ETV Bharat / state

ਪਤੰਗ ਦੇ ਕਾਰੋਬਾਰੀਆਂ ਦੇ ਕਿਉਂ ਮੁਰਝਾਏ ਚਿਹਰੇ ?...ਸੁਣੋ ਪਤੰਗ ਕਾਰੋਬਾਰੀਆਂ ਦੀ ਜ਼ੁਬਾਨੀ

ਕੋਰੋਨਾ ਵਾਇਰਸ ਦੇ ਨਾਲ ਨਾਲ ਹੁਣ ਮੌਸਮ ਵੀ ਵਪਾਰੀ ਵਰਗ ਅਤੇ ਦੁਕਾਨਦਾਰ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਪਤੰਗ ਦੇ ਕਾਰੋਬਾਰ ਉੱਪਰ ਕੋੋਰੋਨਾ ਦੇ ਨਾਲ ਨਾਲ ਮੌਸਮ ਦੀ ਮਾਰ ਸਾਫ ਵਿਖਾਈ ਦੇ ਰਹੀ ਹੈ। ਲੁਧਿਆਣਾ ਚ ਪਤੰਗ ਦਾ ਕਾਰੋਬਾਰ ਕਰਨ ਵਾਲਿਆਂ ਵੱਲੋੋਂ ਆਪਣਾ ਦੁੱਖੜਾ ਈਟੀਵੀ ਭਾਰਤ ਦੀ ਟੀਮ ਸਾਹਮਣੇ ਬਿਆਨ ਕੀਤਾ ਗਿਆ ਹੈ।

ਪਤੰਗ ਕਾਰੋਬਾਰੀਆਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ
author img

By

Published : Jan 9, 2022, 6:07 PM IST

ਲੁਧਿਆਣਾ: ਦੇਸ਼ ਭਰ ਵਿੱਚ ਪਤੰਗਾਂ ਵੱਖ ਵੱਖ ਤਿਉਹਾਰਾਂ ਮੌਕੇ ਚੜ੍ਹਾਈਆਂ ਜਾਂਦੀਆਂ ਹਨ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲੋਹੜੀ ਅਤੇ ਬਸੰਤ ਪੰਚਮੀ ਮੌਕੇ ਪਤੰਗਾਂ ਉਡਾਈਆਂ ਜਾਂਦੀਆਂ ਹਨ ਪਰ ਬੀਤੇ ਇਕ ਹਫਤੇ ਤੋਂ ਲਗਾਤਾਰ ਮੌਸਮ ਖ਼ਰਾਬ ਹੋਣ ਕਰਕੇ ਪੰਜਾਬ ਅੰਦਰ ਪਤੰਗ ਕਾਰੋਬਾਰੀਆਂ ਦੇ ਚਿਹਰੇ ਮੁਰਝਾਏ ਹੋਏ ਹਨ। ਉੱਥੇ ਹੀ ਆਪਣੀ ਮਿਹਨਤ ਸਦਕਾ ਕਈ ਕਈ ਮਹੀਨੇ ਰਵਾਇਤੀ ਡੋਰ ਬਣਾਉਣ ਵਾਲਿਆਂ ’ਤੇ ਚਾਈਨਾ ਡੋਰ ਦੀ ਮਾਰ ਪਈ ਹੈ। ਜਿੱਥੇ ਇੱਕ ਪਾਸੇ ਕਾਰੋਬਾਰੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਲਈ 11 ਤੋਂ ਲੈ ਕੇ 13 ਤਰੀਕ ਹੁਣ ਤੱਕ ਦੁਕਾਨਾਂ ਖੋਲ੍ਹਣ ਦੀ ਢਿੱਲ ਦਿੱਤੀ ਜਾਵੇ ਉਥੇ ਹੀ ਰਵਾਇਤੀ ਡੋਰ ਬਣਾਉਣ ਵਾਲਿਆਂ ਨੇ ਕਿਹਾ ਕਿ ਚਾਈਨਾ ਡੋਰ ’ਤੇ ਪਾਬੰਦੀ ਸਖ਼ਤੀ ਨਾਲ ਲਾਈ ਜਾਣੀ ਚਾਹੀਦੀ ਹੈ।

ਪਤੰਗ ਕਾਰੋਬਾਰੀਆਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ

ਪਤੰਗ ਕਾਰੋਬਾਰ ’ਤੇ ਮੌਸਮ ਅਤੇ ਕੋਰੋਨਾ ਦੀ ਮਾਰ

ਬੀਤੇ ਇਕ ਹਫਤੇ ਤੋਂ ਲਗਾਤਾਰ ਪੰਜਾਬ ਦੇ ਅੰਦਰ ਮੀਂਹ ਪੈ ਰਿਹਾ ਹੈ ਜਿਸ ਕਰਕੇ ਲੋਕ ਵੀ ਘਬਰਾਏ ਹੋਏ ਹਨ। ਇਸਦੇ ਚੱਲਦੇ ਹੀ ਲੋਕ ਪਤੰਗਾਂ ਦੀ ਖਰੀਦਦਾਰੀ ਬੀਤੇ ਸਾਲਾਂ ਵਾਂਗ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਮੌਸਮ ਦਾ ਡਰ ਹੈ। ਉਥੇ ਹੀ ਦੂਜੇ ਪਾਸੇ ਕੋਰੋਨਾ ਮਹਾਮਾਰੀ ਵਧਣ ਕਾਰਨ ਪ੍ਰਸ਼ਾਸਨ ਵੱਲੋਂ ਨਾਈਟ ਕਰਫਿਊ ਲਾਇਆ ਗਿਆ ਹੈ ਜਿਸ ਕਰਕੇ ਦਰੇਸੀ ਪਤੰਗਾਂ ਦੀ ਹੋਲਸੇਲ ਮਾਰਕੀਟ ਪਹਿਲਾਂ ਹੀ ਬੰਦ ਕਰਨੀ ਪੈਂਦੀ ਹੈ ਜਿਸ ਕਰਕੇ ਰਾਤ ਨੂੰ ਗਾਹਕ ਨਹੀਂ ਆਉਂਦੇ ਉਨ੍ਹਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ।

ਪਤੰਗ ਵਿਕਰੇਤਾਵਾਂ ਨੇ ਕਿਹਾ ਕਿ ਦਰੇਸੀ ਵਿੱਚ ਬੀਤੇ ਪੰਜ ਦਹਾਕਿਆਂ ਤੋਂ ਪਤੰਗਬਾਜ਼ੀ ਦਾ ਵਪਾਰ ਚੱਲ ਰਿਹਾ ਹੈ ਅਤੇ ਇਸ ਨਾਲ 6 ਦੋ ਹਜ਼ਾਰ ਦੇ ਕਰੀਬ ਲੋਕ ਜੁੜੇ ਹੋਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਹੜੀ ਤੋਂ ਦੋ ਦਿਨ ਪਹਿਲਾਂ ਨਾਈਟ ਕਰਫ਼ਿਊ ਵਿੱਚ ਉਨ੍ਹਾਂ ਨੂੰ ਢਿੱਲ ਦਿੱਤੀ ਜਾਵੇ ਅਤੇ ਦੁਕਾਨਾਂ ਦਸ ਵਜੇ ਤੋਂ ਬਾਅਦ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇ।

ਚਾਈਨਾ ਡੋਰ ਦੀ ਮਾਰ

ਇੱਕ ਪਾਸੇ ਜਿੱਥੇ ਧਾਗੇ ਵਾਲੀ ਡੋਰ ਚਾਈਨਾ ਡੋਰ ਦੀ ਵਜ੍ਹਾ ਕਾਰਨ ਘਟਦੀ ਜਾ ਰਹੀ ਹੈ। ਚਾਈਨਾ ਡੋਰ ਕਰਕੇ ਨਾ ਸਿਰਫ ਲੋਕਾਂ ਦਾ ਸਰੀਰਕ ਨੁਕਸਾਨ ਹੋ ਰਿਹਾ ਸਗੋਂ ਆਰਥਿਕ ਵੀ ਨੁਕਸਾਨ ਉਨ੍ਹਾਂ ਲੋਕਾਂ ਨੂੰ ਹੋ ਰਿਹੈ ਜੋ ਰਵਾਇਤੀ ਢੰਗ ਦੇ ਨਾਲ ਡੋਰ ਬਣਾਉਂਦੇ ਸਨ। ਧਾਗੇ ਵਾਲੀ ਰਵਾਇਤੀ ਡੋਰ ਦਾ ਕੰਮ ਪਹਿਲਾਂ ਜ਼ੋਰਾਂ ਸ਼ੋਰਾਂ ਨਾਲ ਚੱਲਦਾ ਸੀ ਪਰ ਹੁਣ ਚਾਈਨਾ ਡੋਰ ਕਾਰਨ ਰਿਵਾਇਤੀ ਡੋਰ ਤਿਆਰ ਕਰਨ ਵਾਲਿਆਂ ਦਾਾਂ ਦਾ ਕੰਮ ਠੱਪ ਹੋ ਗਿਆ ਹੈ ਰਵਾਇਤੀ ਡੋਰ ਬਣਾਉਣ ਵਾਲੇ ਬਜ਼ੁਰਗ ਨੇ ਦੱਸਿਆ ਕਿ ਉਹ ਮਹੀਨਾ ਪਹਿਲਾਂ ਡੋਰ ਸੂਤਣੀ ਸ਼ੁਰੂ ਕਰ ਦਿੰਦੇ ਸਨ ਪਰ ਹੁਣ ਚਾਈਨਾ ਡੋਰ ਹੀ ਵਿਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਡੋਰ ਕੋਈ ਨਹੀਂ ਲੈਂਦਾ ਹਾਲਾਂਕਿ ਚਾਈਨਾ ਡੋਰ ਦੇ ਬਹੁਤ ਵੱਡੇ ਜਿੱਥੇ ਨੁਕਸਾਨ ਹਨ ਨਾਲ ਹੀ ਉਨ੍ਹਾਂ ਦੇ ਵਪਾਰ ਨੂੰ ਵੀ ਇਸ ਦਾ ਵੱਡਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ‘ਪੋਹ ਦੀ ਝੜੀ’ ਨੇ ਠਾਰੇ ਲੋਕ, ਤਾਪਮਾਨ ’ਚ ਗਿਰਾਵਟ

ETV Bharat Logo

Copyright © 2024 Ushodaya Enterprises Pvt. Ltd., All Rights Reserved.