ਲੁਧਿਆਣਾ: ਪੰਜਾਬ ਦੀਆਂ ਵੱਖ-ਵੱਖ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਧਰਨੇ ਜਾਰੀ ਹਨ। ਕਿਸਾਨ ਜਥੇਬੰਦੀਆਂ ਨੇ ਸੂਬੇ ਸਰਕਾਰ ਕੋਲੋਂ ਆਪਣੇ ਹੱਕਾਂ ਦੀ ਮੰਗ ਕੀਤੀ ਗਈ ਤੇ ਕਿਸਾਨਾਂ ਨੇ ਸੂਬਾ ਸਰਕਾਰ 'ਤੇ ਕਈ ਨਿਸ਼ਾਨੇ ਸਾਧੇ। ਸੈਂਕੜਿਆਂ ਦੀ ਤਾਦਾਦ 'ਚ ਕਿਸਾਨ ਇੱਕਠੇ ਹੋਏ ਤੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ।
ਕਿਸਾਨਾਂ ਦੀ ਮੰਗ
ਸੂਬੇ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਵਾਉਂਦੇ ਹੋਏ ਕਿਸਾਨਾਂ ਨੇ ਕਿਹਾ ਕਰਜੇ ਮੁਆਫ਼ੀ 'ਤੇ ਅਜੇ ਤੱਕ ਕੋਈ ਪੁਖ਼ਤਾ ਕਦਮ ਨਹੀਂ ਚੁੱਕੇ ਗਏ। ਤਾਲਾਬੰਦੀ ਦੌਰਾਨ ਹੋਏ ਪਰਚੇ ਤੇ ਪਰਾਲੀ ਸਾੜ੍ਹਣ 'ਤੇ ਹੋ ਰਹੇ ਪਰਚਿਆਂ 'ਤੇ ਉਨ੍ਹਾਂ ਦਾ ਕਹਿਣਾ ਸੀ ਕਿ ਸੁਪਰੀਮ ਕੋਰਟ ਨੇ ਵੀ ਇਨ੍ਹਾਂ ਪਰਚਿਆਂ ਨੂੰ ਖਾਰਿਜ ਕਰਦੇ ਕਿਸਾਨਾਂ ਨੂੰ ਨਿਰਦੋਸ਼ ਦੱਸਿਆ ਹੈ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ ਹੈ।
ਯੂਰੀਆ ਦੀ ਘਾਟ
ਮਾਲ ਗੱਡੀਆਂ ਦੀ ਆਮਦ ਨਾ ਹੋਣ ਸਦਕਾ ਕਿਸਾਨਾਂ ਨੂੰ ਯੂਰੀਏ ਦੀ ਘਾਟ ਆਉਣ ਲੱਗ ਗਈ ਹੈ। ਕਿਸਾਨ ਆਗੂ ਨੇ ਦਾਅਵਾ ਕਰਦੇ ਕਿਹਾ ਕਿ ਸੂਬਾ ਸਰਕਾਰ ਦੇ 2 ਪਲਾਂਟ ਹੈ ਤੇ ਇਨ੍ਹਾਂ ਕੋਲ ਯੂਰੀਆ ਉਪਲੱਬਧ ਹੈ ਤੇ ਇਹ 500 ਟਨ ਯੂਰੀਆ ਪੈਦਾ ਕਰਨ ਦੀ ਸਮਰਥਾ ਹੈ।ਪਰ ਤਾਂ ਵੀ ਪੰਜਾਬ ਦੇ ਕਿਸਾਨ ਯੂਰੀਏ ਲਈ ਵਿਲਕ ਰਹੇ ਹਨ। ਕੇਂਦਰ ਦੇ ਨਾਲ ਨਾਲ ਸੂਬਾ ਸਰਕਾਰ ਵੀ ਕਿਸਾਨ ਹਿਤੈਸ਼ੀ ਨਹੀਂ।