ਲੁਧਿਆਣਾ: ਪੰਜਾਬ ਖੇਤੀਬਾੜੀ, ਯੂਨੀਵਰਸਿਟੀ ਵਿੱਚ ਲੱਗੇ ਦੋ ਦਿਨਾਂ ਕਿਸਾਨ ਮੇਲੇ ਦੇ ਵਿਚ ਪੰਜਾਬ ਭਰ ਤੋਂ ਕਿਸਾਨ ਪਹੁੰਚ ਰਹੇ ਹਨ ਅਤੇ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਦੇ ਨਾਲ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਕਰ ਰਹੇ। ਡਾਕਟਰ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਦੱਸਿਆ ਜਾ ਰਿਹਾ ਹੈ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੀਵ ਵਿਗਿਆਨ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਚੂਹਿਆਂ ਦੀਆਂ ਛੇ ਕਿਸਮਾਂ: ਪੰਜਾਬ ਦੇ ਵਿੱਚ ਫਸਲ ਨੂੰ ਧੂਫੀਆ ਵੱਲੋਂ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ। ਜਦੋਂ ਇਕ ਦਿਨ ਉਂਝ ਹੀ ਕਿਸਮਾਂ ਦੇ ਚੂਹੇ ਪੰਜਾਬ ਦੇ ਵਿੱਚ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਦੋ ਘਰਾਂ ਦੇ ਅੰਦਰ ਰਹਿੰਦੇ ਹਨ, ਜਦਕਿ ਚਾਰ ਕਿਸਮਾਂ ਅਜਿਹੇ ਚੂਹਿਆਂ ਦੀ ਹੈ, ਜੋ ਖੇਤਾਂ ਦੇ ਵਿੱਚ ਖੜ੍ਹੀ ਫ਼ਸਲ ਦਾ ਉਜਾੜਾ ਕਰਦੇ ਹਨ। ਇਨ੍ਹਾਂ ਦੇ ਵਿਚ ਢੱਕੀਆਂ ਖੁੱਡਾਂ ਵਾਲਾ ਚੂਹਾ, ਭੂਰਾ ਚੂਹਾ, ਨਰਮ ਚਮੜੀ ਵਾਲਾ ਚੂਹਾ, ਝਾੜੀਆਂ ਵਾਲਾ ਚੂਹਾ, ਲੰਡਾ ਚੂਹਾ, ਖੇਤਾਂ ਦੀ ਚੂਹੀ ਆਦਿ ਸ਼ਾਮਲ ਹਨ ਜਿਹੜੇ ਫਸਲ ਦਾ ਵਧੇਰੇ ਨੁਕਸਾਨ ਕਰਦੇ ਹਨ।
ਕਿਹੜੀਆਂ ਫਸਲਾਂ ਦਾ ਨੁਕਸਾਨ: ਜੀਵ ਵਿਗਿਆਨ ਵਿਭਾਗ ਅਤੇ ਕਿਸਾਨਾਂ ਦੇ ਮੁਤਾਬਿਕ ਖੇਤਾਂ ਦੇ ਵਿੱਚ ਖੜੀ ਲਗਭਗ ਹਰ ਇਕ ਫ਼ਸਲ ਦਾ ਚੂਹੇ ਵਧੇਰੇ ਨੁਕਸਾਨ ਕਰਦੇ ਨਹੀ ਪਰ ਜਿਹੜੀ ਫਸਲ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ ਉਸ ਨੂੰ ਵਧੇਰੇ ਚੂਹਿਆਂ ਵੱਲੋਂ ਨੁਕਸਾਨੀਆਂ ਜਾਂਦਾ ਹੈ। ਸਿੱਧੀ ਬਿਜਾਈ ਪਾਣੀ ਬਚਾਉਣ ਦੀ ਹੈ ਪੰਜਾਬ ਦੇ ਵਿੱਚ ਝੋਨੇ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ ਅਤੇ ਸਰਕਾਰ ਵੱਲੋਂ ਯੁਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਸਿੱਧੀ ਬਿਜਾਈ ਦੇ ਨਾਲ ਲਾਈ ਗਈ ਫਸਲ ਨੂੰ ਚੂਹੇ ਵਧੇਰੇ ਨੁਕਸਾਨਦੇ ਨੇ। ਪੰਜਾਬ ਤੋਂ ਵੱਖ ਵੱਖ ਹਿੱਸਿਆਂ ਅੰਦਰ ਪਹੁੰਚੇ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਦਾ ਕੋਈ ਹੱਲ ਨਹੀਂ ਹੈ, ਨਾ ਤਾਂ ਇਹ ਪਿੰਜਰਿਆਂ ਦੇ ਵਿੱਚ ਫੜੇ ਜਾਂਦੇ ਨੇ ਅਤੇ ਨਾ ਹੀ ਕੋਈ ਦਵਾਈ ਇਨ੍ਹਾਂ ਉੱਤੇ ਅਸਰ ਕਰਦੀ ਹੈ।
ਯੂਨੀਵਰਸਿਟੀ ਦੀ ਸਿਫਾਰਿਸ਼: ਚੂਹਿਆਂ ਦੀ ਰੋਕਥਾਮ ਲਈ ਯੂਨੀਵਰਸਿਟੀ ਵੱਲੋਂ ਦੋ ਤਰ੍ਹਾਂ ਦੀਆਂ ਦਵਾਈਆਂ ਸਿਫਾਰਿਸ਼ ਕੀਤੀਆਂ ਜਾਂਦੀਆਂ ਹਨ। ਇਕ ਆਮ ਦਵਾਈ ਹੈ ਜਿਸ ਨੂੰ ਕਿਸਾਨ ਕਾਲੀ ਦਵਾਈ ਵੀ ਕਹਿੰਦੇ ਹਨ, ਜਦਕਿ, ਦੂਜੀ ਦਵਾਈ ਬਰੋਮੋਡਾਈਲੋਨ 'ਤੇ ਅਧਾਰਿਤ ਹੈ। ਮਾਹਿਰ ਡਾਕਟਰ ਨੇ ਦੱਸਿਆ ਕਿ ਜਦੋਂ ਵੀ ਕਾਲੀ ਦਵਾਈ ਬਣਾਈ ਜਾਂਦੀ ਹੈ, ਉਸ ਲਈ ਜਿਹੜੀ ਚੋਗ ਬਣਾਈ ਜਾਂਦੀ ਹੈ, ਉਸ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਹੈ। ਇਕ ਕਿਲੋ ਕਣਕ ਦੇ ਦਾਣਿਆਂ ਵਿੱਚ 20 ਗ੍ਰਾਮ ਪਿਸੀ ਹੋਈ ਚੀਨੀ, 20 ਗ੍ਰਾਮ ਰਿਫਾਇੰਡ ਆਇਲ ਅਤੇ 25 ਗ੍ਰਾਮ ਕਾਲੀ ਦਵਾਈ ਪਾਉਣ ਨਾਲ ਇਹ ਤਿਆਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਣਕ ਜਿਹੜੀ ਹੈਪੀ ਸੀਡਰ ਨਾਲ ਲਾਈ ਜਾਂਦੀ ਹੈ, ਉਸ ਨੂੰ ਇਸ ਦਾ ਵਧੇਰੇ ਨੁਕਸਾਨ ਹੁੰਦਾ ਹੈ। ਪਰਾਲੀ ਵਿੱਚ ਚੂਹੇ ਲੁੱਕ ਕੇ ਨੁਕਸਾਨ ਕਰਦੇ ਹਨ। ਕਣਕ ਬੀਜਣ ਤੋਂ ਪਹਿਲਾਂ ਸਾਰੀਆਂ ਖੁਡਾ ਬੰਦ ਕਰਕੇ ਇਹ ਦਵਾਈ ਪਾਉਣ ਨਾਲ ਚੂਹੇ ਫਸਲ ਦਾ ਨੁਕਸਾਨ ਨਹੀਂ ਕਰ ਪਾਉਂਦੇ।
ਇਹ ਵੀ ਪੜ੍ਹੋ: Bharat Bhushan Ashu Bail: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਰਾਹਤ, ਹਾਈਕੋਰਟ ਤੋਂ ਮਿਲੀ ਜ਼ਮਾਨਤ