ ਕਿਸਾਨੀ ਦੀ ਕਿਰਤ ਦੀ ਅਤੇ ਲੋਕ ਭਾਵਨਾ ਦੀ ਤੌਹੀਨ ਹੈ..ਆਹਤ ਮਨ ਨਾਲ ਮੈਂ ਆਪਣਾ ਪਦਮ ਸ਼੍ਰੀ ਸਨਮਾਨ ਸਰਕਾਰ ਨੂੰ ਮੋੜਨ ਦਾ ਐਲਾਨ ਕਰਦਾ ਹਾਂ।'
ਗੌਰਤਲੱਬ ਹੈ ਕਿ ਪੰਜਾਬੀ ਦੇ ਉੱਘੇ ਲੇਖਕ ਸੁਰਜੀਤ ਪਾਤਰ ਨੂੰ 2012 ਦੇ ਵਿਚ ਉਨ੍ਹਾਂ ਦੀ ਕਲਾ ਅਤੇ ਸਾਹਿਤ ਜਗਤ ਵਿਚ ਯੋਗਦਾਨ ਦੇ ਮੱਦੇਨਜ਼ਰ ਉਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਨਵਾਜਿਆ ਗਿਆ ਸੀ, 75 ਸਾਲ ਦੇ ਸੁਰਜੀਤ ਪਾਤਰ ਨੂੰ 1979 ਵਿੱਚ ਪੰਜਾਬੀ ਸਾਹਿਤ ਅਕੈਡਮੀ, ਪੰਜਾਬ ਵੱਲੋਂ ਵੀ ਐਵਾਰਡ ਦਿੱਤਾ ਗਿਆ ਸੀ। 1992 ਵਿਚ ਮੁੜ ਤੋਂ ਉਨ੍ਹਾਂ ਨੂੰ ਸਾਹਿਤ ਅਕੈਡਮੀ ਵੱਲੋਂ "ਹਨੇਰੇ ਵਿੱਚ ਸੁਲਗਦੀ ਵਰਨਮਾਲਾ" ਰਚਨਾ ਲਈ ਐਵਾਰਡ ਦੇਣ ਮੌਕੇ ਉਨ੍ਹਾਂ ਨੂੰ ਰਵਾ ਦਿੱਤਾ ਸੀ।