ਲੁਧਿਆਣਾ/ਖੰਨਾ: ਖੁਦਕੁਸ਼ੀ ਦੀਆਂ ਖ਼ਬਰਾਂ ਨਿੱਤ ਸੁਰਖੀਆਂ ਬਣਦੀਆਂ ਨੇ,,ਇੱਕ ਅਜਿਹੀ ਹੀ ਖ਼ਬਰ ਖੰਨਾ ਤੋਂ ਸਾਹਮਣੇ ਆਈ ਹੈ, ਜਿੱਥੇ 12 ਸਾਲਾ ਬੱਚੇ ਨੇ ਆਪਣੀ ਜੀਵਨ ਲੀਲਾ ਸਮਾਪਤ (boy suicide) ਕਰ ਲਈ। ਬੱਚੇ ਨੇ ਜਦੋਂ ਇਹ ਕਦਮ ਚੁੱਕਿਆ ਤਾਂ ਉਹ ਘਰ 'ਚ ਇੱਕਲਾ ਸੀ। ਬੱਚੇ ਨੂੰ ਜਲਦੀ ਜਲਦੀ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਟੀਵੀ 'ਤੇ ਅਜਿਹਾ ਦ੍ਰਿਸ਼ ਦੇਖ ਕੇ ਬੱਚੇ ਨੇ ਇਹ ਖੌਫਨਾਕ ਕਦਮ ਚੁੱਕਿਆ। ਪਿੰਡ ਇਕੋਲਾਹਾ ਵਿੱਚ ਗੱਦੇ ਦੀ ਫੈਕਟਰੀ ਵਿੱਚ ਕੰਮ ਕਰਦੇ ਇੱਕ ਪਰਿਵਾਰ ਦੇ ਬੱਚੇ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਉਮਰ ਮਹਿਜ਼ 12 ਸਾਲ ਸੀ।
ਮ੍ਰਿਤਕ ਆਪਣੀ ਭੈਣ ਤੇ ਜੀਜੇ ਨਾਲ ਰਹਿੰਦਾ ਸੀ: ਰੰਗੋਈ ਨਾਂ ਦਾ ਇਹ ਬੱਚਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਆਪਣੀ ਭੈਣ ਅਤੇ ਜੀਜਾ ਨਾਲ ਰਹਿੰਦਾ ਸੀ। ਮ੍ਰਿਤਕ ਦੇ ਜੀਜਾ ਰੱਜੂ ਨੇ ਦੱਸਿਆ ਕਿ ਉਸਦੇ ਸਹੁਰੇ ਅਤੇ ਸੱਸ ਦੀ ਮੌਤ ਹੋ ਚੁੱਕੀ ਹੈ। ਉਸਦਾ ਸਾਲਾ ਰੰਗੋਈ ਸੁਲਤਾਨਪੁਰ, ਉੱਤਰ ਪ੍ਰਦੇਸ਼ ਵਿੱਚ ਇਕੱਲਾ ਰਹਿੰਦਾ ਸੀ। ਇਸ ਲਈ ਰਕਸ਼ਾ ਬੰਧਨ 'ਤੇ ਉਸਦੀ ਪਤਨੀ ਆਪਣੇ ਭਰਾ ਨੂੰ ਪਿੰਡ ਤੋਂ ਇੱਥੇ ਲੈ ਕੇ ਆਈ ਸੀ। ਬੱਚਾ ਘਰ ਵਿੱਚ ਖੁਸ਼ ਰਹਿੰਦਾ ਸੀ। ਬੀਤੀ ਰਾਤ ਜਦੋਂ ਰੱਜੂ ਕੰਮ ਤੋਂ ਵਾਪਿਸ ਪਰਤਿਆ। ਜਦੋਂ ਬੱਚੇ ਨੇ ਖੁਦਕੁਸ਼ੀ (khanna 12 year old boy suicide) ਕੀਤੀ ਤਾਂ ਰੱਜੂ ਦਾ 5 ਸਾਲਾ ਬੇਟਾ ਵੀ ਘਰ 'ਚ ਸੀ। ਰੱਜੂ ਨੇ ਕਿਹਾ ਕਿ ਹੋ ਸਕਦਾ ਹੈ ਕਿ ਬੱਚੇ ਨੇ ਟੀਵੀ 'ਤੇ ਕੋਈ ਸੀਨ ਦੇਖ ਕੇ ਇਹ ਕਦਮ ਚੁੱਕਿਆ ਹੋਵੇ। ਹੁਣ ਸਿਰਫ਼ ਉਹੀ ਜਾਣਦਾ ਸੀ। ਰੰਗੋਈ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਇਕੱਲਾ ਰਹਿੰਦਾ ਸੀ। ਭੈਣ ਨੂੰ ਡਰ ਸੀ ਕਿ ਕਿਤੇ ਭਰਾ ਯੂਪੀ ਵਿੱਚ ਗਲਤ ਕੰਮ ਨਾ ਕਰਨ ਲੱਗ ਜਾਵੇ। ਇਸੇ ਲਈ ਭੈਣ ਆਪਣੇ ਭਰਾ ਨੂੰ ਪਾਲਣ ਲਈ ਆਪਣੇ ਨਾਲ ਇੱਥੇ ਲੈ ਆਈ ਸੀ।
- Saragarhi Day 2023: ਫਿਰੋਜ਼ਪੁਰ 'ਚ ਸੀਐੱਮ ਮਾਨ ਨੇ ਰੱਖਿਆ ਸਾਰਾਗੜ੍ਹੀ ਮੈਮੋਰੀਅਲ ਦਾ ਨੀਂਹ ਪੱਥਰ, ਕਿਹਾ- ਦਸੰਬਰ ਵਿੱਚ ਸਰਕਾਰ ਵੱਲੋਂ ਨਹੀਂ ਹੋਵੇਗਾ ਕੋਈ ਜਸ਼ਨ ਵਾਲਾ ਪ੍ਰੋਗਰਾਮ
- Youth Beaten Up In Bathinda: ਬਠਿੰਡਾ 'ਚ ਗੁੰਡਾਗਰਦੀ ਦਾ ਨੰਗਾ ਨਾਚ ! ਕਾਰ ਸਵਾਰਾਂ ਨੇ ਦਿਨ-ਦਿਹਾੜੇ ਨੌਜਵਾਨ ਦੀ ਕੀਤੀ ਕੁੱਟਮਾਰ
- Farmers Surrounded Police Station: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪੁਲਿਸ ਥਾਣਾ ਲੋਪੋਕੇ ਦਾ ਘਿਰਾਓ
ਵਾਰਸਾਂ ਹਵਾਲੇ ਲਾਸ਼: ਡਾਕਟਰਾਂ ਵੱਲੋਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿਖੇ ਫੋਰੈਂਸਿਕ ਮਾਹਿਰ ਡਾਕਟਰ ਗੁਰਵਿੰਦਰ ਸਿੰਘ ਕੱਕੜ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਬੱਚੇ ਦੀ ਲਾਸ਼ ਉਨ੍ਹਾਂ ਕੋਲ ਲੈ ਕੇ ਆਈ ਸੀ। ਕਾਨੂੰਨ ਮੁਤਾਬਿਕ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।