ਲੁਧਿਆਣਾ : ਲੁਧਿਆਣਾ ਡੀਐੱਮਸੀ ਦੇ ਬਾਹਰ ਲੱਗਣ ਵਾਲੇ ਕੌਮੀ ਇਨਸਾਫ਼ ਮੋਰਚੇ ਦੇ ਪੱਕੇ ਧਰਨੇ 'ਤੇ ਸਸਪੈਂਸ ਬਰਕਰਾਰ ਹੈ। ਬੀਤੀ ਰਾਤ ਡੀਐੱਮਸੀ ਵਿਚ ਹੋਏ ਹੰਗਾਮੇ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਇਹ ਹੰਗਾਮਾ ਕੀਤਾ ਹੈ, ਉਹ ਯੂਨਾਇਟਡ ਅਕਾਲੀ ਦਲ ਦੇ ਆਗੂ ਹਨ। ਉਨ੍ਹਾਂ ਕਿਹਾ ਜਦੋਂ ਕਿ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਸਾਨੂੰ ਪ੍ਰਸ਼ਾਸਨ ਨੇ ਦੋ ਦਿਨ ਦਾ ਸਮਾਂ ਮੰਗਿਆ ਹੈ।
ਮੋਰਚਾ ਫਿਲਹਾਲ ਮੁਲਤਵੀ : ਉਨ੍ਹਾਂ ਕਿਹਾ ਕਿ ਸਰਕਾਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਚੁੱਕੀ ਹੈ। ਅਜਿਹੇ ਵਿੱਚ ਜੋ ਡੀਐੱਮਸੀ ਹਸਪਤਾਲ ਦੇ ਅੰਦਰ ਧਰਨਾ ਦਿੱਤਾ ਜਾ ਰਿਹਾ ਹੈ। ਉਹ ਜਾਰੀ ਰਹੇਗਾ, ਪਰ ਜਿਹੜਾ ਅੱਜ ਵੱਡਾ ਇਕੱਠ ਸੱਦਿਆ ਗਿਆ ਸੀ, ਉਸ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਜਾਣਕਾਰੀ ਸਿਰਫ ਕੌਮੀ ਸਾਹਸ ਮੋਰਚੇ ਨੇ ਫੋਨ ਉਤੇ ਸਾਂਝੀ ਕੀਤੀ ਹੈ। ਹੁਣ ਮੋਰਚਾ ਲੱਗੇਗਾ ਜਾਂ ਨਹੀਂ ਇਸ ਸੰਬੰਧੀ ਸਸਪੈਂਸ ਹਾਲੇ ਤੱਕ ਬਰਕਰਾਰ ਹੈ। ਕੌਮ ਇਨਸਾਫ ਮੋਰਚਾ ਦੋ ਧੜਿਆਂ ਵਿੱਚ ਵੰਡਿਆ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : Assembly By-Polls 2023 in Four States : ਇਨ੍ਹਾਂ ਚਾਰ ਰਾਜਾਂ 'ਚ 1-1 ਵਿਧਾਨਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ
ਬਾਪੂ ਸੂਰਤ ਸਿੰਘ ਦੀ ਸਿਹਤ ਨੂੰ ਲੈ ਕੇ ਚਿੰਤਤ ਹਾਂ : ਇਸ ਤੋਂ ਪਹਿਲਾਂ ਡੀਐਮਸੀ ਵਿੱਚ ਦੇਰ ਰਾਤ ਹੋਏ ਹੰਗਾਮੇ ਨੂੰ ਲੈਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅਤੇ ਡੀਐਮਸੀ ਦੇ ਡਾਕਟਰ ਬਾਪੂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਇਸ ਕਰਕੇ ਡਾਕਟਰ ਵਲੋਂ ਸਲਾਹ ਲੈਕੇ ਅਗਲਾ ਫੈਸਲਾ ਲਿਆ ਜਾਵੇਗਾ। ਉਸ ਸਬੰਧੀ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਬਾਪੂ ਦੀ ਸਿਹਤ ਨੂੰ ਲੈ ਕੇ ਸੀਨੀਅਰ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ, ਜੋਕਿ ਆਖ਼ਰੀ ਫੈਸਲਾ ਲਵੇਗੀ। ਉਨ੍ਹਾ ਕਿਹਾ ਇਕ ਡਾਕਟਰਾਂ ਦੀ ਰਿਪੋਰਟ ਜਲਦ ਆਵੇਗੀ ਜਦੋਂ ਡਾਕਟਰ ਸਰਟੀਫਿਕੇਟ ਦੇ ਦੇਣਗੇ ਤਾਂ ਫਿਰ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : Fire Broke In Car: ਮੋਗਾ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਪਰਿਵਾਰ ਦੇ ਤਿੰਨ ਮੈਂਬਰ ਸੀ ਸਵਾਰ...
ਹਸਪਤਾਲ ਅੰਦਰ ਧਰਨਾ ਜਾਰੀ ਰੱਖਾਂਗੇ : ਉਧਰ ਦੂਜੇ ਪਾਸੇ ਬਾਪੂ ਸੂਰਤ ਸਿੰਘ ਨੂੰ ਹਸਪਤਾਲ ਲੈਣ ਪੁੱਜੇ ਧਾਰਮਿਕ ਆਗੂਆਂ ਨੇ ਕਿਹਾ ਕਿ 48 ਘੰਟੇ ਦਾ ਸਮਾਂ ਹੋਣ ਤੋਂ ਬਾਅਦ ਬਾਪੂ ਨੂੰ ਲੈਣ ਆਏ ਹਨ ਪਰ ਪ੍ਰਸ਼ਾਸਨ ਉਨ੍ਹਾਂ ਨੂੰ ਰੋਕ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕੌਮੀ ਇਨਸਾਫ ਮੋਰਚੇ ਨਾਲ ਸਲਾਹ ਕਰ ਕੇ ਹੀ ਅਸੀਂ ਇੱਥੇ ਆਏ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਬਾਪੂ ਨੂੰ ਲਿਜਾਣ ਲੱਗੇ ਸੀ ਪਰ ਸਾਨੂੰ ਪ੍ਰਸ਼ਾਸਨ ਨੇ ਰੋਕ ਲਿਆ। ਉਨ੍ਹਾਂ ਕਿਹਾ ਕਿ ਅਸੀਂ ਹਸਪਤਾਲ ਦੇ ਅੰਦਰ ਧਰਨਾ ਜਾਰੀ ਰੱਖਣਗੇ।