ਖੰਨਾ: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਸ਼ੈਲਰ ਮਾਲਕਾਂ ਦੀ ਹੜਤਾਲ ਖਤਮ ਹੋ ਗਈ। ਡੀਸੀ ਲੁਧਿਆਣਾ ਸੁਰਭੀ ਮਲਿਕ ਦੇ ਹੁਕਮਾਂ 'ਤੇ ਡੀਐਫਐਸਸੀ ਸ਼ੈਫਾਲੀ ਚੋਪੜਾ ਖੁਦ ਮੰਡੀ ਪਹੁੰਚੇ ਅਤੇ ਲਿਫਟਿੰਗ ਦੀ ਸਮੱਸਿਆ ਦਾ ਹੱਲ ਕੀਤਾ। ਇਸ ਨਾਲ ਹੀ ਟਰੱਕਾਂ 'ਚ ਬੋਰੀਆਂ ਲੋਡ ਕਰਵਾ ਕੇ ਲਿਫਟਿੰਗ ਸ਼ੁਰੂ ਕਰ ਦਿੱਤੀ ਗਈ। ਹੜਤਾਲ ਖਤਮ ਹੋਣ ਤੋਂ ਬਾਅਦ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਸੁੱਖ ਦਾ ਸਾਹ ਲਿਆ। ਡੀਐਫਐਸਸੀ ਸ਼ੈਫਾਲੀ ਚੋਪੜਾ ਵੱਲੋਂ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੀ ਸਾਂਝੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਵਿਚਾਰ ਕੀਤਾ ਗਿਆ ਕਿ ਮੀਂਹ ਕਾਰਨ ਮੰਡੀਆਂ ਵਿੱਚ ਗਿੱਲਾ ਝੋਨਾ ਖਰਾਬ ਹੋ ਰਿਹਾ ਹੈ। ਫਸਲ ਨੂੰ ਸੁਕਾਉਣ ਲਈ ਜਗ੍ਹਾ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਸਾਰੇ ਵਰਗ ਪ੍ਰੇਸ਼ਾਨ ਹਨ ਅਤੇ ਹਰ ਇੱਕ ਦਾ ਨੁਕਸਾਨ ਹੋ ਰਿਹਾ ਹੈ।
ਕਿੰਨ੍ਹੇ ਘੰਟੇ ਚੱਲੀ ਮੀਟਿੰਗ: ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੀ ਸਾਂਝੀ ਮੀਟਿੰਗ ਦੋ ਤੋਂ ਤਿੰਨ ਘੰਟੇ ਤੱਕ ਚੱਲੀ ਅਤੇ ਅੰਤ ਵਿੱਚ ਲਿਫਟਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਫੈਸਲਾ ਲਿਆ ਗਿਆ ਕਿ ਸ਼ੈਲਰ ਮਾਲਕ ਆਪਣੇ ਸ਼ੈਲਰਾਂ ਵਿੱਚ ਝੋਨਾ ਲਾਉਣਗੇ। ਇਸ ਤੋਂ ਇਲਾਵਾ ਸ਼ੈਲਰ ਮਾਲਕਾਂ ਨੇ ਆਪਣੀਆਂ ਕੁਝ ਮੰਗਾਂ ਸਬੰਧੀ ਡੀਐਫਐਸਸੀ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿੱਚ ਕਿਹਾ ਗਿਆ ਕਿ ਜੇਕਰ ਕੇਂਦਰ ਸਰਕਾਰ ਨੇ ਐਫਆਰਕੇ ਦਾ ਮਸਲਾ ਹੱਲ ਨਾ ਕੀਤਾ ਤਾਂ ਉਹ ਕਿਸੇ ਵੀ ਸਮੇਂ ਮੁੜ ਲਿਫਟਿੰਗ ਬੰਦ ਕਰ ਸਕਦੇ ਹਨ।
ਪੂਰੀ ਤਰ੍ਹਾਂ ਹੜ੍ਹਤਾਲ ਸਮਾਪਤ ਨਹੀਂ: ਸ਼ੈਲਰ ਮਾਲਕ ਦਿਲਮੇਘ ਸਿੰਘ ਖੱਟੜਾ ਨੇ ਕਿਹਾ ਕਿ ਹਾਲੇ ਪੂਰੀ ਤਰ੍ਹਾਂ ਹੜ੍ਹਤਾਲ ਸਮਾਪਤ ਨਹੀਂ ਕੀਤੀ ਗਈ ਹੈ। ਪ੍ਰੰਤੂ ਪ੍ਰਸ਼ਾਸਨ ਦੇ ਕਹਿਣ ਅਨੁਸਾਰ ਖਰਾਬ ਝੋਨਾ ਚੁੱਕਿਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਵਰਗ ਦਾ ਨੁਕਸਾਨ ਨਾ ਹੋਵੇ। ਹੜਤਾਲ ਮੁਕੰਮਲ ਖਤਮ ਕਰਨ ਲਈ ਛੇਤੀ ਹੀ ਦੂਜੀ ਮੀਟਿੰਗ ਸੱਦੀ ਗਈ ਹੈ, ਉਮੀਦ ਹੈ ਕਿ ਉਸ ਵਿੱਚ ਵੀ ਹੱਲ ਨਿਕਲ ਜਾਵੇਗਾ। ਇਸਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਐਫਆਰਕੇ ਦਾ ਮਸਲਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ। ਸ਼ੈਲਰ ਮਾਲਕ ਕਿਸੇ ਕੀਮਤ ਉਪਰ ਇਸਨੂੰ ਸਵੀਕਾਰ ਨਹੀਂ ਕਰਨਗੇ।
- Kunwar Vijay Pratap Singh on CM Mann: ਮੁੱਖ ਮੰਤਰੀ ਮਾਨ ਨੂੰ ਸਿੱਧੇ ਹੋਏ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਵੀਡੀਓ ਸਾਂਝੀ ਕਰ ਲਾਏ ਵੱਡੇ ਇਲਜ਼ਾਮ
- Governor's Letter To State Government : ਸੂਬੇ ਦੇ ਰਾਜਪਾਲ ਬਨਵਾਰੀ ਲਾਲ ਨੇ ਫਿਰ ਮੰਗੀ ਮਾਨ ਸਰਕਾਰ ਤੋਂ ਜਾਣਕਾਰੀ, ਪੜ੍ਹੋ ਹੁਣ ਕੀ ਕਿਹਾ...
- Farmer Protest In Mohali: ਅੱਜ ਕਿਸਾਨੀ ਮੰਗਾਂ ਨੂੰ ਲੈ ਕੈ ਮੋਹਾਲੀ ਵਿੱਚ ਇੱਕਤਰ ਹੋਣਗੇ 18 ਜਥੇਬੰਦੀਆਂ ਦੇ ਕਿਸਾਨ
ਕਿਸਾਨ ਹਿੱਤਾਂ ਨੂੰ ਦੇਖਦੇ ਹੋਏ ਕੰਮ ਸ਼ੁਰੂ : ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਸ਼ੈਲਰ ਮਾਲਕਾਂ ਵੱਲੋਂ ਲਿਫਟਿੰਗ ਸ਼ੁਰੂ ਕਰਾਉਣ ਤੋਂ ਬਾਅਦ ਵੱਡੀ ਰਾਹਤ ਮਿਲੀ ਹੈ। ਖੰਨਾ ਮੰਡੀ ਚੋਂ ਮਾਲ ਲੋਡ ਹੋਣ ਲੱਗਾ ਹੈ। ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਬੜੇ ਹੀ ਸੁਚੱਜੇ ਢੰਗ ਨਾਲ ਲਿਫਟਿੰਗ ਦੀ ਸਮੱਸਿਆ ਦਾ ਹੱਲ ਕੀਤਾ ਗਿਆ। ਕਿਸਾਨ ਹਿੱਤਾਂ ਨੂੰ ਦੇਖਦੇ ਹੋਏ ਕੰਮ ਸ਼ੁਰੂ ਕੀਤਾ ਗਿਆ।